ਸਿਵਲ ਸਰਜਨ ਲੁਧਿਆਣਾ ਜਸਵੀਰ ਸਿੰਘ ਔਲਖ ਦੀਆਂ ਗਲਤ ਨੀਤੀਆਂ ਕਰਕੇ ਲੋਕ ਦੁਖੀ
ਰਾਏਕੋਟ ਵਿਖੇ ਸਰਕਾਰੀ ਡਾ ਲਵਪ੍ਰੀਤ ਸਿੰਘ ਮੁੱਲਾਪੁਰ ਦੇ ਖ਼ਿਲਾਫ਼ ਰੋਸ ਮੁਜਾਰਾ ਅੱਜ : ਰਕਬਾ/ਮੋਰਕਰੀਮਾਂ
ਹੁਸ਼ਿਆਰਪੁਰ / ਸਰਾਭਾ 22 ਜੂਨ (ਤਰਸੇਮ ਦੀਵਾਨਾ ) ਸਰਕਾਰੀ ਹਸਪਤਾਲ ਰਾਏਕੋਟ ਦੇ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ ਹਮਲੇ ਤੋਂ ਬਾਅਦ ਛੋਟੀ ਭੈਣ ਦੇ ਸਿਰ ਵਿੱਚ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਪੱਖੋਵਾਲ ਫੇਰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਰੈਫਰ ਕਰ ਦਿੱਤਾ,ਗਿਆ ਸੀ ਪਰ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਕੀਤੀ ਵੱਡੀ ਅਣਗਹਿਲੀ ਜੋ ਕਿ ਲੜਕੀ ਦਾ ਇਲਾਜ ਆਪ ਕਰਨ ਦੀ ਬਜਾਏ ਆਪਣੇ ਹੈਲਪਰ ਸੁਰਜੀਤ ਸਿੰਘ ਜੋ ਡਾਕਟਰਾਂ ਨੂੰ ਚਾਹ ਪਾਣੀ ਫੜਾਉਣ ਦਾ ਕੰਮ ਕਰਦਾ ਤੋਂ ਡੂੰਘੇ ਫੱਟ ਤੇ ਟਾਂਕੇ ਲਵਾਏ ਜੋ ਸਾਰੇ ਆਮ ਗਲਤ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਾਭਾ ਪੰਥਕ ਮੋਰਚੇ ਤੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ। ਆਗੂਆਂ ਨੇ ਅੱਗੇ ਆਖਿਆ ਕਿ ਇਹ ਸਾਰੀ ਜਾਣਕਾਰੀ ਸਿਵਿਲ ਸਰਜਨ ਲੁਧਿਆਣਾ ਜਸਵੀਰ ਸਿੰਘ ਔਲਖ ਦੇ ਧਿਆਨ ਵਿੱਚ ਲਿਆਂਦੀ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਪੀੜਤ ਧਿਰ ਨੂੰ ਪੂਰੀ ਤਰ੍ਹਾਂ ਇਨਸਾਫ਼ ਦਿੱਤਾ ਜਾਵੇਗਾ ਜੋ ਕਿ ਡਾਕਟਰ ਦੀ ਬਹੁਤ ਵੱਡੀ ਅਣਗਹਿਲੀ ਹੈ ਸੱਟ ਡੰਡੇ ਦੀ ਨਹੀਂ ਤਿੱਖੇ ਹਥਿਆਰ ਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਤੁਸੀਂ ਮੈਨੂੰ ਲਿਖਤੀ ਰੂਪ ਦੇ ਵਿੱਚ ਦਰਖਾਸਤ ਦਿਓ ਮੈਂ ਡਾਕਟਰਾਂ ਦਾ ਬੋਰਡ ਬਣਾ ਕੇ ਇਸ ਦੀ ਫਿਰ ਤੋਂ ਜਾਂਚ ਕਰਵਾ ਦਿੰਦਾ ਹਾਂ। ਸਿਵਲ ਹਸਪਤਾਲ ਲੁਧਿਆਣਾ ‘ਚ ਬਣੇ ਤਿੰਨ ਮੈਂਬਰੀ ਬੋਰਡ ਦੇ ਡਾਕਟਰਾਂ ਨੇ ਕੋਈ ਵੀ ਜਾਂਚ ਕਰਨ ਦੀ ਬਜਾਏ ਇਹ ਆਖ ਕੇ ਪੱਲਾ ਝਾੜ ਦਿੱਤਾ ਕਿ ਅਸੀ ਐਮ ਐਲ ਆਰ ਕੱਟਣ ਵਾਲੇ ਡਾਕਟਰ ਲਵਪ੍ਰੀਤ ਸਿੰਘ ਦੇ ਖਿਲਾਫ ਨਹੀਂ ਚੱਲ ਸਕਦੇ। ਜਦਕਿ ਡਾਕਟਰਾਂ ਨੇ ਸਾਡੇ ਕੋਲੋਂ ਸਿਟੀ ਸਕੈਨ ਕਰਵਾ ਕੇ ਦੋ ਘੰਟੇ ਇਧਰ ਉਧਰ ਘੁਮਾਉਣ ਤੋਂ ਬਾਅਦ ਸਾਨੂੰ ਇਹ ਆਖ ਕੇ ਮੋੜ ਦਿੱਤਾ ਕਿ ਤੁਸੀਂ ਘਰ ਨੂੰ ਜਾਓ ਅਸੀਂ ਰਿਪੋਰਟ ਸਿਵਲ ਸਰਜਨ ਨੂੰ ਭੇਜ ਦਿਆਂਗੇ। ਜੋ ਰਿਪੋਰਟ ਭੇਜੀ ਉਸ ਵਿੱਚ ਇਹਨਾਂ ਨੇ ਪਹਿਲਾਂ ਡਾਕਟਰ ਵੱਲੋਂ ਕੱਟੀ ਐਮ ਐਲ ਆਰ ਡੰਡੇ ਦੀ ਸੱਟ ਨੂੰ ਹੀ ਹਰੀ ਝੰਡੀ ਦੇ ਦਿੱਤੀ। ਜਿਸ ਬਾਰੇ ਅਸੀਂ ਫੇਰ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੂੰ ਜਥੇਬੰਦ ਹੋ ਕੇ ਮਿਲੇ । ਬਾਕੀ ਜੋ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਅਮਰਜੀਤ ਕੌਰ ਦੇ ਸਿਰ ਤੇ ਤਲਵਾਰ ਨਾਲ ਲੱਗੇ ਕੱਟ ਦੀ ਐਮ ਐਲ ਆਰ ਵਿੱਚ ਕੀਤੀਆਂ ਅਣਗਹਿਲੀਆਂ ਦੀ ਲਿਖਤੀ ਰੂਪ ਦਰਖਾਸਤ ਵੀ ਦਿੱਤੀ ਤਾਂ ਜੋ ਜਾਂਚ ਕਰਕੇ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਹੋ ਸਕੇ। ਪਰ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੇ ਆਖਿਆ ਕਿ ਜਾਂਚ ਆਪਾਂ ਬਾਅਦ ਵਿੱਚ ਕਰ ਲਵਾਂਗੇ ਇਕ ਨਵਾਂ ਬੋਰਡ ਖੰਨੇ ਵਿਖੇ ਬਣਾ ਦਿੰਦੇ ਹਾਂ। 5 ਡਾਕਟਰਾਂ ਦਾ ਇੱਕ ਹੋਰ ਨਵਾਂ ਬੋਰਡ ਬਣਾ ਦਿੱਤਾ ਜਿਸ ਵਿੱਚ ਖੰਨੇ ਦੇ ਐਸ ਐਮ ਓ ਅਤੇ ਕੂਮਕਲਾਂ ਐਸ ਐਮ ਓ ਤੋਂ ਇਲਾਵਾ ਹੋਰ ਤਿੰਨ ਡਾਕਟਰ ਬੋਰਡ ਦੇ ਵਿੱਚ ਪਾ ਦਿੱਤੇ। ਅਮਰਜੀਤ ਕੌਰ ਨੂੰ ਨਵੇਂ ਬਣੇ ਬੋਰਡ ਕੋਲ ਜਾਂਚ ਲਈ ਫਿਰ ਖੰਨੇ ਲੈ ਕੇ ਗਏ। ਜਿੱਥੇ ਡਾਕਟਰਾਂ ਵੱਲੋਂ ਸਿਰ ਵਿੱਚ ਲੱਗੀ ਤਲਵਾਰ ਦੇ ਫੱਟ ਦੀ ਜਾਂਚ ਕੀਤੀ ਅਤੇ ਮੰਨਿਆ ਕਿ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਕਾਫੀ ਅਣਗਹਿਲੀ ਕੀਤੀ ਗਈ ਹੈ। ਸਿਰ ਵਿੱਚ ਲੱਗੇ ਟਾਂਕੇ ਵੀ ਸਹੀ ਤਰੀਕੇ ਨਾਲ ਨਾ ਲੱਗੇ ਹੋਣ ਕਰਕੇ ਸੱਟ ਗਲਤ ਤਰੀਕੇ ਨਾਲ ਜੁੜ ਗਈ । ਜਾਂਚ ਤੋਂ ਬਾਅਦ ਡਾਕਟਰਾਂ ਨੇ ਆਖਿਆ ਕਿ ਤੁਸੀਂ ਘਰ ਨੂੰ ਜਾ ਸਕਦੇ ਹੋ ਅਸੀਂ ਦੋ ਦਿਨਾਂ ਬਾਅਦ ਰਿਪੋਰਟ ਤਿਆਰ ਕਰਕੇ ਸਿਵਲ ਸਰਜਨ ਲੁਧਿਆਣਾ ਨੂੰ ਭੇਜ ਦਿਆਂਗੇ ਘਬਰਾਉਣ ਦੀ ਲੋੜ ਨਹੀਂ ਸਾਰਾ ਕੁਝ ਆਪ ਜੀ ਦੇ ਹੱਕ ਵਿੱਚ ਹੀ ਜਾਵੇਗਾ। ਜਦਕਿ ਕੂਮਕਲਾਂ ਦੇ ਐਸ ਐਮ ਓ ਰੁਪਿੰਦਰ ਸਿੰਘ ਗਿੱਲ ਨੇ ਬਕਾਇਦਾ ਫੋਨ ਕਰਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਸੱਟ ਤਿੱਖੇ ਹਥਿਆਰ ਦੀ ਹੈ ਤੇ ਅਸੀਂ ਠੋਕ ਕੇ ਲਿਖਾਂਗੇ। ਪਰ ਜਦੋਂ ਖੰਨੇ ਦੇ ਡਾਕਟਰਾਂ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਭੇਜੀ ਬਾਰੇ ਪਤਾ ਲੱਗਿਆ ਤਾਂ ਇਹਨਾਂ ਨੇ ਵੀ ਇਹ ਆਖ ਕੇ ਆਪਣਾ ਖਹਿੜਾ ਛੁਡਾ ਲਿਆ ਕਿ ਸੱਟ ਪੁਰਾਣੀ ਹੈ ਇਸ ਲਈ ਇਸ ਬਾਰੇ ਅਸੀਂ ਕੁਝ ਲਿਖ ਨਹੀਂ ਸਕਦੇ। ਜਦੋਂ ਸਿਵਲ ਸਰਜਨ ਵੱਲੋਂ ਬਣਾਏ ਦੋ ਬੋਰਡਾਂ ਦੀ ਜਾਂਚ ਤੋਂ ਬਾਅਦ ਜਸਵੀਰ ਸਿੰਘ ਔਲਖ ਮਿਲੇ ਤਾ ਉਸ ਨੇ ਇਹ ਆਖ ਦਿੱਤਾ ਕਿ ਮੈਂ ਆਪਣੇ ਡਾਕਟਰਾਂ ਦੇ ਖਿਲਾਫ ਕੋਈ ਕਮੈਂਟ ਨਹੀਂ ਕਰ ਸਕਦਾ। ਆਗੂਆਂ ਨੇ ਅੱਗੇ ਆਖਿਆ ਕਿ ਜੇਕਰ ਸਿਵਲ ਸਰਜਨ ਆਪਣੇ ਡਾਕਟਰਾਂ ਦੀ ਕੀਤੀ ਅਣਗਹਿਲੀ ਦੇ ਖਿਲਾਫ ਉਹਨਾਂ ਨੂੰ ਬਣਦੀ ਸਜ਼ਾ ਜਾਂ ਕਾਰਵਾਈ ਨਹੀਂ ਕਰਨ ਤਾਂ ਫਿਰ ਇਨੇ ਡਰਾਮੇ ਕਰਨ ਦੀ ਕੀ ਲੋੜ ਸੀ। ਜਿਵੇਂ ਸਰਕਾਰੀ ਹਸਪਤਾਲ ਖੰਨੇ ਦੇ ਬਣੇ ਬੋਰਡ ਵੱਲੋਂ ਜੋ ਲਿਖਿਆ ਹੈ ਕਿ ਸੱਟ ਪੁਰਾਣੀ ਹੋ ਗਈ ਹੈ ਇਸ ਲਈ ਜਾਂਚ ਨਹੀਂ ਕਰ ਸਕਦੇ। ਪਰ ਜਿਸ ਤਰ੍ਹਾਂ ਸੱਟ ਤਲਵਾਰ ਦੀ ਹੈ ਉਹ ਤਕਰੀਬਨ ਛੇ ਮਹੀਨੇ ਤੱਕ ਜਾਂਚ ਹੋ ਸਕਦੀ ਹੈ। ਜਿਵੇਂ ਕਿ ਸੱਟ ਤੇ ਟਾਂਕੇ ਲਾਉਣ ਸਮੇਂ ਜੋ ਅਣਗਹਿਲੀ ਕੀਤੀ ਹੋਈ ਹੈ। ਉਸ ਬਾਰੇ ਤਾਂ ਆਮ ਅਨਪੜ ਬੰਦਾ ਵੀ ਦੇਖ ਕੇ ਦੱਸ ਸਕਦਾ ਹੈ ਕਿ ਇਹ ਸੱਟ ਡੰਡੇ ਦੀ ਹੈ ਜਾਂ ਤਲਵਾਰ ਦੀ ਫਿਰ ਇਹ ਡਾਕਟਰਾਂ ਨੂੰ ਆਖਰ ਕਿਉਂ ਦਿਖਾਈ ਨਹੀਂ ਦਿੰਦੀ। ਆਖਰ ਵਿੱਚ ਆਗੂਆਂ ਨੇ ਆਖਿਆ ਕਿ ਸਰਕਾਰੀ ਹਸਪਤਾਲ ਰਾਏਕੋਟ ਦੇ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਅਤੇ ਸਿਵਲ ਸਰਜਨ ਲੁਧਿਆਣਾ ਜਸਵੀਰ ਸਿੰਘ ਔਲਖ ਵੱਲੋਂ ਵਧੀਕੀਆਂ ਕੀਤੀਆਂ ਹਨ ਉਨ੍ਹਾਂ ਦੇ ਖਿਲਾਫ ਡੱਟ ਕੇ ਵਿਰੋਧ ਕਰਾਂਗੇ ਉਦੋਂ ਤੱਕ ਸੰਘਰਸ਼ ਲੜਦੇ ਰਹਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਸੋ ਅੱਜ ਅਸੀਂ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਦੇ ਖਿਲਾਫ ਉਹਨਾਂ ਦੇ ਘਰ ਅੱਗੇ ਰੋਸ ਮੁਜ਼ਾਰਾ ਕਰਾਂਗੇ ਅਤੇ ਬਹੁਤ ਜਲਦੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਤੋਂ ਸਮਾਂ ਲੈ ਕੇ ਇਹ ਸਾਰਾ ਮਸਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਰਾਏਕੋਟ ਲੁਧਿਆਣਾ ਖੰਨਾ ਕੂਮਕਲਾ ਦੇ ਸਰਕਾਰੀ ਡਾਕਟਰਾਂ ਵੱਲੋਂ ਅਮਰਜੀਤ ਕੌਰ ਨੂੰ ਇਨਸਾਫ ਦੇਣ ਵਿੱਚ ਕੀਤੀ ਅਣਗਹਿਲੀ ਤੇ ਇਹਨਾਂ ਡਾਕਟਰਾਂ ਦੇ ਖਿਲਾਫ ਸਖਤ ਕਾਰਵਾਈ ਹੋ ਸਕੇ।