ਰਾਏਕੋਟ ਦੇ ਸਰਕਾਰੀ ਹਸਪਤਾਲ ਦੇ ਡਾ: ਲਵਪ੍ਰੀਤ ਸਿੰਘ ਮੁੱਲਾਪੁਰ ਦੇ ਘਰ ਸਾਹਮਣੇ ਰੋਸ ਧਰਨਾ ਅੱਜ ।

ਰਾਏਕੋਟ ਦੇ ਸਰਕਾਰੀ ਹਸਪਤਾਲ ਦੇ ਡਾ: ਲਵਪ੍ਰੀਤ ਸਿੰਘ ਮੁੱਲਾਪੁਰ ਦੇ ਘਰ ਸਾਹਮਣੇ ਰੋਸ ਧਰਨਾ ਅੱਜ ।

ਹੁਸ਼ਿਆਰਪੁਰ /ਸਰਾਭਾ 28 ਜੂਨ (ਤਰਸੇਮ ਦੀਵਾਨਾ ) ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਆਗੂ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ 28 ਮਈ ਦੀ ਰਾਤ ਨੂੰ ਹੇਏ ਹਮਲੇ ਵਿੱਚ ਉਹਨਾਂ ਦੀ ਛੋਟੀ ਭੈਣ ਦੇ ਸਿਰ ਵਿੱਚ ਕਿਰਪਾਨ ਮਾਰ ਕੇ ਜਖਮੀ ਕਰ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਰਾਏਕੋਟ ਦੇ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਕੀਤੀ ਵੱਡੀ ਅਣਗਹਿਲੀ ਜੋ ਕਿ ਆਪਣੇ ਹੈਲਪਰ ਤੋਂ ਲਵਾਏ ਸਿਰ ਵਿੱਚ ਟਾਂਕੇ ਤੇ ਕੱਟੀ ਐਮ ਐਲ ਆਰ ਵਿੱਚ ਵੀ ਡੂੰਗੀ ਸੱਟ ਨੂੰ ਵਲੰਟ ਸੱਟ ਲਿਖ ਕੇ ਕਥਿਤ ਦੋਸੀਆਂ ਨੂੰ ਬਚਾਉਣ ਲਈ ਕੀਤਾ ਵੱਡਾ ਕਾਰਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਚਿੰਤਕ ਕੌਂਸਲ ਦੇ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਲੁਧਿਆਣਾ ਦੇ ਆਗੂ ਹਰਦੀਪ ਸਿੰਘ ਬੱਲੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਦੇ ਖਿਲਾਫ ਐਤਵਾਰ ਨੂੰ ਜੋ ਧਾਰਨਾ ਲਾਉਣ ਲਈ ਉਹਨਾਂ ਦੇ ਘਰ ਦੇ ਨੇੜੇ ਪਹੁੰਚੇ ਤਾਂ ਆਗੂਆਂ ਨਾਲ ਡਾਕਟਰ ਲਵਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਪਰਕ ਕਰਕੇ ਬੈਠ ਕੇ ਗੱਲ ਕਰਨ ਲਈ ਪਹੁੰਚ ਕੀਤੀ। ਧਰਨੇ ਲਈ ਤਿਆਰ ਖੜੇ ਆਗੂਆਂ ਨਾਲ ਡਾਕਟਰ ਦੇ ਪਿਤਾ ਨਿਰਮਲ ਸਿੰਘ ਵੱਲੋਂ ਵਾਅਦਾ ਕੀਤਾ ਕਿ ਅਮਰਜੀਤ ਕੌਰ ਦੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਇਸ ਲਈ ਤੁਸੀਂ ਅੱਜ ਦਾ ਸਾਨੂੰ ਸਮਾਂ ਦਿਓ। ਦੂਜੇ ਦਿਨ ਜਦੋਂ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਆਗੂਆਂ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸਨੇ ਆਉਣ ਸਾਰ ਇਹ ਆਖ ਦਿੱਤਾ ਕਿ ਮੇਰੇ ਵੱਲੋਂ ਜੋ ਵੀ ਟਾਂਕੇ ਲਾਏ ਗਏ ਹਨ ਬਿੱਲਕੁਲ ਠੀਕ ਹਨ ਅਤੇ ਐਮ ਐਲ ਆਰ ਦੀ ਕਾਪੀ ਵੀ ਮੈਂ ਠੀਕ ਕੱਟੀ ਹੈ। ਆਗੂਆਂ ਨੇ ਅੱਗੇ ਆਖਿਆ ਕਿ ਡਾਕਟਰ ਵੱਲੋਂ ਜੋ ਵੀ ਵਧੀਕੀ ਕੀਤੀ ਹੈ ਉਹ ਉਸ ਤੇ ਕੋਈ ਜਿੰਮੇਵਾਰ ਵਾਲਾ ਜਵਾਬ ਨਹੀਂ ਦੇ ਰਿਹਾ। ਇਸ ਮੌਕੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਖਿਲਾਫ ਉਹਨਾਂ ਦੇ ਘਰ ਸਾਹਮਣੇ ਰੋਸ ਮੁਜ਼ਾਹਰਾ 29 ਜੂਨ ਸਵੇਰੇ 11 ਵਜੇ ਕੀਤਾ ਜਾਵੇਗਾ । ਆਗੂਆਂ ਨੇ ਆਖਿਰ ਵਿੱਚ ਇਹ ਵੀ ਆਖਿਆ ਅਸੀਂ ਉਦੋਂ ਤੱਕ ਸੰਘਰਸ਼ ਕਰਦੇ ਰਹਾਂਗੇ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸ ਰੋਸ ਮੁਜਾਹਰੇ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਵੀ ਮਿਲਾਂਗੇ ਤਾਂ ਜੋ ਅਮਰਜੀਤ ਕੌਰ ਦੇ ਸਿਰ ਵਿੱਚ ਲੱਗੀ ਡੂੰਘੀ ਸੱਟ ਨੂੰ ਗਲਤ ਲਿਖ ਕੇ ਡਾਕਟਰ ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਕੀਤੀ ਉਸ ਵਧੀਕੀ ਦੀ ਸਜ਼ਾ ਦਿਵਾਉਣ ਲਈ ਵੀ ਸੰਘਰਸ਼ ਹੋਰ ਤਿੱਖਾ ਉਲੀਕਿਆ ਜਾਵੇਗਾ।

Leave a Reply

Your email address will not be published. Required fields are marked *