ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਤੀਜ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ 6 ਜੁਲਾਈ ( ਤਰਸੇਮ ਦੀਵਾਨਾ ) ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ,
। ਇਸ ਸਮੇਂ ਸਕੂਲ ਸਟਾਫ, ਮੁੱਖ ਮਹਿਮਾਨ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਤੇ ਪੀਂਘ ਵੀ ਝੂਟੀ ਗਈ। ਇਸ ਸਮੇਂ ਸਪੈਸ਼ਲ ਬੱਚਿਆਂ ਤੇ ਡਿਪਲੋਮਾ ਕਰਨ ਵਾਲੇ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਤੇ ਸਕੂਲ ਦੇ ਸਪੋਰਟਿੰਗ ਸਟਾਫ ਨੇ ਵੀ ਗਿੱਧਾ ਪੇਸ਼ ਕੀਤਾ। ਇਸ ਮੌਕੇ ਪਿ੍ਰੰਸੀਪਲ ਸ਼ੈਲੀ ਸ਼ਰਮਾ ਵੱਲੋ ਤੀਜ ਦੇ ਤਿਉਹਾਰ ਉੱਪਰ ਰੌਸ਼ਨੀ ਪਾਈ ਗਈ ਤੇ ਬੈਸਟ ਤੀਜ ਦਾ ਖਿਤਾਬ ਵਾਈਸ ਪਿ੍ਰੰਸੀਪਲ ਇੰਦੂ ਬਾਲਾ ਨੂੰ ਦਿੱਤਾ ਗਿਆ, ਪੰਜਾਬਣ ਜੱਟੀ ਦਾ ਖਿਤਾਬ ਸ਼੍ਰੀਮਤੀ ਦੀਆ ਦੂਬੇ ਤੇ ਸੁਘੜ ਸਿਆਣੀ ਮੁਟਿਆਰ ਦਾ ਖਿਤਾਬ ਲਖਵਿੰਦਰ ਕੌਰ ਨੂੰ ਦਿੱਤਾ ਗਿਆ, ਜੇਤੂਆਂ ਨੂੰ ਨਕਦ ਇਨਾਮ ਸ਼੍ਰੀਮਤੀ ਮਧੂਮੀਤ ਕੌਰ ਪਤਨੀ ਕਰਨਲ ਗੁਰਮੀਤ ਸਿੰਘ ਵੱਲੋ ਦਿੱਤਾ ਗਿਆ। ਇਸ ਸਮੇਂ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਨੇ 11 ਹਜਾਰ ਰੁਪਏ ਦੀ ਰਾਸ਼ੀ ਸਟਾਫ ਮੈਬਰਾ ਨੂੰ ਭੇਟ ਕੀਤੀ ਤੇ ਐੱਸ.ਐੱਮ.ਓ ਵੱਲੋ ਬੱਚਿਆਂ ਦੀ ਭਲਾਈ ਲਈ 11 ਹਜਾਰ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਉਹਨਾਂ ਵੱਲੋਂ ਸਕੂਲ ਸਟਾਫ ਦੀ ਮੇਹਨਤ ਤੇ ਸਪੈਸ਼ਲ ਬੱਚਿਆਂ ਵੱਲੋਂ ਪੇਸ਼ ਕੀਤੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਵੀ ਕੀਤੀ ਗਈ ਤੇ ਭਵਿੱਖ ਵਿੱਚ ਵੀ ਸਕੂਲ ਦੀ ਮਦਦ ਕਰਨ ਦਾ ਐਲਾਨ ਕੀਤਾ। ਇਸ ਸਮੇਂ ਸਲਾਹਕਾਰ ਪਰਮਜੀਤ ਸਿੰਘ ਸੱਚਦੇਵਾ ਨੇ ਸਕੂਲ ਸਟਾਫ ਵੱਲੋਂ ਪ੍ਰੋਗਰਾਮ ਦੇ ਕੀਤੇ ਸਫਲ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੈਕਟਰੀ ਹਰਬੰਸ ਸਿੰਘ, ਹਰੀਸ਼ ਠਾਕੁਰ, ਮਲਕੀਤ ਸਿੰਘ ਮਹੇੜੂ, ਕਰਨਲ ਗੁਰਮੀਤ ਸਿੰਘ, ਹਰਮੇਸ਼ ਤਲਵਾੜ, ਲੋਕੇਸ਼ ਖੰਨਾ, ਰਾਮ ਆਸਰਾ, ਡਾ.ਜੇ.ਐੱਸ.ਦਰਦੀ, ਸ਼੍ਰੀਮਤੀ ਅਨੀਤਾ ਤਲਵਾੜ, ਸ਼੍ਰੀਮਤੀ ਅਮਰਜੀਤ ਕੌਰ, ਕ੍ਰਿਸ਼ਨਾ ਐਰੀ, ਪਿ੍ਰੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਰਹੇ।
ਫੋਟੋ : ਤਰਸੇਮ ਦੀਵਾਨਾ