ਨਸ਼ਿਆਂ ਦੀ ਵਰਤੋਂ ਵਿਰੋਧੀ ਅੰਤਰਰਾਸ਼ਟਰੀ ਦਿਵਸ ਮੌਕੇ ਆਸ ਕਿਰਨ ਡਰੱਗ ਕਾਉਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਸੈਮੀਨਾਰ ਕਰਵਾਇਆ।
ਹੁਸ਼ਿਆਰਪੁਰ 26 ਜੂਨ ( ਤਰਸੇਮ ਦੀਵਾਨਾ )
ਹਰ ਸਾਲ 26 ਜੂਨ ਦੇ ਦਿਨ ਨੂੰ ਵਿਸ਼ਵ ਭਰ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੇ ਹੀ ਸੰਬੰਧ ਵਿਚ ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਸਫਲਤਾ ਪੂਰਵਕ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ ਜਸਵਿੰਦਰ ਸਿੰਘ ਡੋਗਰਾ, ਡਾਕਟਰ ਸੁਖਜੀਤ ਚਨਿਆਣਾ, ਸ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਸੰਬੋਧਨ ਕੀਤਾ। ਕੌਂਸਲਰ ਮੈਡਮ ਸਨਦੀਪ ਕੁਮਾਰੀ ਨੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਨਸ਼ਿਆਂ ਦੇ ਮਨੁੱਖੀ ਸਰੀਰ ਤੇ ਪੈਂਦੇ ਮਾੜੇ ਪ੍ਰਭਾਵਾਂ ਤੋਂ ਬਾਰੇ ਜਾਣਕਾਰੀ ਦਿੱਤੀ। ਕੇਂਦਰ ਵਿੱਚ ਨਸ਼ੇ ਛੱਡਣ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਵਲੋਂ ਨਸ਼ਾ ਮੁਕਤ ਜੀਵਨ ਜਿਊਣ ਅਤੇ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ ਵਿਰੁੱਧ ਕਾਰਜ ਕਰਨ ਲਈ ਸੰਹੁ ਚੁੱਕੀ ਗਈ। ਸਮਾਗਮ ਦੇ ਅੰਤ ਵਿਚ ਬਾਹਰੋਂ ਆਏ ਪਤਵੰਤਿਆਂ ਨੂੰ ਯਾਦ ਚਿੰਨ੍ਹ ਵੀ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ ਬਹਾਦਰ ਸਿੰਘ ਸਿੱਧੂ, ਸ ਗੁਰਪ੍ਰੀਤ ਸਿੰਘ ਪਥਿਆਲ, ਸ ਜਸਪਾਲ ਸਿੰਘ, ਮੈਡਮ ਕਿਰਨ, ਸ ਭੁਪਿੰਦਰ ਸਿੰਘ, ਰੋਬਿਨ ਜੋਤ ਰਾਇ, ਸ ਗੁਰਜਿੰਦਰ ਸਿੰਘ ਵੀ ਹਾਜ਼ਰ ਸਨ।
ਫੋਟੋ : ਤਰਸੇਮ ਦੀਵਾਨਾ
Post Views: 2