ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ” ਚੱਗਰਾਂ ਵਿਖੇ ਗਿਆਰਵੀਂ ਅਤੇ ਬਾਰਵੀਂ ਜਮਾਤ ਲਈ ਕੋਈ ਦਾਖਲਾ ਫੀਸ ਨਹੀਂ ਲਈ ਜਾ ਰਹੀ- ਡਾ ਅਸ਼ੀਸ਼ ਸਰੀਨ
ਹੁਸ਼ਿਆਰਪੁਰ, 2 ਜੁਲਾਈ (ਤਰਸੇਮ ਦੀਵਾਨਾ)– “ਸੇਂਟ ਕਬੀਰ ਪਬਲਿਕ ਹਾਈ ਸਕੂਲ” ਨੂੰ ਬਾਰਵੀਂ ਕਲਾਸ ਦੀ ਮਾਨਤਾ ਪ੍ਰਾਪਤ ਹੋਈ ਹੈ ਜਿਸ ਕਰਕੇ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਗਰਾਂ ਵਿਖੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਕਾਮਰਸ ਅਤੇ ਆਰਟਸ ਗਰੁੱਪਾਂ ਦਾ ਦਾਖਲਾ ਸੈਸ਼ਨ 2024-25 ਲਈ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ “ਹਿਜ ਐਕਸੀਡੈਂਟ ਕੋਚਿੰਗ ਸੈਂਟਰ” ਅਤੇ “ਸੇਂਟ ਕਬੀਰ ਪਬਲਿਕ ਹਾਈ ਸਕੂਲ” ਚੇਅਰਮੈਨ ਡਾ ਅਸ਼ੀਸ਼ ਸਰੀਨ ਨੇ ਦੱਸਿਆ ਕਿ 2024/25 ਦੀ ਵਿਦਿਆਰਥੀਆਂ ਕੋਲੋਂ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾ ਰਹੀ। ਸਾਰੇ ਬੱਚਿਆਂ ਦੀ ਦਾਖਲਾ ਫੀਸ ਮਾਫ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸੰਸਥਾਨ “ਹਿਜ ਐਕਸੀਡੈਂਟ ਕੋਚਿੰਗ ਸੈਂਟਰ ਦੇ ਨਾਮ ਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਪਿਛਲੇ 22 ਸਾਲਾਂ ਤੋਂ ਮੈਡੀਕਲ ਨਾਨ ਮੈਡੀਕਲ ਕਾਮਰਸ ਆਦਿ ਵਿਸ਼ਿਆਂ ਵਿੱਚ ਨਿਪੁੰਨ ਹੋ ਕੇ ਆਪਣੀ ਸੇਵਾਵਾ ਸ਼ਹਿਰ ਵਾਸੀਆਂ ਨੂੰ ਦੇ ਰਿਹਾ ਹੈ ਅਤੇ ਸਕੂਲ ਵਿੱਚ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਹਨਾ ਦੱਸਿਆ ਕੋ ਸਕੂਲ ਦੀ ਇਮਾਰਤ ਬਹੁਤ ਸ਼ਾਨਦਾਰ ਹੈ। ਕਮਰਿਆ ਵਿੱਚ ਰੌਸ਼ਨੀ ਅਤੇ ਹਵਾ ਪਾਣੀ ਦਾ ਸਹੀ ਪ੍ਰਬੰਧ ਹੈ। ਜਮਾਤ ਵਿੱਚ ਵਿਦਿਆਰਥੀਆਂ ਨੂੰ ਨਵੀਨਤਮ ਟੈਕਨੋਲਜੀ ਨਾਲ ਪੜਾਉਣ ਲਈ ਪ੍ਰੋਜੈਕਟਰ ਲੱਗੇ ਹੋਏ ਹਨ। ਸਕੂਲ ਵਿੱਚ ਵਧੀਆ ਪਾਰਕ ਅਤੇ ਖੇਡ ਦਾ ਮੈਦਾਨ ਹੈ। ਸਕੂਲ ਵਿੱਚ ਵਿਦਿਆਰਥੀਆਂ ਲਈ ਉੱਚ ਮਿਆਰੀ ਦੀ ਇੱਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ, ਜਿੱਥੇ ਵਿਦਿਆਰਥੀ ਸਿਲੇਬਸ ਦੇ ਨਾਲ ਨਾਲ ਆਪਣੀ ਰੁਚੀ ਅਨੁਸਾਰ ਹੋਰ ਪੁਸਤਕਾਂ, ਮੈਗਜੀਨ ਅਤੇ ਅਖਬਾਰਾਂ ਪੜ੍ਹ ਸਕਦੇ ਹਨ। ਸਕੂਲ ਵਿੱਚ ਵਿਦਿਆਰਥੀਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ “ਸੇਂਟ ਕਬੀਰ ਪਬਲਿਕ ਸਕੂਲ” ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਅੰਤ ਵਿੱਚ ਉਹਨਾਂ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਦੀ ਪੜ੍ਹਾਈ ਦਾ ਸਭ ਤੋਂ ਜਿਆਦਾ ਫਾਇਦਾ ਮਾਹਿਲਪੁਰ, ਚੱਬੇਵਾਲ, ਗੜਸ਼ੰਕਰ’ ਜੇਜ਼ੋ, ਨਵਾਂ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਆਉਣ ਵਾਲੇ ਬੱਚਿਆਂ ਨੂੰ ਹੋਵੇਗਾ ।