ਬੇਗਮਪੁਰਾ ਟਾਈਗਰ ਫੋਰਸ ਵੱਲੋਂ ਦਲੇਰ ਅਤੇ ਨਿਡਰ ਪੀਸੀਆਰ ਇੰਚਾਰਜ ਸ਼ੁਬਾਸ਼ ਭਗਤ ਸਨਮਾਨਿਤ : ਬੀਰਪਾਲ, ਹੈਪੀ, ਸ਼ਤੀਸ਼
ਮੋਟਰਸਾਈਕਲਾਂ ’ਤੇ ਸਟੰਟ ਅਤੇ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ : ਸੁਭਾਸ਼ ਭਗਤ
ਹੁਸ਼ਿਆਰਪੁਰ 10 ਜੁਲਾਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵਲੋ ਫੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਅਤੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੁਲੜਬਾਜੀ ਕਰਨ ਵਾਲਿਆਂ ਨੂੰ ਨੱਥ ਪਾਉਣ ਵਾਲੇ ਪੀਸੀਆਰ ਇੰਚਾਰਜ ਐਸ ਆਈ ਸੁਭਾਸ਼ ਭਗਤ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਚੌਂਕ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ
ਅੱਜ-ਕੱਲ੍ਹ ਜਿੱਥੇ ਮਾਤਾ ਚਿੰਤਪੁਰਨੀ ਦੇ ਸਾਉਣ ਮਹੀਨੇ ਦੇ ਮੇਲੇ ਦੇ ਨਵਰਾਤਰੇ ਚੱਲ ਰਹੇ ਹਨ ਉੱਥੇ ਹੀ ਮੇਲੇ ਵਿੱਚ ਸ਼ਾਮਿਲ ਹੋਣ ਲਈ ਰਸਤੇ ਵਿੱਚ ਜਾਂਦੇ ਕੁੱਝ ਗ਼ਲਤ ਨੌਜਵਾਨ ਆਪਣੇ-ਆਪਣੇ ਮੋਟਰਸਾਈਕਲਾਂ, ਟਰੈਕਟਰਾਂ ਅਤੇ ਹੋਰ ਵਹੀਕਲਾਂ ’ਤੇ
ਸਟੰਟ ਕਰਕੇ ਹੁਲੜਬਾਜੀ ਕਰਦੇ ਹੋਏ ਮਾਤਾ ਚਿੰਤਪੁਰਨੀ,
ਦੇ ਦਰਸ਼ਨ ਕਰਨ ਦੀ ਵਿਖਾਵੇ ਵਾਲੀ ਆਪਣੀ ਸ਼ਰਧਾ ਵਿਖਾਉਂਦੇ ਹਨ।ਉਹਨਾਂ ਕਿਹਾ ਕਿ ਇਹ ਵਿਖਾਵੇ ਵਾਲੀ ਸ਼ਰਧਾ-ਭਾਵਨਾ ਵਾਲੇ ਲੋਕ ਮਾਤਾ ਦੇ ਦਰਸ਼ਨ ਕਰਨ ਜਾਂਦੇ ਸਮੇਂ ਰਾਹ ਵਿੱਚ ਆਪਣੇ ਟਰੈਕਟਰਾਂ, ਮੋਟਰਸਾਈਕਲਾਂ ਦੇ ਮੋਹਰਲੇ ਦੋਵੇਂ ਟਾਇਰਾਂ ਨੂੰ ਉੱਪਰ ਚੁੱਕ ਕੇ ਸਟੰਟ ਕਰਨ ਦੇ ਚੱਕਰ ਵਿੱਚ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋਹ ਬੈਠਦੇ ਹਨ।
ਉਹਨਾਂ ਕਿਹਾ ਕਿ ਇੱਥੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਕਤ ਹਰਕਤਾਂ ਕਰਨ ਵਾਲੇ ਲੋਕ ਦਰਸ਼ਨ ਕਰਨ ਦਾ ਬਹਾਨਾ ਬਣਾ ਕੇ ਬਾਹਰ ਹੁਲੜਬਾਜੀਆਂ ਕਰਕੇ ਆਪਣੇ ਮਾਂ-ਬਾਪ ਨੂੰ ਵੀ ਧੋਖਾ ਦੇ ਰਹੇ ਹਨ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਪੀ.ਸੀ.ਆਰ ਦੇ ਇੱਕ ਇਮਾਨਦਾਰ ਅਤੇ ਹੋਣਹਾਰ ਪੀ ਸੀ ਆਰ ਦੇ ਇੰਚਾਰਜ ਸਬ ਇੰਸਪੈਕਟਰ ਸੁਭਾਸ਼ ਭਗਤ ਨੇ ਆਪਣੀ ਪੀ.ਸੀ.ਆਰ. ਟੀਮ ਦੇ ਨਾਲ ਇਹੋ ਗਲਤ ਅਨਸਰਾਂ ਤੇ ਆਪਣੀ ਬਾਜ ਅੱਖ ਪੂਰੀ ਤਰ੍ਹਾਂ ਟਿਕਾਈ ਹੋਈ ਹੈ। ਉਹਨਾਂ ਕਿਹਾ ਕਿ ਐਸਆਈ ਸੁਭਾਸ਼ ਭਗਤ ਵੱਲੋਂ ਹੁੱਲੜਬਾਜ਼ੀ ਅਤੇ ਸਟੰਟਬਾਜ਼ੀ ਕਰਕੇ ਭੱਜਣ ਵਾਲਿਆਂ ਗੱਡੀਆਂ ਜਾਂ ਮੋਟਰਸਾਈਕਲ ਸਕੂਟਰਾਂ ਦੇ ਨੰਬਰ ਨੋਟ ਕਰਕੇ ਬਾਅਦ ਵਿੱਚ ਆਰ.ਟੀ.ਓ. ਦੇ ਦਫਤਰ ਤੋਂ ਉਕਤ ਨਾਮ ਕਢਵਾ ਕੇ ਉਨ੍ਹਾਂ ਦੇ ਘਰਾਂ ਵਿੱਚ ਜਾਕੇ ਚਲਾਨ ਕੱਟਣੇ ਇੱਕ ਸਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਸੁਭਾਸ਼ ਭਗਤ ਵੱਲੋਂ ਆਪਣੀ ਡਿਉੂਟੀ ਨੂੰ ਬਾਖੂਬੀ ਨਾਲ ਨਿਭਾਉਂਦਿਆਂ 18 ਸਾਲ ਤੋਂ ਥੱਲੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਲਈ ਵੀ ਪੇ੍ਰਰਿਆ ਜਾਦਾ ਹੈ ਅਤੇ ਬਾਲਗ ਹੋਏ ਮੁੰਡੇ-ਕੁੜੀਆਂ ਨੂੰ ਆਪਣੇ ਵਹੀਕਲਾਂ ਦੇ ਪੂਰੇ ਕਾਗ਼ਜਾਤ ਅਤੇ ਡਰਾਇੰਗ ਲਾਇੰਸਸ ਬਣਾ ਕੇ ਕੋਲ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾਦਾ ਹੈ । ਰਾਜ ਕੁਮਾਰ ਬੱਧਣ,ਅਮਨਦੀਪ, ਮੁਨੀਸ਼, ਗੋਗਾ ਡਾਡਾ,ਹਰੀ ਰਾਮ ਆਦੀਆਂ, ਨਿਤਿਨ ਸੈਣੀ, ਰਾਹੁਲ ਨਾਰਾ ਆਦਿ ਹਾਜ਼ਰ !
ਫੋਟੋ : ਅਜਮੇਰ ਦੀਵਾਨਾ