ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਾਲ 2024 ਦਾ ਸਲਾਨਾ ਨੈਤਿਕ ਸਿੱਖਿਆ ਇਮਤਿਹਾਨ 22 ਅਗਸਤ ਨੂੰ।
ਹੁਸ਼ਿਆਰਪੁਰ 8 ਜੁਲਾਈ ( ਤਰਸੇਮ ਦੀਵਾਨਾ ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ ਦੀ ਇਕ ਅਹਿਮ ਮੀਟਿੰਗ ਬਾਬਾ ਮਰਾਜ ਸਿੰਘ ਯਾਦਗਾਰੀ ਕੰਪਲੈਕਸ, ਨਿਊ ਦੀਪ ਨਗਰ ਹੁਸ਼ਿਆਪੁਰ ਵਿਖੇ ਹੋਈ ਜਿਸ ਵਿੱਚ ਨੈਤਿਕ ਸਿੱਖਿਆ ਇਮਤਿਹਾਨ ਸਬੰਧਤ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਸਮੇਂ ਜੋਨਲ ਪ੍ਰਧਾਨ ਨਵਪ੍ਰੀਤ ਸਿੰਘ ਅਤੇ ਸਕੱਤਰ ਜਗਜੀਤ ਸਿੰਘ ਗਣੇਸ਼ਪੁਰ ਨੇ ਇਕ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ ਇਸ ਵਾਰ ਸਲਾਨਾ ਨੈਤਿਕ ਸਿੱਖਿਆ ਇਮਤਿਹਾਨ 22 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪਹਿਲਾ (ਪਹਿਲੀ ਤੋਂ ਪੰਜਵੀ), ਦੁਜਾ (ਛੇਵੀਂ ਤੋਂ ਅੱਠਵੀਂ) ਅਤੇ ਤੀਜਾ (ਨੋਵੀਂ ਤੋਂ ਬਾਰਵੀਂ) ਦਰਜਾ ਹੇਠ ਲਿਆ ਜਾਵੇਗਾ ਅਤੇ ਜ਼ੋਨ ਪੱਧਰ ਉਪਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਪਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ। ਪੇਪਰ ਵਿੱਚ 100 ਬਹੁ-ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਜਿਸ ਦੇ ਜਵਾਬ ਵਿਦਿਆਰਥੀ ਓ.ਐਮ.ਆਰ ਛੀਟ ਉਪਰ ਦੇਣਗੇ ਅਤੇ ਪੇਪਰ ਹੱਲ ਕਰਨ ਦਾ ਸਮਾਂ 60 ਮਿੰਟ ਦਾ ਹੋਵੇਗਾ। ਇਛੁੱਕ ਸਕੂਲ ਆਪਣੇ ਵਿਦਿਆਰਥੀਆਂ ਦੀ 22 ਜੁਲਾਈ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੀਟਿੰਗ ਵਿੱਚ ਉੱਚੇਚੇ ਤੌਰ ਤੇ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜਰ ਡਾ. ਮਨਮੋਹਨਜੀਤ ਸਿੰਘ ਵੀ ਮੋਜੂਦ ਸਨ। ਇਸ ਸਮੇਂ ਵਧੀਕ ਸਕੱਤਰ ਡਾ. ਅਰਬਿੰਦ ਸਿੰਘ ਧੂਤ ਜੀ ਨੇ ਦੱਸਿਆ ਕਿ ਸਟੱਡੀ ਸਰਕਲ ਪਿਛਲੇ ਪੰਜ ਦਹਾਕਿਆਂ ਤੋਂ ਅਕਾਦਮੀ ਖੇਤਰ ਵਿੱਚ ਕਾਰਜਸ਼ੀਲ ਹੈ ਅਤੇ ਨੈਤਿਕ ਸਿੱਖਿਆ ਇਮਤਿਹਾਨ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਸਕਾਰਾਤਮਕ ਸੋਚ, ਭਵਿੱਖ ਦੀ ਚੁਣੋਤੀਆਂ ਅਤੇ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਨ ਦੇ ਟੀਚੇ ਨੂੰ ਰੱਖ ਕੇ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਇਕ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਆਪਣਾ ਹਾਂ-ਪੱਖੀ ਯੋਗਦਾਨ ਪਾ ਸਕਣ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਵਿੰਦਰ ਸਿੰਘ ਨੰਗਲ ਈਸ਼ਰ ਇੰਚਾਰਜ ਆਸ ਕਿਰਨ ਨਸ਼ਾ ਛਡਾਊ ਕੇਂਦਰ, ਪ੍ਰਿੰ: ਰੁਪਿੰਦਰਜੋਤ ਸਿੰਘ ਮਾਹਿਲਪੁਰ ਖੇਤਰ, ਸਰਦਾਰ ਜਗਤ ਸਿੰਘ, ਸਰਦਾਰ ਜੋਗਾ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜੋ਼ਨ ਦੇ ਮੈਂਬਰਾਂ ਦੀ ਇੱਕਤਰਤਾ ਉਪਰੰਤ ਡਾ ਮਨਮੋਹਨਜੀਤ ਸਿੰਘ ਅਤੇ ਹੋਰ।
ਫੋਟੋ :ਅਜ਼ਮੇਰ ਦੀਵਾਨਾ