ਡਿਸਏਬਲਡ ਪਰਸਨਜ਼ ਵੈਲਫੇਅਰ ਸੋਸਾਇਟੀ ਵੱਲੋਂ ਦਿਵਿਆਂਗ ਹੇਲਨ ਕੈਲਰ ਦਾ ਜਨਮ ਦਿਨ ਮਨਾਇਆ ਗਿਆ
-ਜਿਲ੍ਹੇ ਦੇ ਸੁਣਨ ਤੋਂ ਸਮਰੱਥ 31 ਬੱਚਿਆਂ ਦੇ ਆਡੀਓਮੈਟਰੀ ਟੈਸਟ ਕਰਾਉਣ ਲਈ 10 ਹਜਾਰ ਰੁਪਏ ਦਾ ਚੈੱਕ ਦਿੱਤਾ ਗਿਆ
ਹੁਸ਼ਿਆਰਪੁਰ, 29 ਜੂਨ (ਤਰਸੇਮ ਦੀਵਾਨਾ)- ਡਿਸਏਬਲਡ ਪਰਸਨਜ਼ ਵੈਲਫੇਅਰ ਸੋਸਾਇਟੀ ਵੱਲੋਂ ਦੇਖਣ ਅਤੇ ਸੁਣਨ ਤੋਂ ਅਸਮਰਥ ਹੋਣ ਦੇ ਬਾਵਜੂਦ ਗਰੈਜੂਏਸ਼ਨ ਕਰਨ ਵਾਲੀ ਸੰਸਾਰ ਦੀ ਪਹਿਲੀ ਔਰਤ ਹੇਲਨ ਕੈਲਰ ਦੇ ਜਨਮ ਦਿਨ ਮੌਕੇ ਇੱਕ ਸਮਾਗਮ ਕਰਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੇਲਨ ਕੈਲਰ ਦੇਖਣ ਅਤੇ ਸੁਣਨ ਤੋਂ ਅਸਮਰਥ ਹੋਣ ਦੇ ਬਾਵਜੂਦ ਜੀਵਨ ਵਿੱਚ ਸਥਾਪਿਤ ਹੋਈ ਅਤੇ ਦਿਵਿਆਂਗਾ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਬਹੁਤ ਕੰਮ ਕੀਤਾ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਹੇਲਨ ਕੈਲਰ ਨੇ ਬਹੁਤ ਸਾਰੇ ਸਮਾਨ ਪ੍ਰਾਪਤ ਕੀਤੇ ਅਤੇ ਆਪਣੀ ਸ਼ਾਨਦਾਰ ਜਿੰਦਗੀ ਦੌਰਾਨ ਕੈਲਰ ਇੱਕ ਸ਼ਕਤੀਸ਼ਾਲੀ ਮਿਸਾਲ ਵਜੋਂ ਖੜੀ ਹੋਈ। ਹੇਲਨ ਕੈਲਰ ਸੰਸਾਰ ਭਰ ਦੇ ਦਿਵਿਆਂਗਾ ਲਈ ਮਸੀਹਾ ਬਣ ਕੇ ਸਾਹਮਣੇ ਆਈ। ਇਸ ਮੌਕੇ ਜ਼ਿਲ੍ਹੇ ਦੇ ਬੋਲੇਪਨ ਦਾ ਸ਼ਿਕਾਰ 31 ਬੱਚਿਆਂ ਦੇ ਆਡੀਓਮੈਟਰੀ ਟੈਸਟ ਕਰਾਉਣ ਲਈ ਦਸ ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਰਾਜ ਕੁਮਾਰ ਨੂੰ ਸਰਬ ਸੰਮਤੀ ਨਾਲ ਸੁਸਾਇਟੀ ਦਾ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੰਦੀਪ ਸ਼ਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ, ਰਾਜ ਕੁਮਾਰ, ਨੀਲਮ, ਸੁਖਜਿੰਦਰ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਮੱਖਣ ਸਿੰਘ, ਜਤਿੰਦਰ ਸਿੰਘ, ਗੌਰਵ ਜੈਨ, ਸੰਜੀਵ ਅਰੋੜਾ, ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਦੀਪਕ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ : ਅਜ਼ਮੇਰ ਦੀਵਾਨਾ