ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਪੌਦੇ ਲਗਾਏ 

ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਪੌਦੇ ਲਗਾਏ 

ਹੁਸ਼ਿਆਰਪੁਰ 25 ਜੂਨ( ਤਰਸੇਮ ਦੀਵਾਨਾ ) 

ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ ਗੁਰੂ ਆਸ਼ੇ “ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ ||” ਅਨੁਸਾਰ ਪੌਣ ਪਾਣੀ, ਧਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਦੇ ਮਿਸ਼ਨ ਨੂੰ ਮੁੱਖ ਰੱਖ ਕੇ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਆਰੰਭ ਕੀਤੀ ਗਈ | ਇਸ ਮੁਹਿੰਮ ਤਹਿਤ ਫੁੱਟਬਾਲ ਗਰਾਉਂਡ ਹੁਸ਼ਿਆਰਪੁਰ ਵਿਖੇ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਅਤੇ ਗਰਾਉਂਡ ਵਿੱਚ ਸੈਰ ਕਰਨ ਆਉਂਦੇ ਨਾਗਰਿਕਾਂ ਦੇ ਸਹਿਯੋਗ ਨਾਲ ਗਰਾਉਂਡ ਦੇ ਆਲੇ ਦੁਆਲੇ ਪੌਦੇ ਲਗਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਅਤੇ ਪ੍ਰਿੰ. ਬਲਵੀਰ ਸਿੰਘ ਸੈਣੀ ਜਨਰਲ ਸਕੱਤਰ ਨੇ ਦੱਸਿਆ ਕਿ ਮੌਸਮ ਵਿੱਚ ਆ ਰਹੇ ਵਿਗਾੜ, ਲਗਾਤਾਰ ਵਧਦੇ ਜਾ ਰਹੇ ਤਾਪਮਾਨ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਕਰੋਪੀਆਂ ਦਾ ਵਿਗਿਆਨੀਆਂ ਨੇ ਇੱਕੋ ਇੱਕ ਕਾਰਣ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਨਵੇਂ ਰੁੱਖ ਲਗਾਉਣ ਵਿੱਚ ਆ ਰਹੀ ਕਮੀ ਦੱਸਿਆ ਜੋ ਮਨੁੱਖਤਾ ਅਤੇ ਸਮੁੱਚੀ ਲੋਕਾਈ ਨੂੰ ਤ੍ਰਾਹ ਤ੍ਰਾਹ ਕਰਨ ਲਈ ਮਜਬੂਰ ਕਰ ਰਹੀ ਹੈ | ਇਸ ਲਈ ਨਵੇਂ ਰੁੱਖ ਲਗਾਉਣ ਵਿੱਚ ਤੇਜ਼ੀ ਲਿਆਉਣਾ ਸਮੇਂ ਦੀ ਮੁੱਖ ਲੋਡ਼ ਹੈ ਜਿਸ ਨੂੰ ਮਹਿਸੂਸ ਕਰਦਿਆਂ ਮੀਰੀਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਬਿਜਲੀ ਬੋਰਡ ਦੀ ਫੁੱਟਬਾਲ ਗਰਾਉਂਡ ਹੁਸ਼ਿਆਰਪੁਰ ਵਿੱਚ ਰੁੱਖ ਲਗਾਏ ਗਏ ਹਨ | ਇਸ ਮੌਕੇ ਗੁਰਬਿੰਦਰ ਸਿੰਘ ਪਲਾਹਾ,ਕੁਲਵਿੰਦਰ ਕੌਰ, ਜਸਵਿੰਦਰ ਕੌਰ, ਹਰਭਜਨ ਸਿੰਘ ਫੌਜੀ, ਗੁਰਮੇਜ ਲਾਲ ਬੱਧਣ, ਗੁਰਜੀਤ ਸਿੰਘ ਭੋਗਲ, ਰਾਮ ਲਾਲ, ਕਿਰਨ ਕੁਮਾਰ, ਅਸ਼ੋਕ ਕੁਮਾਰ, ਕੇਵਲ ਕੁਮਾਰ, ਸੁਰਿੰਦਰ ਸਿੰਘ, ਪਰਮਿੰਦਰ ਸਿੰਘ,ਸੁਰਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਐਡਵੋਕੇਟ ਦਿਲਬਾਗ ਬਾਗੀ,ਦਵਿੰਦਰ ਠਾਕੁਰ ਆਦਿ ਹਾਜ਼ਿਰ ਸਨ |

ਫੁੱਟਬਾਲ ਗਰਾਉਂਡ ਹੁਸ਼ਿਆਰਪੁਰ ਵਿੱਚ ਪੌਦੇ ਲਗਾਉਂਦੇ ਹੋਏ ਮੀਰੀਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਦੇ ਅਹੁਦੇਦਾਰ ਅਤੇ ਰੋਜ਼ਾਨਾ ਸੈਰ ਕਰਨ ਆਉਂਦੇ ਨਾਗਰਿਕ

ਫੋਟੋ : ਅਜ਼ਮੇਰ ਦੀਵਾਨਾ

Leave a Reply

Your email address will not be published. Required fields are marked *