ਸੰਤ ਧਿਆਨ ਦਾਸ ਦੇ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਜੀ ਦੇ ਡੇਰੇ ਵਿੱਚ ਬੜੀ ਸ਼ਰਧਾ ਪੂਰਵਕ ਮਨਾਏ
ਹੁਸ਼ਿਅਰਪਪੂਰ 1 ਅਗਸਤ ( ਤਰਸੇਮ ਦੀਵਾਨਾ ) ਬ੍ਰਹਮਲੀਨ ਸੰਤ ਧਿਆਨ ਦਾਸ ਅਪਰੇ ਵਾਲਿਆਂ ਦੇ ਬਰਸੀ ਸਮਾਗਮ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਅਗਵਾਈ ਅਤੇ ਸੰਤ ਹਰਜੀਤ ਸਿੰਘ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਪੂਰਵਕ ਮਨਾਏ ਗਏ। ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ, ਢਾਡੀ, ਕਥਾਵਾਚਕ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ , ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ, ਸੰਤ ਧਰਮਪਾਲ ਸ਼ੇਰਗੜ,ਸੰਤ ਰਮੇਸ਼ ਦਾਸ ਡੇਰਾ ਬਾਬਾ ਕੱਲਰਾਂ ਸ਼ੇਰ ਪੁਰ ਢਕੌਂ,
ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ , ਸੰਤ ਬਲਵੰਤ ਸਿੰਘ ਡੀਗਰੀਆਂ,ਸੰਤ ਮਨਜੀਤ ਦਾਸ ਵਿਛੋਹੀ, ਸੰਤ ਮੇਜਰ ਸਿੰਘ ਹਲੂਵਾਲ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਰਾਮ ਸੇਵਕ ਠਾਕੁਰ ਰਿਸ਼ੀ ਦਰਬਾਰ ਹਰੀਪੁਰ ਖਾਲਸਾ,ਸੰਤ ਗੁਰਮੀਤ ਦਾਸ ਪਿੱਪਲਾਂਵਾਲਾ ,ਸੰਤ ਪਰਮਜੀਤ ਭੌਰਾ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਡੇਰੇ ਦੇ ਗੱਦੀ ਨਸ਼ੀਨ ਸੰਤ ਸਰਵਣ ਦਾਸ , ਸੰਤ ਹਰਜੀਤ ਸਿੰਘ
ਵਲੋੰ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਧੰਨਵਾਦ ਕੀਤਾ। ਇਸ ਮੌਕੇ ਲਾਲਾ ਸੁਰਿੰਦਰ ਦਾਸ ਅਟਵਾਲ, ਬਲਵਿੰਦਰ ਬਿੱਟਾ, ਕਮਲ ਜਨਾਗਲ, ਹੋਮੀ ਸ਼ੀਹਮਾਰ, ਬਲਵੀਰ ਮਹੇ,ਚਮਨ ਲਾਲ, ਵਿੱਕੀ ਬਹਾਦਰ ਕੇ, ਭਾਈ ਕੀਰਤੀ ਲਾਲ, ਬਲਵਿੰਦਰ ਰਾਮ, ਨਰੇਸ਼ ਬਸਰਾ, ਮਨੀਸ਼ ਜਨਾਗਲ, ਪ੍ਰਿੰਸ ਜਨਾਗਲ, ਰਜੇਸ਼ ਮੱਟੂ, ਰਾਜੂ ਕਨੋਜੀਆ , ਰਿਕੀ ਸਚਦੇਵਾ, ਪ੍ਰਿਤਪਾਲ ਰੰਧਾਵਾ, ਰਾਜ ਕੁਮਾਰ, ਸੋਨੂੰ ਸ਼ੀਂਹ ਮਾਰ,ਪ੍ਰਿੰਸ ਮਹਿਮੀ ਵੀ ਹਾਜਰ ਸਨ।
ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਮੁਫ਼ਤ ਚੈਕਅੱਪ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਦਵਾਈਆਂ ਵੀ ਦਿੱਤੀਆਂ ।
ਫੋਟੋ : ਅਜਮੇਰ ਦੀਵਾਨਾ