ਭਾਰਤ ਦੇ ਕਰੋੜਾਂ ਆਦਿ ਵਾਸੀ, ਦੱਬੇ ਕੁਚਲੇ,ਲਿਤਾੜੇ ਬਹੁਜਨ ਸਮਾਜ ਦੀਆਂ ਸਮਾਜਿਕ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਰਹਿਬਰਾਂ ਦੇ ਓਪਕਾਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਸੰਤ ਸਤਵਿੰਦਰ ਹੀਰਾ

ਭਾਰਤ ਦੇ ਕਰੋੜਾਂ ਆਦਿ ਵਾਸੀ, ਦੱਬੇ ਕੁਚਲੇ,ਲਿਤਾੜੇ ਬਹੁਜਨ ਸਮਾਜ ਦੀਆਂ ਸਮਾਜਿਕ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਰਹਿਬਰਾਂ ਦੇ ਓਪਕਾਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ/ ਇੰਗਲੈਡ 23 ਜੂਨ ( ਤਰਸੇਮ ਦੀਵਾਨਾ ) ਆਦਿ ਧਰਮ ਮੰਡਲ ਸਥਾਪਨਾ ਦਿਵਸ ਭਾਰਤ ਅਤੇ ਵਿਦੇਸ਼ਾਂ ਵਿਚ ਬਹੁਤ ਉਤਸ਼ਾਹ ਪੂਰਨ ਮਨਾਏ ਜਾ ਰਹੇ ਹਨ। ਇੰਗਲੈਂਡ ਵਿਖੇ ਵੱਖ ਵੱਖ ਸ਼ਹਿਰਾਂ ਵਿੱਚ ਆਦਿ ਧਰਮ ਸਥਾਪਨਾ ਦਿਵਸ ਸਮਾਗ਼ਮ ਕਰਵਾਏ ਗਏ ਜਿਨਾਂ ਵਿੱਚ ਹਾਜਰੀ ਭਰਨ ਲਈ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ(ਰਜਿ.) ਭਾਰਤ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਅਤੇ ਵਾਈਸ ਪ੍ਰਧਾਨ ਗਿਆਨ ਚੰਦ ਦੀਵਾਲੀ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਵੀ ਹਾਜਰ ਸਨ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਡਾਰਲੇਸਟਨ ਯੂ ਕੇ ਵਿਖੇ ਮਹਾਨ ਰਹਿਬਰ,ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁਗੋਵਾਲੀਆ ਅਤੇ ਭਾਰਤ ਵਿਚ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਕਾਂਸ਼ੀ ਬਨਾਰਸ,ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਤੋਂ ਇਲਾਵਾ ਕਈ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਛੋਹ ਅਸਥਾਨਾਂ ਦੇ ਖੋਜ ਕਰਤਾ,ਆਦਿ ਧਰਮ ਮਿਸ਼ਨ ਦੇ ਬਾਨੀ ਸੰਤ ਬਾਬਾ ਬੰਤਾ ਰਾਮ ਘੇੜਾ ਦੀ ਯਾਦ ਅੰਦਰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਤਿਸੰਗ ਰਾਂਹੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਦਿ ਧਰਮ ਮਿਸ਼ਨ ਦੇ ਮਾਧਿਅਮ ਰਾਹੀਂ ਸਤਿਗੁਰੂ ਰਵਿਦਾਸ ਜੀ ਦੇ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ,ਬਾਬੂ ਮੰਗੂ ਰਾਮ ਮੁਗੋਵਾਲੀਆ, ਡਾ ਅੰਬੇਡਕਰ ਸਾਹਿਬ, ਬਾਬੂ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਵਿਸ਼ਵ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਪ੍ਰਮੁੱਖ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਭਾਰਤ ਦੇ ਕਰੋੜਾਂ ਆਦਿ ਧਰਮੀ ਬਹੁਜਨਾਂ ਦੀ ਤਰੱਕੀ ਖੁਸ਼ਹਾਲੀ ਦਾ ਇਕੋ ਇਕ ਮੁੱਖ ਮਾਰਗ ਸਿੱਖਿਆ ਹੈ।ਬਹੁਜਨ ਸਮਾਜ ਦੇ ਮਹਾਨ ਰਹਿਬਰਾਂ ਨੇ ਦੇਸ਼ ਦੇ ਅਨੁਸੂਚਿਤ ਜਾਤੀ,ਪਛੜਿਆਂ ਨੂੰ ਸਿੱਖਿਅਤ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਭਾਰਤ ਦੇ ਕਰੋੜਾਂ ਆਦਿ ਵਾਸੀਆਂ, ਦੱਬੇ ਕੁਚਲੇ,ਲਿਤਾੜੇ ਬਹੁਜਨ ਸਮਾਜ ਦੀਆਂ ਸਮਾਜਿਕ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਇਨਾਂ ਮਹਾਨ ਰਹਿਬਰਾਂ ਦੇ ਕੀਤੇ ਹੋਏ ਮਹਾਨ ਓਪਕਾਰਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਆਦਿ ਧਰਮੀ ਸਮਾਜ ਨੂੰ ਅਪੀਲ ਕੀਤੀ ਉਹ ਸਮਾਜ ਨੂੰ ਸਿੱਖਿਅਤ ਤੇ ਖੁਸ਼ਹਾਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਜਾਰੀ ਰੱਖਣ।

ਇਸ ਮੌਕੇ ਗਿਆਨ ਚੰਦ ਦੀਵਾਲੀ ਨੇ ਕਿਹਾ ਕਿ ਸੰਤ ਸਤਵਿੰਦਰ ਹੀਰਾ ਵਲੋੰ ਇੰਗਲੈਂਡ ਵਿਖੇ ਸਤਿਸੰਗ ਸਮਾਗਮਾਂ ਨਾਲ ਆਦਿ ਧਰਮ ਲਹਿਰ ਨੂੰ ਵੱਡਾ ਹੁੰਗਾਰਾ ਮਿਲਿਆ ਹੈ।ਇਸ ਮੌਕੇ ਆਦਿ ਧਰਮ ਮਿਸ਼ਨ ਇੰਗਲੈਂਡ ਕਮੇਟੀ ਮੈਂਬਰ ਚੇਅਰਮੈਨ ਰਜੇਸ਼ ਕੁਮਾਰ ਜੱਸਲ, ਪ੍ਰਧਾਨ ਜਰਨੈਲ ਸਿੰਘ ਹੀਰ, ਕੌਂਸਲਰ ਆਰ ਕੇ ਮਹਿੰਮੀ,ਦੇਵ ਰਾਜ ਲੰਗਾਹ,ਰਾਕੇਸ਼ ਹੀਰ, ਰੇਸ਼ਮ ਸਿੰਘ, ਕੈਪਟਨ ਬੀ ਆਰ ਨਈਅਰ ਪ੍ਰਧਾਨ ਇੰਗਲੈਂਡ, ਹਰਬੰਸ ਲਾਲ ਹੀਰਾ ਸੈਕਟਰੀ ਗੁਰੂ ਰਵਿਦਾਸ ਟੈਂਪਲ ਵੁਲਵਰਹੈਂਪਟਨ, ਵਿਨੋਦ ਕੁਮਾਰ, ਚਮਨ ਲਾਲ,ਅਮਰਜੀਤ ਬੰਗਾ,ਜੀਤ ਰਾਮ ਅਤੇ ਸੰਤ ਬੀਬੀ ਪੂਨਮ ਹੀਰਾ ਵੀ ਹਾਜਰ ਸਨ।

Leave a Reply

Your email address will not be published. Required fields are marked *