ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੀ ਅਹਿਮ ਮੀਟਿੰਗ ਹੋਈ
* ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਸੂਬਾ ਪੱਧਰੀ ਆਗਮਨ ਪੁਰਬ 22 ਸਤੰਬਰ ਨੂੰ ਮਨਾਉਣ ਦਾ ਫ਼ੈਸਲਾ
ਹੁਸ਼ਿਆਰਪੁਰ 11 ਜੁਲਾਈ , (ਤਰਸੇਮ ਦੀਵਾਨਾ )
ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੀ ਅਹਿਮ ਮੀਟਿੰਗ ਮੋਤੀ ਮਹਿਲ ਹੁਸ਼ਿਆਰਪੁਰ ਵਿਖੇ ਕੁਲਦੀਪ ਸਿੰਘ ਖਾਂਬਾ ਚੇਅਰਮੈਨ ਇੰਡੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸਰਬਸੰਮਤੀ ਨਾਲ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਆਗਮਨ ਪੁਰਬ 22 ਸਤੰਬਰ 2024 ਦਿਨ ਐਤਵਾਰ ਨੂੰ ਹੁਸ਼ਿਆਰਪੁਰ ਵਿਖੇ ਸੂਬਾ ਪੱਧਰ ‘ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਕੁਲਦੀਪ ਸਿੰਘ ਖਾਂਬਾ ਨੇ ਆਏ ਸਾਰੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਆਰਗੇਨਾਈਜੇਸ਼ਨ ਵਲੋਂ ਸਾਲ 2014 ਤੋਂ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਆਗਮਨ ਦਿਵਸ ਮਨਾਇਆ ਜਾਂਦਾ ਹੈ ਇਸ ਵਾਰ ਇਸ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਜਿਸ ਲਈ ਸਾਰੇ ਪੰਜਾਬ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ | ਆਪਣੇ ਸੰਬੋਧਨ ਵਿੱਚ ਪ੍ਰਧਾਨ ਇੰਡੀਆ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ 10ਵਾਂ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2024 ਅਜਿਹੀ ਯੋਗ ਸਖਸ਼ੀਅਤ ਨੂੰ ਦਿੱਤਾ ਜਾਵੇਗਾ ਜੋ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ‘ਕਿਰਤ ਕਰੋ,ਨਾਮ ਜਪੋ, ਵੰਡ ਛਕੋ’ ਅਨੁਸਾਰ ਜੀਵਣ ਬਸਰ ਕਰਦਿਆਂ ਹੋਈਆਂ ਸਮਾਜ ਲਈ ਵਿਸ਼ੇਸ਼ ਸੇਵਾਵਾਂ ਨਿਭਾ ਰਿਹਾ ਹੋਵੇ, ਜਿਸ ਦੀ ਚੋਣ ਵਿਸ਼ੇਸ਼ ਕਮੇਟੀ ਵੱਲੋਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਐਵਾਰਡ ਵਿੱਚ 11000/-ਰੁਪਏ ਨਗਦ, ਇੱਕ ਟਰਾਫੀ ਅਤੇ ਸਿਰੋਪਾਉ ਸਨਮਾਨ ਜੈਕਾਰਿਆਂ ਦੀ ਗੂੰਜ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਪੂਰੇ ਵਿਸ਼ਵ ਵਿੱਚੋਂ ਚੁਣੀ ਸਖਸ਼ੀਅਤ ਨੂੰ ਦਿੱਤਾ ਜਾਵੇਗਾ। ਆਪਣੇ ਸੰਬੋਧਨ ਵਿੱਚ ਕਸ਼ਮੀਰ ਸਿੰਘ ਗੀਗਨੋਵਾਲ ਸਰਪ੍ਰਸਤ ਅਤੇ ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ ਨੇ ਕਿਹਾ ਕਿ ਇਸ ਵਾਰ ਸੂਬਾ ਪੱਧਰੀ ਸਮਾਗਮ ਲਈ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਲਈ 6 ਸਤੰਬਰ ਨੂੰ ਸ਼ਾਮ 6 ਵਜੇ ਮੋਤੀ ਮਹਿਲ ਹੁਸ਼ਿਆਰਪੁਰ ਵਿਖ਼ੇ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਆਰਐੱਸਓ ਦੇ ਸਾਰੇ ਅਹੁਦੇਦਾਰਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਦੇਵ ਸਿੰਘ ਪਵਾਰ ਜਨਰਲ ਸਕੱਤਰ ਇੰਡੀਆ ਨੇ ਦੱਸਿਆ ਕਿ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ ਲਈ ਯੋਗ ਪਾਤਰਾਂ ਦੀਆਂ ਨਾਮਜ਼ਦਗੀਆਂ ਵੇਰਵਿਆਂ ਸਮੇਤ ਈਮੇਲ ਆਈਡੀ ਰਾਮਗੜ੍ਹੀਆਸਿੱਖਓਆਰਜੀ @ ਜਿਮੇਲ (ਡਾਟ) ਕਾਮ ramgarhiasikhorg.com
ਰਾਹੀਂ ਭੇਜੀਆਂ ਜਾਣ ਤਾਂ ਜੋ ਚੁਣੀ ਹੋਈ ਕਮੇਟੀ ਸਹੀ ਨਾਮਜ਼ਦਗੀ ਦੀ ਚੋਣ ਕਰ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਗਿਗਨਵਾਲ, ਜਗਦੀਪ ਸਿੰਘ ਸੀਹਰਾ,ਗੁਰਬਿੰਦਰ ਸਿੰਘ ਪਲਾਹਾ,ਜਸਵੰਤ ਸਿੰਘ ਭੋਗਲ, ਭੁਪਿੰਦਰ ਸਿੰਘ ਭਾਰਜ, ਇੰਜ. ਬਲਜੀਤ ਸਿੰਘ ਪਨੇਸਰ, ਜੋਧ ਸਿੰਘ ਭੰਬਰਾ, ਅਮਨਦੀਪ ਸਿੰਘ ਵਿਰਦੀ, ਜੋਗਾ ਸਿੰਘ ਪਲਾਹਾ, ਜਸਵਿੰਦਰ ਸਿੰਘ ਜੇਕੇ ਆਟੋ, ਹਰਜਿੰਦਰ ਸਿੰਘ ਵਿਰਦੀ,ਰਛਪਾਲ ਸਿੰਘ ਆਦਿ ਅਹੁਦੇਦਾਰ ਹਾਜ਼ਿਰ ਸਨ |
ਰਾਮਗੜੀਆ ਸਿਖ ਆਰਗਨਾਈਜੇਸ਼ਨ ਦੀ ਮੀਟਿੰਗ ਵਿੱਚ ਸ਼ਾਮਿਲ ਚੇਅਰਮੈਨ ਕੁਲਦੀਪ ਸਿੰਘ ਖਾਂਬਾ, ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਹੋਰ ਅਹੁਦੇਦਾਰ
ਫੋਟੋ : ਅਜਮੇਰ
a ਦੀਵਾਨਾ