ਸੰਤ ਅਮਰਦਾਸ, ਸੰਤ ਰਾਮ ਕਿਸ਼ਨ ਦੇ ਬਰਸੀ ਸਮਾਗਮ ਡੇਰਾ ਕੱਲਰਾਂ ਸ਼ੇਰਪੁਰ ਢਕੌਂ ਵਿਖੇ ਸ਼ਰਧਾ ਪੂਰਵਕ ਮਨਾਏ ਗਏ
ਹੁਸ਼ਿਅਰਪਪੂਰ 18 ਜੁਲਾਈ ( ਤਰਸੇਮ ਦੀਵਾਨਾ ) ਬ੍ਰਹਮਲੀਨ ਸੰਤ ਬਾਬਾ ਅਮਰਦਾਸ ਦੀ 15ਵੀਂ ਬਰਸੀ ਅਤੇ ਬ੍ਰਹਮਲੀਨ ਸੰਤ ਬਾਬਾ ਰਾਮ ਕਿਸ਼ਨ ਦੀ ਤੀਸਰੀ ਬਰਸੀ ਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਧਾਰਮਿਕ ਸਮਾਗਮ ਡੇਰਾ ਬਾਬਾ ਕੱਲਰਾਂ, ਪਿੰਡ ਸ਼ੇਰਪੁਰ ਢਕੌਂ ਮਾਹਿਲਪੁਰ ਰੋਡ ਹੁਸ਼ਿਅਰਪੁਰ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਦੀ ਅਗਵਾਈ ਹੇਠ ਬੜੀ ਸ਼ਰਧਾ ਪੂਰਵਕ ਮਨਾਏ ਗਏ। ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ, ਢਾਡੀ, ਕਥਾਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ, ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਧਰਮਪਾਲ ਸ਼ੇਰਗੜ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਕ੍ਰਿਪਾਲ ਦਾਸ ਭਾਰਟਾ,ਸੰਤ ਮਨਜੀਤ ਦਾਸ ਹਿਮਾਚਲ, ਸੰਤ ਬੀਬੀ ਮੀਨਾ ਦੇਵੀ ਜੈਂਜੋ, ਸੰਤ ਦਿਨੇਸ਼ ਗਿਰ ਭਗਤ ਨਗਰ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਸ਼ੀਤਲ ਦਾਸ ਕਲੇਵਾਲ ਭਗਤਾਂ, ਸੰਤ ਵਿਨੈ ਮੁਨੀ ਜੰਮੂ, ਸੰਤ ਹਰਿ ਕਿਸ਼ਨ ਸੋਢੀ ਠਕਰਵਾਲ, ਸੰਤ ਬੀਬੀ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਗੁਰੂ ਰਵਿਦਾਸ ਸਾਧੂ ਸੰਪਰਦਾਇ (ਰਜਿ.) ਪੰਜਾਬ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਬੀਬੀ ਗੰਗਾ ਦੇਵੀ ਮੈਲੀ, ਸੰਤ ਬੀਬੀ ਕੁਲਦੀਪ ਕੌਰ ਮੇਹਨਾ,ਸੰਤ ਟਹਿਲ ਦਾਸ ਖੇੜਾ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਮੇਜਰ ਸਿੰਘ ਹਲੂਵਾਲ, ਸੰਤ ਜਸਵੰਤ ਸਿੰਘ ਠਕਰਵਾਲ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪਵਨ ਕੁਮਾਰ ਤਾਜੇਵਾਲ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਵਡਭਾਗੀ ਹਿਮਾਚਲ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਭੋਲਾ ਦਾਸ ਭਾਗਸਿੰਘ ਪੁਰ, ਸੰਤ ਸਤਨਾਮ ਦਾਸ ਬੰਬੇਲੀ,ਸੰਤ ਗੁਰਮੀਤ ਦਾਸ ਪਿੱਪਲਾਂਵਾਲਾ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਲੋਕ ਸਭਾ ਹੁਸ਼ਿਅਰਪਪੂਰ ਦੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸਮਾਗਮ ਵਿਚ ਹਾਜਰੀ ਭਰੀ ਅਤੇ ਸੰਤਾਂ ਮਹਾਂਪੁਰਸ਼ਾਂ ਤੇ ਇਲਾਕੇ ਦੀ ਸੰਗਤ ਦਾ ਧੰਨਵਾਦ ਕੀਤਾ। ਡੇਰੇ ਦੇ ਗੱਦੀ ਨਸ਼ੀਨ ਸੰਤ ਰਮੇਸ਼ ਦਾਸ , ਸੰਤ ਨਿਰੰਜਣ ਦਾਸ ਨੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਫੋਟੋ :ਅਜਮੇਰ ਦੀਵਾਨਾ