ਸਰਕਾਰੀ ਹਸਪਤਾਲ ਰਾਏਕੋਟ ਦੇ ਡਾ.ਲਵਪ੍ਰੀਤ ਮੁੱਲਾਪੁਰ ਦੇ ਘਰ ਨੇੜੇ ਹੋਇਆ ਰੋਸ ਧਰਨਾ
ਹੁਸ਼ਿਆਰਪੁਰ /ਮੁੱਲਾਪੁਰ 29 ਜੂਨ (ਤਰਸੇਮ ਦੀਵਾਨਾ ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਬਣਦਾ ਸਤਿਕਾਰ ਕੌਮੀ ਸ਼ਹੀਦਾਂ ਦਾ ਦਰਜਾ ਤੇ ਹੋਰ ਮੰਗਾਂ ਮਨਵਾਉਣ ਲਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ,ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ, ਉੱਘੇ ਪੱਤਰਕਾਰ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਕੇ ਉਹਨਾਂ ਦੀ ਛੋਟੀ ਭੈਣ ਦੇ ਸਿਰ ਵਿੱਚ ਕਿਰਪਾਨ ਮਾਰਕੇ ਜ਼ਖ਼ਮੀ ਕਰ ਦਿੱਤਾ ਸੀ। ਜਿਨਾਂ ਦੀ ਐਮ ਐਲ ਆਰ ਸਰਕਾਰੀ ਹਸਪਤਾਲ ਰਾਏਕੋਟ ਦੇ ਡਾ.ਲਵਪ੍ਰੀਤ ਸਿੰਘ ਮੁੱਲਾਪੁਰ ਨੇ ਡੂੰਗੀ ਸੱਟ ਨੂੰ ਵਲੰਟ ਸੱਟ ਲਿਖ ਕੇ ਹਮਲਾਕਾਰੀਆਂ ਨੂੰ ਬਚਾਉਣ ਦਾ ਯਤਨ ਕੀਤਾ ਹੈ। ਅੱਜ ਡਾ.ਲਵਪ੍ਰੀਤ ਸਿੰਘ ਮੁੱਲਾਪੁਰ ਦੇ ਘਰ ਦੇ ਨੇੜੇ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਮੀਤ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ, ਸਾਬਕਾ ਸਰਪੰਚ ਕੁਲਦੀਪ ਸਿੰਘ ਮੋਹੀ, ਗੁਰਮਤਿ ਗ੍ਰੰਥੀ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਬਨੋਹੜ, ਹਵਾਰਾ ਕਮੇਟੀ ਲੁਧਿਆਣਾ ਦੇ ਕਨਵੀਨਰ ਜਥੇਦਾਰ ਅਮਰ ਸਿੰਘ ਜੜਾਹਾਂ, ਕੌਮੀ ਇਨਸਾਫ ਮੋਰਚੇ ਦੇ ਆਗੂ ਕਮਲਜੀਤ ਸਿੰਘ ਨੇ ਆਖਿਆ ਕਿ ਜਿਸ ਜੁਝਾਰੂ ਇਨਸਾਨ ਨੇ ਸਮੁੱਚੀ ਕੌਮ ਲਈ ਆਪਣਾ ਸਾਰਾ ਕੁਝ ਨਿਸ਼ਾਵਰ ਕੀਤਾ ਹੋਵੇ। ਐਸੇ ਇਨਸਾਨ ਦੇ ਘਰ ਦੇ ਉੱਪਰ ਹਮਲਾ ਕਰਕੇ ਉਹਨਾਂ ਦੀ ਛੋਟੀ ਭੈਣ ਨੂੰ ਜ਼ਖ਼ਮੀ ਕਰ ਦਿੱਤਾ ਹੋਵੇ ਤੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਡਾਕਟਰ ਵੱਲੋਂ ਇਲਾਜ਼ ਕਰਨ ਦੀ ਬਜਾਏ ਉਹਨਾਂ ਨੂੰ ਬੇਵਜਹ ਪ੍ਰੇਸ਼ਾਨ ਕੀਤਾ ਹੋਵੇ। ਐਦਾ ਦੇ ਡਾਕਟਰ ਦਾ ਵਿਰੋਧ ਜਰੂਰ ਡੱਟ ਕੇ ਹੋਣਾ ਚਾਹੀਦਾ। ਆਗੂਆਂ ਨੇ ਅੱਗੇ ਆਖਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਭਾਈ ਬਲਦੇਵ ਸਿੰਘ ਸਰਾਭਾ ਨਾਲ ਵਧੀਕੀ ਸਿਰਫ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਹੀ ਨਹੀਂ ਬਲਕਿ ਸਿਵਲ ਸਰਜਨ ਲੁਧਿਆਣਾ ਨੇ ਵੀ ਬੋਰਡ ਬਣਾਉਣ ਦੇ ਨਾਮ ਤੇ ਡਰਾਮਾ ਕਰਕੇ ਆਪਣੇ ਹੀ ਡਾਕਟਰ ਨੂੰ ਬਚਾਉਣ ਦਾ ਸਿਰਤੋੜ ਯਤਨ ਕੀਤਾ। ਪਰ ਅਮਰਜੀਤ ਕੌਰ ਨੂੰ ਬਣਦਾ ਇਨਸਾਫ਼ ਨਹੀਂ ਦਿੱਤਾ । ਜਦਕਿ ਸਿਵਲ ਸਰਜਨ ਨੂੰ ਇਸ ਡਾ.ਲਵਪ੍ਰੀਤ ਸਿੰਘ ਮੁੱਲਾਪੁਰ ਦੀ ਕੱਲੀ ਕੱਲੀ ਵਧੀਕੀ ਦੀ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ ਹੋਈ ਹੈ। ਜਸਵੀਰ ਸਿੰਘ ਔਲਖ ਵੱਲੋਂ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਵੱਖ ਵੱਖ ਥਾਣਿਆਂ ਦੇ ਵਿੱਚ ਆਪਣੇ ਪੈਸੇ ਦੀ ਪਹੁੰਚ ਦੇ ਸਿਰ ਤੇ ਬਲਦੇਵ ਸਿੰਘ ਸਰਾਭਾ ਨੂੰ ਡਰਾਉਣ ਦਾ ਯਤਨ ਕੀਤਾ ਅਤੇ ਮੁੱਲਾਪੁਰ ਇਲਾਕੇ ਦੇ ਅਕਾਲੀ ਲੀਡਰ ਵੀ ਧਰਨਾ ਰਖਵਾਉਣ ਲਈ ਮੂਰੇ ਖੜ ਗਏ। ਜਦ ਕਿ ਇਹਨਾਂ ਅਕਾਲੀਆਂ ਦੇ ਰਾਜ ਵਿੱਚ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹਨਾਂ ਦੇ ਰਾਜ ਵਿੱਚ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਦੱਬ ਕੇ ਭੰਡਿਆ। ਹੁਣ ਜੋ ਕੌਮ ਦੇ ਹੱਕਾਂ ਦੀ ਲੜਾਈ ਲੜਦੇ ਹਨ ਉਹਨਾਂ ਦੇ ਘਰਾਂ ਤੇ ਕਬਜ਼ਾ ਕਰਨ ਵਾਲਿਆਂ ਦਾ ਪੱਖ ਪੂਰਦੇ ਹਨ। ਜਦ ਕਿ ਇਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਦਾ ਵਿਰੋਧ ਆਉਣ ਵਾਲੇ ਦਿਨਾਂ ਦੇ ਵਿੱਚ ਡੱਟ ਕੇ ਕਰਾਂਗੇ। ਆਗੂਆਂ ਨੇ ਆਖਰ ਵਿੱਚ ਆਖਿਆ ਕਿ ਅਸੀਂ ਅੱਜ ਦੇ ਧਰਨੇ ਤੋਂ ਬਾਅਦ ਇਨਸਾਫ ਲੈਣ ਲਈ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਤਾਂ ਜੋ ਵੱਡੀ ਵਧੀਕੀ ਕਰਨ ਵਾਲੇ ਡਾ.ਲਵਪ੍ਰੀਤ ਸਿੰਘ ਮੁੱਲਾਪੁਰ ਨੂੰ ਉਸ ਦੀ ਕੀਤੀ ਦੀ ਸਜ਼ਾ ਦਵਾਈ ਜਾ ਸਕੇ। ਜਲਦ ਸਾਡੀਆਂ ਸਮੂਹ ਜਥੇਬੰਦੀਆਂ ਦੇ ਮੈਂਬਰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਮਿਲ ਕੇ ਸਾਰੀ ਜਾਣਕਾਰੀ ਦੇਣਗੇ ਤਾਂ ਜੋ ਇਸ ਡਾਕਟਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਸਕੇ। ਇਸ ਸਮੇਂ ਤਰਸੇਮ ਸਿੰਘ ਸਰਾਭਾ, ਅਕਵਾਲ ਸਿੰਘ ਰਕਬਾ, ਕੁਲਵਿੰਦਰ ਸਿੰਘ ਰਕਬਾ,ਦਵਿੰਦਰ ਸਿੰਘ, ਫੌਜੀ ਦਰਸ਼ਨ ਸਿੰਘ ਰਕਬਾ, ਹਰਭਜਨ ਸਿੰਘ ਅੱਬੂਵਾਲ, ਰਵੀ ਲਲਤੋਂ, ਬੰਤ ਸਿੰਘ ਸਰਾਭਾ, ਸਾਬਕਾ ਸਰਪੰਚ ਗੁਰਮੇਲ ਸਿੰਘ ਜੜਾਹਾਂ, ਬੀਬੀ ਮਨਜੀਤ ਕੌਰ ਦਾਖਾ, ਜਗਤਾਰ ਸਿੰਘ ਜੜਾਹਾਂ, ਗੋਲਡੀ ਲਲਤੋਂ, ਮਨਜੀਤ ਸਿੰਘ, ਸੁਖਦੇਵ ਸਿੰਘ ਧੂਰਕੋਟ, ਪਰਮਜੀਤ ਸਿੰਘ ਕਾਲਜ ਰੋਡ ਦਾਖਾ, ਕਮਲਜੀਤ ਸਿੰਘ ਧੂਰਕੋਟ, ਜਗਤਾਰ ਸਿੰਘ ਜੁੜਾਹਾਂ, ਅਮਰਜੀਤ ਸਿੰਘ ਜੜਾਹਾ, ਕਰਨੈਲ ਸਿੰਘ ਜੜਾਂਹਾਂ, ਤੇਜਬੀਰ ਸਿੰਘ ਬੋਪਾਰਾਏ, ਕਮਲਦੀਪ ਸਿੰਘ, ਰਣਜੀਤ ਸਿੰਘ ਰਕਬਾ, ਜੱਗਾ ਸਿੰਘ, ਅਮਨਪ੍ਰੀਤ ਸਿੰਘ, ਪ੍ਰਦੀਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ