ਕਰਨਲ ਰਵੀ ਦੱਤ ਮੋਦਗਿੱਲ ਵੱਲੋਂ ਆਸ਼ਾ ਕਿਰਨ ਸਕੂਲ ਨੂੰ 71 ਹਜਾਰ ਰੁਪਏ ਦਾਨ
60 ਐਨ.ਡੀ.ਏ.ਨੈਸ਼ਨਲ ਡਿਫੈਂਸ ਅਕੈਡਮੀ ਵੱਲੋਂ ਸਕੂਲ ਨੂੰ ਦਿੱਤੀ ਗਈ ਮਸ਼ੀਨਰੀ
ਹੁਸ਼ਿਆਰਪੁਰ 12 ਜੁਲਾਈ ( ਤਰਸੇਮ ਦੀਵਾਨਾ ) ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਕੂਲ ਚੇਅਰਮੈਨ ਕਰਨਲ ਗੁਰਮੀਤ ਸਿੰਘ ਦੀ ਪ੍ਰੇਰਣਾ ਨਾਲ ਰਿਟਾਇਰਡ ਕਰਨਲ ਰਵੀ ਦੱਤ ਮੋਦਗਿੱਲ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਵਿਤਾ ਮੋਦਗਿੱਲ ਵੱਲੋਂ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਕਰਨਲ ਗੁਰਮੀਤ ਸਿੰਘ ਨੇ ਦੱਸਿਆ ਕਿ 60 ਐੱਨ.ਡੀ.ਏ. ਨੈਸ਼ਨਲ ਡਿਫੈਂਸ ਅਕੈਡਮੀ ਦੇ ਮੇਰੇ ਬੈਂਚਮੇਟ ਵੱਲੋਂ ਮਿਲ ਕੇ ਹੋਸਟਲ ਦੀ ਸੁਵਿਧਾ ਲਈ ਆਧੁਨਿਕ ਮਸ਼ੀਨਰੀ ਦਿੱਤੀ ਗਈ ਹੈ, ਜਿਸ ਵਿੱਚ ਏਅਰ ਕੰਡੀਸ਼ਨਰ ਬਲੋਅਰ, ਫੁੱਲ ਆਟੋਮੈਟਿਕ ਵਾਸ਼ਿੰਗ ਮਸ਼ੀਨ, ਇਨਵਰਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕਰਨਲ ਰਵੀ ਦੱਤ ਮੋਦਗਿੱਲ 60 ਐਨ.ਡੀ.ਏ.ਨੈਸ਼ਨਲ ਡਿਫੈਂਸ ਅਕੈਡਮੀ ਵਿੱਚੋ ਹਨ ਤੇ ਹਮੇਸ਼ਾ ਸਕੂਲ ਦਾ ਸਹਿਯੋਗ ਕਰਦੇ ਹਨ। ਇਸ ਮੌਕੇ ਕਰਨਲ ਰਵੀ ਦੱਤ ਵੱਲੋਂ ਸਕੂਲ ਲਈ 71 ਹਜਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ,ਜਿਸ ਨਾਲ ਸਾਰੀਆਂ ਕਲਾਸਾਂ ਵਿੱਚ ਕੂਲਰ ਲਗਾਏ ਜਾਣਗੇ। ਕਰਨਲ ਰਵੀ ਦੱਤ ਨੇ ਇਸ ਸਮੇਂ ਕਿਹਾ ਕਿ ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਸਪੈਸ਼ਲ ਬੱਚਿਆਂ ਦੀ ਬੇਹਤਰੀ ਲਈ ਹੋ ਰਹੇ ਕੰਮ ਦੇਖ ਕੇ ਮਨ ਖੁਸ਼ ਹੁੰਦਾ ਹੈ ਤੇ ਇਹ ਬੜੀ ਚੰਗੀ ਗੱਲ ਹੈ ਕਿ ਸਪੈਸ਼ਲ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਨ ਵਿੱਚ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਕੂਲ ਨਾਲ ਜੁੜ ਕੇ ਮਦਦਕਰਦੇ ਰਹਿਣਗੇ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ, ਸੈਕਟਰੀ ਹਰਬੰਸ ਸਿੰਘ ਤੇ ਹੋਰ ਮੈਂਬਰਾਂ ਵੱਲੋਂ ਕਰਨਲ ਰਵੀ ਦੱਤ ਮੋਦਗਿੱਲ ਤੇ ਉਨ੍ਹਾਂ ਦੀ ਪਤਨੀ ਸਵਿਤਾ ਮੋਦਗਿੱਲ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਪ੍ਰਧਾਨ ਤਰਨਜੀਤ ਸਿੰਘ ਨੇ ਕਿਹਾ ਕਿ 60 ਐਨ.ਡੀ.ਏ.ਤੇ 70 ਰੈਗੂਲਰ ਇੰਡੀਅਨ ਮਿਲਟਰੀ ਅਕੈਡਮੀ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਸਮੇਂ ਰਾਮ ਆਸਰਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਵਾਈਸ ਪਿ੍ਰੰਸੀਪਲ ਇੰਦੂ ਬਾਲਾ ਤੇ ਸਟਾਫ ਹਾਜਿਰ ਰਹੇ।
ਕੈਪਸ਼ਨ-ਸਪੈਸ਼ਲ ਬੱਚਿਆਂ ਨਾਲ ਭੇਟ ਕਰਦੇ ਹੋਏ ਕਰਨਲ ਰਵੀ ਦੱਤ ਮੋਦਗਿੱਲ ਤੇ ਹੋਰ। ਫੋਟੋ :