ਗੁਰੂਦੁਆਰਾ ਗੁਰੂ ਨਾਨਕ ਦੇਵ ਚਰਨਸਰ ਭੀਖੋਵਾਲ ਵਿਖੇ ਗਤਕਾ ਮੁਕਾਬਲਿਆਂ ਦੀ ਸ਼ੁਰੂਆਤ : ਸੰਤੋਖ,ਅਵਤਾਰ

ਗੁਰੂਦੁਆਰਾ ਗੁਰੂ ਨਾਨਕ ਦੇਵ ਚਰਨਸਰ ਭੀਖੋਵਾਲ ਵਿਖੇ ਗਤਕਾ ਮੁਕਾਬਲਿਆਂ ਦੀ ਸ਼ੁਰੂਆਤ : ਸੰਤੋਖ,ਅਵਤਾਰ

 

ਹੁਸ਼ਿਆਰਪੁਰ 23 ਜੁਲਾਈ ( ਤਰਸੇਮ ਦੀਵਾਨਾ ) ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ

ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ (ਮਾਨਤਾ ਪ੍ਰਾਪਤ ਪੰਜਾਬ ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ) ਵੱਲੋਂ ਨੌਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 22 ਜੁਲਾਈ ਨੂੰ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨ ਸਰ ਭੀਖੋਵਾਲ ਵਿਖੇ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਨੇ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਯੋਜਕ ਕੀਤੀ ਗਈ ਹੈ। ਇਸ ਚੈਂਪੀਅਨਸ਼ਿਪ ਸ਼ੁਰੂਆਤ ਦੀ ਜਾਣਕਾਰੀ ਦਿੰਦੇ ਹੋਏ ਵਿਜੇ ਪ੍ਰਤਾਪ ਸਿੰਘ ਪ੍ਰਧਾਨ ਗਤਕਾ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਨੌਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਬੜੇ ਸ਼ਾਨੋ ਸ਼ੋਕਤ ਨਾਲਸ਼ੁਰੂ ਕੀਤੀ ਗਈ ਹੈ। ਇਸ ਮੁਕਾਬਲਿਆਂ ਦੀ ਸ਼ੁਰੂਆਤ ਦੌਰਾਨ ਰਾਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗੱਤਕਾ ਐਸੋਸੀਏਸ਼ਨ ਨੇ ਜਿੱਥੇ ਬਤੋਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਹੈ ਉੱਥੇ ਹੀ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਫ ਇੰਡੀਆ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੱਸਿਆ ਭਗਤ ਬਾਬਾ ਸੰਤੋਖ ਸਿੰਘ ਅਤੇ ਬਾਬਾ ਅਵਤਾਰ ਸਿੰਘ ਪ੍ਰਬੰਧਕ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ, ਭਗਵਾਨ ਸਿੰਘ ਜੋਹਲ, ਹਰਬੰਸ ਸਿੰਘ ਮੰਝਪੁਰ, ਬਾਬਾ ਗੁਰਦੇਵ ਸਿੰਘ ਬਜਵਾੜਾ ਮੁਖੀ ਬਾਬਾ ਫਤਿਹ ਸਿੰਘ ਤਰਨਾ ਦਲ ਨੇ ਇਸ ਚੈਂਪੀਅਨਸ਼ਿਪ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸ਼ਿਰਕਤ ਕੀਤੀ ਅਤੇ ਉਹਨਾਂ ਦੱਸਿਆ ਕਿ ਜਿੱਥੇ ਨੌਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ 20 ਵੱਖ-ਵੱਖ ਜਿਲਿਆਂ ਨੇ ਭਾਗ ਲਿਆ ਹੈ। ਉੱਥੇ ਹੀ ਇਸ ਚੈਂਪੀਅਨਸ਼ਿਪ ਵਿਚ ਆਏ ਹੋਏ ਪਤਵੰਤੇ ਸੱਜਣਾਂ ਨੂੰ ਮੁਕਾਬਲਿਆਂ ਦੀ ਸ਼ੁਰੂਆਤ ਦੌਰਾਨ ਅਕਾਲ ਅਕੈਡਮੀ ਧੁੱਗਾ ਕਲਾਂ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਹੈ ਉੱਥੇ ਹੀ ਬੈਲੂਨ ਸੈਰਾਮਨੀ, ਮਾਰਚ ਪਾਸ, ੳਥ ਸੈਰਾਮਨੀ, ਅਤੇ ਆਤਿਸ਼ਬਾਜ਼ੀ ਦਾ ਵੀ ਆਨੰਦ ਮਾਣਿਆ। ਇਸ ਮੌਕੇ ਹਾਜ਼ਰ ਮੈਂਬਰ ਸੱਚਨਾਮ ਸਿੰਘ, ਹਰਦੀਪ ਸਿੰਘ, ਜਸ਼ਨਦੀਪ ਸਿੰਘ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ,ਕਮਲ ਸਿੰਘ , ਸੰਦੀਪ ਸਿੰਘਲਾ, ਸ਼ੁਭਮ ਸਹੋਤਾ, ਰਘਬੀਰ ਸਿੰਘ, ਮਨਵਿੰਦਰ ਸਿੰਘ, ਰਾਜਵੀਰ ਸਿੰਘ, ਹਰਮਨਜੋਤ ਸਿੰਘ, ਹਰਪ੍ਰੀਤ ਸਿੰਘ, ਸਮਨਦੀਪ ਕੌਰ ਆਦਿ ਹਾਜ਼ਰ ਸਨ !

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *