ਸੰਤ ਮਹਾਪੁਰਖਾਂ ਨੇ ਕੀਤਾ ਹੁਸ਼ਿਆਰਪੁਰ ਵਿਖੇ ਨੈਕਸਾ ਸਰਵਿਸ ਆਉਟਲੈੱਟ ਦਾ ਉਦਘਾਟਨ
ਹੁਸ਼ਿਆਰਪੁਰ 19 ਜੁਲਾਈ ( ਤਰਸੇਮ ਦੀਵਾਨਾ ) ਮਾਰੂਤੀ ਨੈਕਸਾ ਦੇ ਗ੍ਰਾਹਕਾਂ ਨੂੰ ਤਸੱਲੀ ਬਖਸ਼ ਸੇਵਾਵਾਂ ਦੇਣ ਲਈ ਵਚਨਵੱਧ ਹੁਸ਼ਿਆਰਪੁਰ ਆਟੋਮੋਬਾਇਲਜ਼ ਵੱਲੋਂ ਐੱਮਡੀ ਗੁਰਪ੍ਰੀਤ ਸਿੰਘ ਤੰਬੜ ਦੀ ਅਗਵਾਈ ਹੇਠ ਸਥਾਨਕ ਪੋਲਿਟੈਕਨੀਕ ਕਾਲਜ ਹੁਸ਼ਿਆਰਪੁਰ ਸਾਹਮਣੇ ਨੈਕਸਾ ਸਰਵਿਸ ਆਉਟਲੇਟ ਦਾ ਉੱਦਘਾਟਨ ਗੁਰਦੁਆਰਾ ਮਿੱਠਾ ਟਿਵਾਣਾ ਦੇ ਮੁਖੀ ਸ੍ਰੀਮਾਨ ਮਹੰਤ ਪ੍ਰਿਤਪਾਲ ਸਿੰਘ ਅਤੇ ਸੰਤ ਮਹਾਪੁਰਖਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਐਮ.ਡੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਰਲਡ ਕਲਾਸ ਸੁਵਿਧਾਵਾ ਨਾਲ ਭਰਪੁੂਰ ਇਸ ਨੈਕਸਾ ਵਰਕਸ਼ਾਪ ਵਿੱਚ ਕੰਪਨੀ ਵੱਲੋਂ ਟਰੇਂਡ ਉੱਚ ਕੋਟੀ ਦੇ ਟਕਨੀਸ਼ੀਅਨ ਨਿਯੁਕਤ ਕੀਤੇ ਗਏ ਹਨ ਅਤੇ ਆਪਣੀ ਕਾਰ ਦੀ ਸਰਵਿਸ ਕਰਵਾਉਣ ਆਏ ਅਨਮੋਲ ਗ੍ਰਾਹਕ ਦੀ ਸੁੱਖ ਸੁਵਿਧਾ ਲਈ ਹਰ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ
ਹੁਸ਼ਿਆਰਪੁਰ ਆਟੋਮੋਬਾਇਲਸ ਸੇਲਸ ਅਤੇ ਸਰਵਿਸ ਰਾਹੀਂ ਮਾਰੂਤੀ ਕੰਪਨੀ ਦੇ ਸਿਰਕੱਢ ਡੀਲਰ ਵੱਜੋਂ ਨਾਮਣਾ ਖੱਟ ਚੁੱਕਿਆ ਹੈ ਅਤੇ 12 ਵਾਰ ਰਾਇਲ ਮਲੈਟੀਨਮ ਅਤੇ ਨੈਕਸਾ ਵਿਚ ਅਲਫਾ ਦਾ ਖਿਤਾਬ ਹਾਸਿਲ ਕਰ ਚੁੱਕਿਆ ਹੈ। ਕੰਪਨੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਆਟੋਮੋਬਾਇਲਸ ਗਰੁੱਪ ਆਫ਼ ਕੰਪਨੀ ਦੀ ਆਰੰਭਤਾ 13 ਅਪਰੈਲ 1980 ਨੂੰ ਕੰਪਨੀ ਦੇ ਸੰਸਥਾਪਕ ਸਰਦਾਰ ਅਜਵਿੰਦਰ ਸਿੰਘ ਨੇ ਬਜਾਜ ਟੈਪੂ ਦੀ ਅਥੋਰਾਇਜ਼ ਸਰਵਿਸ ਪੁਆਇੰਟ ਦੇ ਤੌਰ ਤੇ ਕੀਤੀ। ਸੰਨ 1993 ਨੂੰ ਮਾਰੂਤੀ ਸਾਜੂਕੀ ਦੇ ਆਥੋਰਾਈਜ ਸਰਵਿਸ ਸਟੇਸ਼ਨ ਤੋ ਬਾਅਦ ਸੰਨ 2001 ਵਿਚ ਹੁਸ਼ਿਆਰਪੁਰ ਵਿਚ ਮਾਰੂਤੀ ਆਥੋਰਾਈਸ ਡੀਲਰ ਦੀ ਸਥਾਪਨਾ ਤੋਂ ਬਾਅਦ ਸਾਲ ਦਰ ਸਾਲ ਪੂਰੇ ਹੁਸ਼ਿਆਰਪੁਰ ਜਿਲ੍ਹੇ ਵਿਚ ਆਪਣੇ ਸ਼ੋਰੂਮ ਤੇ ਵਰਕਸ਼ਾਪਾਂ ਦਾ ਨੈਟਵਰਕ ਸਥਾਪਿਤ ਕਰਨ ਤੋਂ ਬਾਅਦ 2016 ਵਿਚ ਮੰਡੀ ਗੋਬਿੰਦਗੜ੍ਹ ਵਿਚ ਅਥੋਰਾਇਜ਼ ਡੀਲਰ ਅਤੇ ਹੁਸ਼ਿਆਰਪੁਰ ਵਿਚ ਨੈਕਸਾ ਸੇਲਸ ਚੈਨਲ ਦੇ ਡੀਲਰ ਵੱਜੋਂ ਨਵੀਆਂ ਪੁਲਾਂਘਾ ਪੁੱਟੀਆਂ। ਇਸ ਕੜੀ ਨੂੰ ਅੱਗੇ ਤੋਰਦਿਆਂ 2020 ਵਿਚ ਲੁਧਿਆਣਾ ਵਿਚ ਨੈਕਸਾ ਡੀਲਰ ਵਜ਼ੋ ਸੇਲਸ ਅਤੇ ਸਰਵਿਸ ਦੀਆਂ ਸੇਵਾਵਾਂ ਦੇਣ ਉਪਰੰਤ ਹੁਣ ਨੈਕਸਾ ਸਰਵਿਸ ਆਉਟਲੇਟ ਦੀ ਸਥਾਪਨਾ ਕੀਤੀ ਗਈ ਹੈ ਜਿਸ ਰਾਹੀਂ ਹੁਸ਼ਿਆਰਪੁਰ ਆਟੋਮੋਬਾਇਲਜ਼ ਆਪਣੇ ਗ੍ਰਾਹਕਾ ਨੂੰ ਤਸੱਲੀ ਬਖਸ਼ ਸੇਵਾਵਾਂ ਲਈ ਵਚਨਬੱਧ ਹੈ। ਇਸ ਮੌਕੇ ਸੰਤ ਬਾਬਾ ਬਲਵੰਤ ਸਿੰਘ ਹਰਖੋਵਾਲ,ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ,ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ, ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆ, ਬਾਬਾ ਹਰਨਾਮ ਸਿੰਘ ਜੀ ਜੰਡੋਲੀ , ਬਾਬਾ ਹਰਜਿੰਦਰ ਸਿੰਘ ਜੀ, ਅਮਰੀਕ ਸਿੰਘ, ਬੀਬੀ ਗੁਰਮੀਤ ਕੌਰ ਤੰਬੜ, ਡਾ. ਸੁਖਰਾਜ ਸਿੰਘ ਸਵਰਨ ਸਿਨੇਮਾ ਵਾਲੇ, ਡਾ. ਨਵਜੋਤ ਕੌਰ, ਸਾਬਕਾ ਕੇਦਰੀ ਮੰਤਰੀ ਵਿਜੇ ਸਾਪਲਾ ਤੋਂ ਇਲਾਵਾ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਦੋਆਬਾ ਯੂਥ ਕਲੱਬ ਦੇ ਸਮੂਹ ਮੈਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਿਰ ਸਨ।
ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਨੈਕਸਾ ਸਰਵਿਸ ਆਉਟਲੇਟ ਦਾ ਉੱਦਘਾਟਨ ਕਰਦੇ ਹੋਏ ਗੁਰਦੁਆਰਾ ਮਿੱਠਾ ਟਿਵਾਣਾ ਦੇ ਮੁਖੀ ਸ੍ਰੀਮਾਨ ਮਹੰਤ ਪ੍ਰਿਤਪਾਲ ਸਿੰਘ ਅਤੇ ਨਾਲ ਹਨ ਕੰਪਨੀ ਦੇ ਐਮ.ਡੀ. ਗੁਰਪ੍ਰੀਤ ਸਿੰਘ ਤੰਬੜ, ਗੁਰਮੀਤ ਕੌਰ ਤੰਬੜ ਅਤੇ ਹੋਰ ਪਤਵੰਤੇ !
ਫੋਟੋ : ਅਜਮੇਰ ਦੀਵਾਨਾ