ਸਕੂਲ ਆਫ ਐਮੀਨੈਂਸ ਬਾਗਪੁਰ ਸਤੌਰ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ
ਹੁਸ਼ਿਆਰਪੁਰ, 21ਜੂਨ (ਤਰਸੇਮ ਦੀਵਾਨਾ)- ਸਕੂਲ ਆਫ ਐਮੀਨੈਂਸ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲਾਂ ਵਿੱਚ ਗਰਮੀ ਦੀ ਛੁੱਟੀਆਂ ਹੋਣ ਕਾਰਨ ਕੌਮਾਂਤਰੀ ਯੋਗਾ ਦਿਵਸ ਆਪਣੇ ਆਪਣੇ ਹਰ ਵਿਖੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਸਰੀਰ ਨੂੰ ਸਾਰੀ ਉਮਰ ਨਿਰੋਗ ਰੱਖਣ ਲਈ ਯੋਗਾ ਦਾ ਅਹਿਮ ਯੋਗਦਾਨ ਹੈ। ਇਸ ਲਈ ਸਾਨੂੰ ਰੋਜਾਨਾ ਇਕ ਘੰਟਾ ਯੋਗਾ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕੌਮਾਂਤਰੀ ਯੋਗਾ ਦਿਵਸ ਦੀ ਮਹਾਨਤਾ ਨੂੰ ਸਮਝਦੇ ਹੋਏ ਸਕੂਲ ਦੇ ਸਾਰੀ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਆਪਣੇ ਘਰ ਵਿੱਚ ਰਹਿ ਕੇ ਯੋਗਾ ਕੀਤਾ ਗਿਆ।
ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਬੱਧਣ।
ਫੋਟੋ : ਅਜਮੇਰ ਦੀਵਾਨਾ