ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਿੰਡ ਗੋਂਦਪੁਰ ਵਿਖੇ ਹੋਏ ਅੰਨ੍ਹੇ ਕਤਲ ਅਤੇ ਲੱਖਾ ਰੁਪਏ ਦੀ ਹੋਈ ਚੋਰੀ ਦੀ ਹੋਈ ਵਾਰਦਾਤ ਨੂੰ ਸੁਲਝਾਇਆ
ਹੁਸ਼ਿਆਰਪੁਰ 29 ਜੂਨ ( ਤਰਸੇਮ ਦੀਵਾਨਾ ) ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆਂ ਪੁਲਿਸ ਕਪਤਾਨ (ਤਫਤੀਸ਼), ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ) ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐੱਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਏ.ਐੱਸ.ਆਈ ਗੁਰਨੇਕ ਸਿੰਘ ਵਧੀਕ ਮੁੱਖ ਅਫਸਰ ਥਾਣਾ ਮਾਹਿਲਪੁਰ ਨੇ 21 ਜੂਨ ਨੂੰ ਮਨਪ੍ਰੀਤ ਸਿੰਘ ਪੁੱਤਰ ਲੇਟ ਰਛਪਾਲ ਸਿੰਘ ਵਾਸੀ ਪਿੰਡ ਗੋਦਪੁਰ ਦੇ ਬਿਆਨਾ ਦੇ ਅਧਾਰ ਤੇ
ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਥਾਣਾ ਮਾਹਿਲਪੁਰ ਵਿਖੇ ਰਜਿਸਟਰ ਕੀਤਾ ਸੀ ਕਿ ਮਿਤੀ 20/ 21 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਫਰੋਲਾ ਫਰਾਲੀ ਕਰਕੇ ਚੋਰੀ ਕਰਨ ਬਾਅਦ ਉਸਦੇ ਪਿਤਾ ਰਛਪਾਲ ਸਿੰਘ ਨੂੰ ਮਾਰ ਕੇ ਚਲੇ ਗਏ ਸਨ।
ਉਹਨਾ ਦੱਸਿਆ ਕਿ 20 ਜੂਨ ਨੂੰ ਮਨਪ੍ਰੀਤ ਸਿੰਘ ਅਤੇ ਉਸਦੀ ਮਾਸੀ ਸੁਖਵਿੰਦਰ ਕੌਰ ਸਮੇਤ ਪਰਿਵਾਰ ਪੀਰ ਨਿਗਾਹੇ ਸਟੇਟ ਹਿਮਾਚਲ ਪ੍ਰਦੇਸ਼ ਮੱਥਾ ਟੇਕਣ ਗਏ ਸੀ ਤੇ ਉਸਦਾ ਪਿਤਾ ਰਛਪਾਲ ਸਿੰਘ ਘਰ ਵਿੱਚ ਇਕੱਲਾ ਹੀ ਸੀ। ਜਦੋ ਕਿ ਉਹਨਾ
ਨੂੰ ਇਸ ਵਾਰੇ 21 ਜੂਨ ਨੂੰ ਸਵੇਰੇ ਪਤਾ ਲੱਗਾ । ਇਸ ਸੰਬੰਧੀ ਸੂਚਨਾ ਮਿਲਣ ਤੇ ਮੇਜਰ ਸਿੰਘ ਪੁਲਿਸ ਕਪਤਾਨ (ਪੀ.ਬੀ.ਆਈ), ਸ਼ਿਵਦਰਸ਼ਨ ਸਿੰਘ ਉਪ ਪੁਲਿਸ ਕਪਤਾਨ (ਤਫਤੀਸ਼), ਇੰਸਪੈਕਟਰ ਸੀ ਏ ਗੁਰਪ੍ਰੀਤ, ਐੱਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਅਤੇ ਏ.ਐੱਸ.ਆਈ ਗੁਰਨੇਕ ਸਿੰਘ ਥਾਣਾ ਮਾਹਿਲਪੁਰ, ਫਿੰਗਰ ਪ੍ਰਿੰਟ ਮਾਹਿਰ, ਫੋਟੋਗ੍ਰਾਫਰ,ਡੋਗ ਸਕਾਡ, ਫੋਰੈਸਿਕ ਟੀਮ ਨੇ ਮੌਕੇ ਤੇ ਜਾ ਕੇ ਤਫਦੀਸ਼ ਕੀਤੀ । ਉਹਨਾ ਦੱਸਿਆ ਕਿ ਸੀਨੀਅਰ ਪੁਲਿਸ ਅਫਸਰਾਂ ਦੇ ਹੁਕਮਾਂ ਦੇ ਮੁਤਾਬਿਕ ਉਕਤ ਮੁਕੱਦਮੇ ਨੂੰ ਹਰ ਪਹਿਲੂ ਤੋ ਡੂੰਘਾਈ ਨਾਲ ਦੇਖਿਆ ਤੇ ਇਸ ਚੋਰੀ ਦੀ ਵਾਰਦਾਤ ਨਾਲ ਹੋਏ ਕਤਲ ਨੂੰ ਸਲਝਾਉਣ ਦੀ ਹਰ ਪਰਜੋਰ ਕੋਸ਼ਿਸ਼ ਕੀਤੀ ਗਈ ਅਤੇ ਥਾਣਾ ਮਾਹਿਲਪੁਰ ਦੀ ਪੁਲਿਸ ਪਾਰਟੀ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੇ ਵੱਖ-2 ਸੀ.ਸੀ.ਟੀ.ਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੀ ਤੇ ਕਥਿਤ ਦੋਸ਼ੀਆਂ ਦੀ ਭਾਲ ਆਰੰਭ ਕੀਤੀ। ਉਹਨਾ ਦੱਸਿਆ ਕਿ ਦੌਰਾਨੇ ਤਫਤੀਸ਼ 26 ਜੂਨ ਨੂੰ ਮਨਪ੍ਰੀਤ ਸਿੰਘ ਉਕਤ ਅਤੇ ਜਸਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਦਪੁਰ ਨੇ ਐੱਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਨੂੰ ਦੱਸਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਇਸ ਵਾਰਦਾਤ ਨੂੰ ਕਮਲਜੀਤ ਉਰਫ ਕਮਲ ਉਰਫ ਕੰਬੂ ਪੁੱਤਰ ਸਰਵਣ ਰਾਮ ਵਾਸੀ ਬੈਂਸਾ ਥਾਣਾ ਸਦਰ ਬੰਗਾ ਜਿਲਾ ਸ.ਭ.ਸ ਨਗਰ ਨੇ ਅੰਜਾਮ ਦਿੱਤਾ ਹੈ। ਜੋ ਕਿ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਮਰਨ ਵਾਲੇ ਵਿਅਕਤੀ ਰਛਪਾਲ ਸਿੰਘ ਦਾ ਸਕਾ ਭਾਣਜਾ ਹੈ ਅਤੇ ਉਹ ਮਿਤੀ 20/21 ਦੀ ਰਾਤ ਨੂੰ ਮਨਪ੍ਰੀਤ ਸਿੰਘ ਹੋਰਾਂ ਨਾਲ ਪੀਰ ਨਿਗਾਹੇ ਨਾਲ ਨਹੀ ਗਿਆ ਸੀ। ਜਿਸਤੇ ਉਕਤ ਮੁਕੱਦਮੇ ਵਿੱਚ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਖੜੌਦੀ ਸਾਈਡ ਤੋ ਆਉਦੇ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ ਬ੍ਰਾਮਦਗੀ ਕੀਤੀ ਗਈ, ਜੋ ਕਿ ਕਥਿਤ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਬੈਸਾਂ ਤੋ ਨਾਨਕੇ ਪਿੰਡ ਗੋਦਪੁਰ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕੋਲੋ 7,90,000/-ਰੁਪਏ ਬ੍ਰਾਮਦ ਕਰ ਲਏ ਗਏ ਹਨ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਵਾਰਦਾਤ ਨੂੰ ਅੰਜਾਮ ਇਕੱਲੇ ਨੇ ਹੀ ਦਿੱਤਾ ਸੀ ਤੇ ਚੋਰੀ ਕਰਦੇ ਸਮੇ ਉਸਦੇ ਮਾਮੇ ਰਛਪਾਲ ਸਿੰਘ ਉਕਤ ਨੇ ਉਸਨੂੰ ਪਹਿਚਾਣ ਲਿਆ ਸੀ। ਜਿਸ ਕਰਕੇ ਕਥਿਤ ਦੋਸ਼ੀ ਕਮਲਜੀਤ ਉਰਫ ਕਮਲ ਉਰਫ ਕੰਬੂ ਉਕਤ ਨੇ ਆਪਣੇ ਮਾਮੇ ਰਛਪਾਲ ਸਿੰਘ ਉਕਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਫੋਟੋ : ਅਜ਼ਮੇਰ ਦੀਵਾਨਾ