ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਾਨਾਂ ਵਿਖੇ ਐਸ ਐਚ ਓ ਮੈਡਮ ਊਸ਼ਾ ਰਾਣੀ ਨੇ 50 ਵਿਦਿਆਰਥੀਆਂ ਨੂੰ ਕਿੱਟਾ ਵੰਡੀਆਂ 

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਾਨਾਂ ਵਿਖੇ ਐਸ ਐਚ ਓ ਮੈਡਮ ਊਸ਼ਾ ਰਾਣੀ ਨੇ 50 ਵਿਦਿਆਰਥੀਆਂ ਨੂੰ ਕਿੱਟਾ ਵੰਡੀਆਂ 

 -ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ -ਐਸਐਚਓ ਮੈਡਮ ਊਸ਼ਾ ਰਾਣੀ

Oplus_131072

ਹੁਸ਼ਿਆਰਪੁਰ,17 ਜੁਲਾਈ (ਤਰਸੇਮ ਦੀਵਾਨਾ) ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਵਿਦਿਆ ਤੋਂ ਅਧੂਰਾ ਬੰਦਾ ਇੱਕ ਅੰਨੇ ਵਿਅਕਤੀ ਦੇ ਬਰਾਬਰ ਹੈ ਵਿੱਦਿਆ ਨਾਲ ਮਨੁੱਖ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਇਸ ਲਈ ਸਾਰਿਆਂ ਨੂੰ ਦਿਲ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਾਨਾਂ ਵਿਖੇ ਥਾਣਾ ਮੇਹਟੀਆਣਾ ਜੀ ਐਸ ਐਚ ਓ ਮੈਡਮ ਊਸ਼ਾ ਰਾਣੀ ਨੇ 50 ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਮਾਨਾ ਦੇ ਵਿਦਿਆਰਥੀਆਂ ਨੂੰ ਕਿੱਟਾ ਵੰਡਦੇ ਹੋਏ ਕੀਤਾ। ਉਹਨਾਂ ਕਿਹਾ ਕਿ ਵਿੱਦਿਆ ਗ੍ਰਹਿਣ ਕਰਨ

ਨਾਲ ਮਨੁੱਖ ਦਾ ਤੀਸਰਾ ਨੇਤਰ ਖੁੱਲਦਾ ਹੈ। ਵਿਦਿਆ ਇੱਕ ਅਜਿਹਾ ਗਹਿਣਾ ਹੈ, ਜਿਸਨੂੰ ਕੋਈ ਚੋਰੀ ਨਹੀਂ ਕਰ ਸਕਦਾ। ਵਿੱਦਿਆ ਹਮੇਸ਼ਾ ਮਨੁੱਖ ਦੇ ਆਖਰੀ ਦਮ ਤੱਕ ਕੰਮ ਆਉਂਦੀ ਹੈ।ਇਸ ਲਈ ਸਾਨੂੰ ਦੇਸ਼ ਨੂੰ ਵਿਕਸਿਤ ਬਣਾਉਣ ਲਈ ਸਮਾਜ ਨੂੰ 100% ਸਾਖਰ ਕਰਨ ਵਿਚ ਉੱਘਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਦੇਸ਼ ਸੰਸਾਰ ਭਰ ਵਿੱਚ ਸਭ ਤੋਂ ਵਿਕਸਿਤ ਦੇਸ਼ ਬਣ ਸਕੇ ਇੰਸਪੈਕਟਰ ਊਸ਼ਾ ਰਾਣੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜਨ ਲਈ ਪ੍ਰੇਰਿਆ। ਲਗਨ ਨਾਲ ਪੜ੍ਹਾਈ ਕਰਨ ਵਾਲੇ ਬੱਚੇ ਹੀ ਪੜ੍ਹਾਈ ਕਰਕੇ ਆਈਏਐਸ ਆਈਪੀਐਸ ਡਾਕਟਰ ਅਤੇ ਮਾਸਟਰ ਬਣਦੇ ਹਨ ! ਇਸ ਮੌਕੇ ਮੈਡਮ ਊਸ਼ਾ ਰਾਣੀ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਪਦਾਰਥਬਾਦੀ ਯੁੱਗ ਵਿੱਚ ਆਪ ਬੇਸ਼ੱਕ ਅੱਧੀ ਰੋਟੀ ਘੱਟ ਖਾ ਲਓ ਪਰ ਬੱਚੇ ਵਧੀਆ ਤਰੀਕੇ ਨਾਲ ਅਤੇ ਵਧੀਆ ਸਕੂਲਾਂ ਦੇ ਵਿੱਚ ਪੜਾਓ ਤਾਂ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਬਣ ਸਕਣ ! ਇਸ ਮੌਕੇ ਚੰਦਰਪਾਲ ਹੈਪੀ ਈਟੀਟੀ ਟੀਚਰ ਸਤਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਮਾਨਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *