ਆਸ਼ਾ ਕਿਰਨ ਸਕੂਲ ਵਿੱਚ ਐੱਮ.ਬੀ.ਯੈੱਡ. ਪ੍ਰੋਗਰਾਮ ਤਹਿਤ ਖੇਡ ਮੁਕਾਬਲੇ
ਹੁਸ਼ਿਆਰਪੁਰ 22 ਅਗਸਤ ( ਤਰਸੇਮ ਦੀਵਾਨਾ ) ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਪੈਸ਼ਲ ਉਲੰਪਿਕ ਭਰਤ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਐੱਮ.ਬੀ.ਯੈੱਡ. ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਆਸ਼ਾ ਕਿਰਨ ਟ੍ਰੇਨਿੰਗ ਇੰਸਟੀਚਿਊਟ ਤੇ ਆਸ਼ਾ ਕਿਰਨ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਬੈਗੋ ਅਤੇ ਬੋਚੀ ਖੇਡ ਮੁਕਾਬਲੇ ਕਰਵਾਏ ਗਏ। ਜਿਲ੍ਹਾ ਸਪੋਰਟਸ ਡਾਇਰੈਕਟਰ ਅੰਜਨਾ ਨੇ ਦੱਸਿਆ ਕਿ ਐੱਮ.ਬੀ.ਯੈੱਡ ਪ੍ਰੋਗਰਾਮ ਦੇ ਤਹਿਤ 30 ਸਪੈਸ਼ਲ ਅਥਲੀਟਾਂ, 20 ਵਲੰਟੀਅਰ, 2 ਕੋਚ ਤੇ 7 ਸਟਾਫ ਮੈਂਬਰ ਸ਼ਾਮਿਲ ਹੋਏ ਜਿਨ੍ਹਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਖੇਡ ਮੁਕਾਬਲੇ ਦਾ ਮੁੱਖ ਉਦੇਸ਼ ਖਿਡਾਰੀਆਂ ਅੰਦਰ ਰਲਮਿਲ ਕੇ ਅੱਗੇ ਵੱਧਣ ਦਾ ਭਾਵਨਾ ਦਾ ਪਸਾਰ ਕਰਨਾ ਹੈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਰਾਮ ਆਸਰਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਵਾਈਸ ਪਿ੍ਰੰਸੀਪਲ ਇੰਦੂ ਬਾਲਾ, ਡਿਪਲਮਾ ਸਟੂਡੈਂਟ ਤੇ ਸਟਾਫ ਮੈਂਬਰ ਮੌਜੂਦ ਰਹੇ।
ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਟਾਫ ਤੇ ਪ੍ਰਬੰਧਕਾਂ ਨਾਲ।ਫੋਟੋ : ਅਜਮੇਰ ਦੀਵਾਨਾ