ਅਧਿਆਤਮਿਕਤਾ ਨਾਲ ਜੁੜੇ ਬੱਚੇ ਹੀ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੇ ਹਨ : ਮਹਾਤਮਾ ਜੋਗਿੰਦਰ ਸਿੰਘ
-ਟੇਰਕੀਆਣਾ ਭਵਨ ਵਿਖੇ ਬਾਲ ਸਮਾਗਮ ਆਯੋਜਿਤ
ਹੁਸ਼ਿਆਰਪੁਰ , 21 ਜੂਨ ( ਤਰਸੇਮ ਦੀਵਾਨਾ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਟੇਰਕੀਆਣਾ ਵਿਖੇ ਬਾਲ ਸਮਾਗਮ ਮੁੱਖੀ ਸੋਹਣ ਸਿੰਘ, ਸੰਚਾਲਕ ਮਨੋਜ ਕੁਮਾਰ ਅਤੇ ਬਾਲ ਸੰਗਤ ਦੀ ਇੰਚਾਰਜ ਭੈਣ ਸੁਮਨ ਰਾਣੀ ਤੇ ਸੁਰਜੀਤ ਸਿੰਘ ਦੀ ਦੇਖਰੇਖ ’ਚ ਆਯੋਜਿਤ ਹੋਇਆ। ਇਸ ਮੌਕੇ’ਤੇ ਬੱਚਿਆਂ ਵਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਦੁਹਰਾਉਂਦੇ ਹੋਏ ਸਕਿਟ, ਕਵਿਤਾਵਾਂ, ਗੀਤ, ਕਵਾਲੀਆਂ ਆਦਿ ਪੇਸ਼ ਕਰਕੇ ਸੰਗਤਾਂ ਨੂੰ ਸਤਿਗੁਰੂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ’ਤੇ ਪ੍ਰਵਚਨ ਕਰਦੇ ਹੋਏ ਮਹਾਤਮਾ ਜੋਗਿੰਦਰ ਸਿੰਘ ਜੀ ਨੇ ਕਿਹਾ ਕਿ ਅਧਿਆਤਮਿਕਤਾ ਨਾਲ ਜੁੜੇ ਬੱਚੇ ਹੀ ਚੰਗੇ ਸਮਾਜ ਦਾ ਨਿਰਮਾਣ ਕਰਨ ’ਚ ਯੋਗਦਾਨ ਦੇ ਸਕਦੇ ਹਨ। ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਅਧਿਆਤਮਿਕਤਾ ਨਾਲ ਜੋੜ ਦੇਣਾ ਚਾਹੀਦਾ ਹੈ। ਭਗਤੀ ਦੀ ਕੋਈ ਉਮਰ ਨਹੀਂ ਹੁੰਦੀ। ਇਸ ਮੌਕੇ ’ਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਫੋਟੋ : ਅਜਮੇਰ ਦੀਵਾਨਾ