ਐਡਵੋਕੇਟ ਸੰਜੀਵ ਰਾਜਪੂਤ ਬਜਰੰਗ ਦਲ ਹਿੰਦੁਸਤਾਨ ਪੰਜਾਬ ਸੂਬੇ ਦਾ ਚੇਅਰਮੈਨ ਨਿਯੁਕਤ ।
ਹੁਸ਼ਿਆਰਪੁਰ 24 ਜੁਲਾਈ ( ਤਰਸੇਮ ਦੀਵਾਨਾ ) ਬਜਰੰਗ ਦਲ ਹਿੰਦੁਸਤਾਨ ਪੰਜਾਬ ਇਕਾਈ ਦੀ ਮੀਟਿੰਗ ਜੇ.ਕੇ. ਚੱਗਰਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਬੋਹਰ, ਬਠਿੰਡਾ, ਬਟਾਲਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਵਰਕਰਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੀਟਿੰਗ ਵਿੱਚ ਸੰਗਠਨ ਦੀਆ ਗਤੀਵਿਧੀਆ ਤੇਜ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਕੌਮੀ ਕਾਰਜਕਾਰਨੀ ਤੋਂ ਕੁਲਦੀਪ ਸੋਨੀ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਪੰਜਾਬ ਸੂਬੇ ਦੇ ਕੰਮਾਂ `ਚ ਤੇਜੀ ਲਿਆਉਣ ਲਈ ਹੁਸ਼ਿਆਰਪੁਰ ਦੇ ਨੌਜਵਾਨ ਸਮਾਜ ਸੇਵਕ ਐਡਵੋਕੇਟ ਸੰਜੀਵ ਰਾਜਪੂਤ ਨੂੰ ਬਜਰੰਗ ਦਲ ਹਿੰਦੁਸਤਾਨ ਦੇ ਪੰਜਾਬ ਸੂਬੇ ਦਾ ਚੇਅਰਮੈਨ ਨਿਯੁਕਤ ਕੀਤਾ । ਇਸ ਮੌਕੇ ਚੱਗਰਾਂ ਨੇ ਕਿਹਾ ਕਿ ਐਡਵੋਕੇਟ ਸੰਦੀਪ ਦੇ ਜੱਥੇਬੰਦੀ ਨਾਲ ਜੁੜਨ ਨਾਲ ਜੱਥੇਬੰਦੀ ਨੂੰ ਨਵੀਂ ਗਤੀ ਮਿਲੀ ਹੈ। ਇਸ ਮੌਕੇ ਐਡਵੋਕੇਟ ਸੰਦੀਪ ਨੇ ਕਿਹਾ ਕਿ ਬਜਰੰਗ ਦਲ ਹਿੰਦੁਸਤਾਨ ਵੱਲੋਂ ਮੈਨੂੰ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਮੈਂ ਆਪਣੇ ਤਨ ਮਨ ਅਤੇ ਧੰਨ ਨਾਲ ਨਿਭਾਵਾਂਗਾ ਅਤੇ ਪੂਰੇ ਦੇਸ਼ ਵਿੱਚ ਜਿੱਥੇ ਵੀ ਧਾਰਮਿਕ ਕਾਰਜਾਂ ਲਈ ਲੋੜ ਪਵੇਗੀ, ਕੰਮ ਕਰਾਂਗਾ ਅਤੇ ਸੰਗਠਨ ਨੂੰ ਹੋਰ ਤੇਜ਼ੀ ਪ੍ਰਦਾਨ ਕਰਾਂਗਾ।’
ਫੋਟੋ : ਅਜਮੇਰ ਦੀਵਾਨਾ