20-20 ਸੀਨੀਅਰ ਮਹਿਲਾ ਕ੍ਰਿਕਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਗੁਰਦਾਸਪੁਰ ਨੂੰ 8 ਵਿਕਟਾਂ ਨਾਲ ਹਰਾਇਆ : ਡਾ ਰਮਨ ਘਈ
ਹੁਸ਼ਿਆਰਪੁਰ ਲਈ ਸੁਰਭੀ, ਅੰਜਲੀ, ਪੂਜਾ, ਸੁਹਾਨਾ ਅਤੇ ਸ਼ਿਵਾਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਹੁਸ਼ਿਆਰਪੁਰ 23 ਜੁਲਾਈ (ਤਰਸੇਮ ਦੀਵਾਨਾ ) ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੀਨੀਅਰ ਮਹਿਲਾ 20-20 ਅੰਤਰ ਜ਼ਿਲ੍ਹਾ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਮੀਂਹ ਕਾਰਨ 12-12 ਓਵਰਾਂ ਦੇ ਇਸ ਮੈਚ ਵਿੱਚ ਗੁਰਦਾਸਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 11.4 ਓਵਰਾਂ ਵਿੱਚ ਸਿਰਫ਼ 33 ਦੌੜਾਂ ਬਣਾ ਕੇ ਆਊਟ ਹੋ ਗਈ। ਜਿਸ ਵਿੱਚ ਸਮਰਪ੍ਰੀਤ ਕੌਰ ਬੱਲ ਨੇ ਸਭ ਤੋਂ ਵੱਧ 10 ਦੌੜਾਂ ਬਣਾਈਆਂ। ਹੁਸ਼ਿਆਰਪੁਰ ਦੀ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਉਪ ਕਪਤਾਨ ਸੁਰਭੀ ਅਤੇ ਅੰਜਲੀ ਸ਼ਿਮਰ ਨੇ 3-3 ਵਿਕਟਾਂ, ਜਸਿਕਾ ਜੱਸਲ ਨੇ 2 ਵਿਕਟਾਂ ਅਤੇ ਧਰੁਵਿਕਾ ਸੇਠ ਅਤੇ ਸ਼ਿਵਾਨੀ ਨੇ ਗੁਰਦਾਸਪੁਰ ਦੀ 1-1 ਖਿਡਾਰਨ ਨੂੰ ਆਊਟ ਕੀਤਾ। ਜਿੱਤ ਲਈ 12 ਓਵਰਾਂ ‘ਚ 34 ਦੌੜਾਂ ਦਾ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਆਈ ਹੁਸ਼ਿਆਰਪੁਰ ਦੀ ਟੀਮ ਨੇ 8.3 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 34 ਦੌੜਾਂ ਬਣਾ ਕੇ ਮੈਚ 8 ਵਿਕਟਾਂ ਨਾਲ ਜਿੱਤ ਲਿਆ | ਹੁਸ਼ਿਆਰਪੁਰ ਲਈ ਕਪਤਾਨ ਪੂਜਾ ਦੇਵੀ ਨੇ 15 ਅਤੇ ਸੁਹਾਨਾ ਅਤੇ ਸ਼ਿਵਾਨੀ ਨੇ 10-10 ਦੌੜਾਂ ਬਣਾਈਆਂ। ਹੁਸ਼ਿਆਰਪੁਰ ਦੀ ਇਸ ਜਿੱਤ ‘ਤੇ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ: ਦਲਜੀਤ ਖੇਲਾ, ਵਿਵੇਕ ਸਾਹਨੀ, ਡਾ: ਪੰਕਜ ਸ਼ਿਵ ਸਮੇਤ ਸਮੂਹ ਐਚ.ਡੀ.ਸੀ.ਏ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ | ਹੁਸ਼ਿਆਰਪੁਰ ਟੀਮ ਦੇ ਜ਼ਿਲ੍ਹਾ ਕੋਚ ਦਵਿੰਦਰ ਕੌਰ ਕਲਿਆਣ, ਮੈਨੇਜਰ ਸਾਬਕਾ ਕੌਮੀ ਖਿਡਾਰੀ ਕੁਲਦੀਪ ਧਾਮੀ ਅਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਦਲਜੀਤ ਧੀਮਾਨ ਅਤੇ ਅਸ਼ੋਕ ਸ਼ਰਮਾ ਨੇ ਵੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਟੀਮ ਭਵਿੱਖ ਵਿੱਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ। ਡਾ: ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਦਾ ਅਗਲਾ ਮੈਚ 25 ਜੁਲਾਈ ਨੂੰ ਨਵਾਂਸ਼ਹਿਰ ਨਾਲ ਅਤੇ 27 ਜੁਲਾਈ ਨੂੰ ਕਪੂਰਥਲਾ ਨਾਲ ਹੁਸ਼ਿਆਰਪੁਰ ਵਿਖੇ ਖੇਡਿਆ ਜਾਵੇਗਾ |
ਫੋਟੋ : ਅਜਮੇਰ ਦੀਵਾਨਾ