ਗੁਰੂ ਰਵਿਦਾਸ ਮੰਦਿਰ ਨੂੰ ਕਿਸੇ ਵੀ ਹਾਲਤ ਵਿੱਚ ਨਹੀ ਤੋੜਨ ਦਿੱਤਾ ਜਾਵੇਗਾ- ਸੰਤ ਕੁਲਵੰਤ ਰਾਮ ਭਰੋਮਜਾਰਾ।
ਰੋਕਣ ਲਈ ਜਥਾ ਰਵਾਨਾ
ਹੁਸ਼ਿਆਰਪੁਰ 30 ਜੂਨ (ਤਰਸੇਮ ਦੀਵਾਨਾ ) ਸਤਿਗੁਰੂ ਰਵਿਦਾਸ ਮੰਦਿਰ ਨੂੰ ਤੋੜਨ ਤੋਂ ਰੋਕਣ ਲਈ ਇਕ ਜਥਾ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਅਗਵਾਈ ਵਿੱਚ ਚੰਡੀਗੜ ਲਈ ਰਵਾਨਾ ਹੋਇਆ ।ਇਸ ਮੌਕੇ ਉਨ੍ਹਾ ਕਿਹਾ ਕਿ ਸਰਕਾਰਾ ਹਮੇਸ਼ਾ ਗਰੀਬਾਂ ਮਜਦੂਰਾ ਨਾਲ ਧੱਕਾ ਕਰ ਰਹੀਆ ਹਨ।ਇਸ ਪਾਸੇ ਵੱਡੇ ਵੱਡੇ ਮੰਦਿਰ ਬਣਾਏ ਜਾ ਰਹੇ ਹਨ ਦੂਜੇ ਪਾਸੇ ਸ੍ਰੀ ਗੁਰੂ ਰਵਿਦਾਸ ਅਤੇ ਹੋਰ ਸੰਪਰਦਾਇ ਦੇ ਧਾਰਮਿਕ ਸਥਾਨਾ ਨੂੰ ਢਾਇਆ ਜਾ ਰਿਹਾ ਹੈ
ਜਿਕਰਯੋਗ ਹੈ ਕਿ ਪਿਛਲੇ ਸਮੇ ਵੀ ਤੁਗਲਕਾਬਾਦ ਵਿੱਚ ਵੀ ਸ੍ਰੀ ਗੁਰੂ ਰਵਿਦਾਸ ਜੀ ਦੇ ਧਾਰਮਿਕ ਸਥਾਨ ਨਾਲ ਛੇੜ ਛਾੜ ਕੀਤੀ ਤੇ ਮੰਦਿਰ ਦੀ ਜਮੀਨ ਸਰਕਾਰ ਵਲੋਂ ਦੱਬੀ ਹੋਈ ਹੈ।ਉਨ੍ਹਾ ਹੋਰ ਕਿਹਾ ਕਿ ਸਤਿਗੁਰੂ ਰਵਿਦਾਸ ਜੀ,ਭਗਵਾਨ ਵਾਲਮੀਕਿ ਜੀ ਤੇ ਹੋਰ ਧਾਰਮਿਕ ਸਥਾਨਾ ਨਾਲ ਛੇੜ ਛਾੜ ਬਰਦਾਸ਼ਤ ਨਹੀ ਕੀਤੀ ਜਾਵੇਗੀ।ਇਸ ਲਈ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਈ ਕਰਾਂਗੇ।ਇਸ ਸਬੰਧੀ ਜੇਕਰ ਕੋਈ ਨੁਕਸਾਨ ਹੋਇਆ ਤਾਂ ਚੰਡੀਗੜ੍ਹ ਪ੍ਰਸ਼ਾਸ਼ਨ ਜੁੰਮੇਵਾਰ ਹੋਵੇਗਾ।ਇਸ ਮੌਕੇ ਜੱਸੀ ਤੱਲਣ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਜੋਤੀ ਕਲੇਰ ਪ੍ਰਧਾਨ ਗੁਰੂਘਰ ਉੜਾਪੜ, ਹੀਰਾ ਚੇਅਰਮੈਨ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ,ਕਸ਼ਮੀਰੀ ਲਾਲ ਚੱਕ ਗੁਰੂ ,ਮੰਗਤ ਰਾਮ ਚੱਕ ਗੁਰੂ,ਰਾਜ ਕੁਮਾਰ ਚੱਕ ਗੁਰੂ,ਸੁੱਚਾ ਰਾਮ,ਬਲਦੇਵ ਰਾਮ,ਬਲਵੀਰ ਰਾਮ ਲਾਲਪੁਰ,ਕੁਲਦੀਪ ਕੁਮਾਰ,ਬਲਰਾਜ ਚੱਕ ਬਿੱਲਗਾ,ਇੰਦਰਜੀਤ ਚੱਕ ਰਾਮੂੰ,ਚੰਨਣ ਰਾਮ ਭਰੋਮਜਾਰਾ,ਦੇਸ ਰਾਜ ਭਰੋਮਜਾਰਾ, ਬਲਵੰਤ ਰਾਏ ਵੜਿੰਗ, ਬਿਹਾਰੀ ਲਾਲ ਨੰਗਲ ਭਾਖੜਾ, ਹੁਸਨ ਲਾਲ ਭਰੋਮਜਾਰਾ,ਗੰਗਾ ਰਾਮ,ਜਸਪਾਲ,ਅਜੈ ਪਾਲ, ਹਰਜਿੰਦਰ ਪਾਲ ਆਦਿ ਹਾਜਰ ਸਨ।
ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਖਿਲਾਫ ਰੋਸ ਪ੍ਰਦਸ਼ਨ ਕਰਨ ਜਾਣ ਤੋ ਪਹਿਲਾ ਗੱਲਬਾਤ ਕਰਦੇ ਹੋਏ।
ਤਸਵੀਰ । ਅਜ਼ਮੇਰ ਦੀਵਾਨਾ