ਸਤਿਗੁਰੂ ਕਬੀਰ ਜੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬ ਦੇ ਕੋਨੇ -ਕੋਨੇ ਵਿੱਚ ਸੂਬਾ ਪੱਧਰੀ ਸੈਮੀਨਾਰ ਕਰਵਾਏ ਜਾ ਰਹੇ ਹਨ, : ਫਾਊਂਡੇਸ਼ਨ
ਹੁਸ਼ਿਆਰਪੁਰ 25 ਜੂਨ ( ਤਰਸੇਮ ਦੀਵਾਨਾ ) ਸ਼੍ਰੋਮਣੀ ਸਤਿਗੁਰੂ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਸੰਸਥਾ – ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਲਗਾਤਾਰ ਸਤਿਗੁਰੂ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਪੰਜਾਬ ਦੇ ਕੋਨੇ -ਕੋਨੇ ਵਿੱਚ ਸੂਬਾ ਪੱਧਰੀ ਸੈਮੀਨਾਰ ਕਰਵਾਏ ਜਾ ਰਹੇ ਹਨ, ਇਸ ਦੇ ਨਾਲ ਹੀ ਫਾਊਂਡੇਸ਼ਨ ਵਲੋ ਔਰਤਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਦੇ ਲਈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਜਾਗਰੂਕਤਾ ਮੁਹਿੰਮ ਦੇ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ.
ਫਾਊਂਡੇਸ਼ਨ ਦੇ ਵੱਲੋਂ ਆਪਣੇ ਕੰਮਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਅਕਤੂਬਰ 2015 ‘ਚ ਫਾਊਂਡੇਸ਼ਨ ਦੇ ਫਾਊਂਡਰ ਪ੍ਰਦੀਪ ਸਿੰਘ ਹੈਪੀ ਦੇ ਵੱਲੋਂ ਕੀਤੀ ਗਈ ਕਰਵਾਈ ਗਈ, ਜਸਵੰਤ ਸਿੰਘ ਭੁੱਲਰ ਨੂੰ ਪ੍ਰਧਾਨ ਜਦਕਿ ਜਰਨਲ ਸਕੱਤਰ ਦੀ ਭੂਮਿਕਾ ਦੇ ਵਿੱਚ ਪ੍ਰਦੀਪ ਸਿੰਘ ਹੈਪੀ ਹੋਰਾਂ ਦੇ ਵੱਲੋਂ ਕਾਰਜ ਆਰੰਭੇ ਗਏ,
ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਤਿਗੁਰੂ ਕਬੀਰ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਦੇ ਨਾਲ ਸੰਬੰਧਿਤ ਸੂਬਾ ਪੱਧਰੀ ਸੈਮੀਨਾਰ ਰਤਨ ਪ੍ਰਫੈਸਨਲ ਕਾਲਜ ਸੋਹਾਣਾ , ਵਿਖੇ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਦੇ ਵਜੋਂ – ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਸਨੌਰ,ਐਨ.ਕੇ. ਸ਼ਰਮਾ ਵਿਧਾਇਕ ਡੇਰਾਬਸੀ, ਪ੍ਰੋਫੈਸਰ ਤੇਜਿੰਦਰ ਪਾਲ ਸਿੰਘ ਸਿੱਧੂ- ਸਾਬਕਾ ਡਿਪਟੀ ਕਮਿਸ਼ਨਰ ਅਤੇ ਹਲਕਾ ਇੰਚਾਰਜ ਮੋਹਾਲੀ ਜਦ ਕਿ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਬੀਰ ਦਵਿੰਦਰ ਸਿੰਘ- ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਹਮੀਰ ਸਿੰਘ ਨਿਊਜ਼ ਕੋਆਰਡੀਨੇਟਰ ਪੰਜਾਬੀ ਟ੍ਰਿਬਿਊਨ,ਡਾ. ਹਰਭਜਨ ਸਿੰਘ ਡਾਇਰੈਕਟਰ (ਸੇਵਾਮੁਕਤ) ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਉੱਘੇ ਪੰਥਕ ਵਿਦਵਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਚੇਅਰਮੈਨਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨਿਭਾਈ। ਸਮਾਗਮ ਵਿੱਚ ਇੰਡਸਲੈਡ ਬੈਂਕ ਦੇ ਵੱਲੋਂ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ- ਵਿਸ਼ਾਲ ਸ਼ਰਮਾ ਅਤੇ ਐਚ.ਡੀ.ਐਫ.ਸੀ.- ਬੈਂਕ ਵੱਲੋਂ ਤੇਜਿੰਦਰ ਐਰੀ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਵੱਲੋਂ ਸ਼ਮੂਲੀਅਤ ਕੀਤੀ ਗਈ।
ਫਾਊਂਡੇਸ਼ਨ ਦੇ ਵੱਲੋਂ 11 ਸਤੰਬਰ 2019 ਨੂੰ ਮਾਲਵਾ ਐਜੂਕੇਸ਼ਨ ਕੌਂਸਲ ਬੋਂਦਲੀ ਸਮਰਾਲਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਮਰਤੀ ਹਾਲ ਮਾਲਵਾ ਕਾਲਜ ਬੋਂਦਲੀ ਵਿਖੇ ਗੂਗਲ ਬੇਬੇ ਕੁਲਵੰਤ ਕੌਰ ਮਨੈਲਾ ਵਿਦਿਆਰਥੀਆਂ ਦੇ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਧੂ ਸਿੰਘ ਧਰਮਸੋਤ- ਜੰਗਲਾਤ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ , ਅਮਰੀਕ ਸਿੰਘ ਢਿੱਲੋ ਵਿਧਾਇਕ ਸਮਰਾਲਾ, ਡਾ. ਐਸ ਪੀ ਸਿੰਘ ਉਬਰਾਏ- ਮੈਨੇਜਿੰਗ ਟਰਸਟੀ -ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. , ਡਾ. ਸਰਦਾਰ ਗੁਰਸ਼ਰਨਦੀਪ ਸਿੰਘ ਗਰੇਵਾਲ- ਐਸ.ਐਸ.ਪੀ. ਪੁਲਿਸ ਜ਼ਿਲਾ ਖੰਨਾ, ਬਲਵੀਰ ਸਿੰਘ ਰਾਜੇਵਾਲ -ਪ੍ਰਧਾਨ ਮਾਲਵਾ ਐਜੂਕੇਸ਼ਨ ਕਾਲਜ ਬੋਂਦਲੀ ਸਮਰਾਲਾ ਸ਼ਾਮਿਲ ਹੋਏ। ਇਸ ਮੌਕੇ ਤੇ ਵਿਸ਼ੇਸ਼ ਬੁਲਾਰਿਆਂ ਵਜੋਂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ -ਮੀਤ ਪ੍ਰਧਾਨ ਮਾਲਵਾ ਐਜੂਕੇਸ਼ਨ ਕੌਂਸਲ ਬੋਂਦਲੀ ਸਮਰਾਲਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਸੁਰਜੀਤ ਸਿੰਘ ਖਮਾਣੋ-ਸਮਾਜਸੇਵੀ, ਬਲਵਿੰਦਰ ਸਿੰਘ ਬੰਬ -ਮੈਂਬਰ ਬਲਾਕ ਸੰਮਤੀ, ਡਾਕਟਰ ਸੁਖਬੀਰ ਸਿੰਘ ਐਮ.ਡੀ – ਖੋਜਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਮੌਕੇ ਤੇ ਮਾਲਵਾ ਕਾਲਜ ਬੋਦਲੀ ਸਮਰਾਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਵੀ ਕਾਲਜ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਨੂੰ ਪੁਰਾਤਨ ਇਤਿਹਾਸ ਦੇ ਨਾਲ ਜੋੜੇ ਰੱਖਣ ਦੀ ਕਵਾਇਦ ਦੇ ਵਜੋਂ ਕਰਵਾਇਆ ਗਿਆ।
ਫੋਟੋ : ਅਜ਼ਮੇਰ ਦੀਵਾਨਾ