ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਅੱਜ ਕਰਵਾਈ ਜਾਂ ਰਹੀ ਮੈਰਾਥਨ ਦੌੜ ਲਈ ਆਮ ਅਤੇ ਖਾਸ ਲੋਕਾਂ ਨੂੰ ਖੁੱਲਾ ਸੱਦਾ : ਲਾਂਬਾ 

ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਅੱਜ ਕਰਵਾਈ ਜਾਂ ਰਹੀ ਮੈਰਾਥਨ ਦੌੜ ਲਈ ਆਮ ਅਤੇ ਖਾਸ ਲੋਕਾਂ ਨੂੰ ਖੁੱਲਾ ਸੱਦਾ : ਲਾਂਬਾ 

ਹੁਸ਼ਿਆਰਪੁਰ 26 ਅਗਸਤ ( ਤਰਸੇਮ ਦੀਵਾਨਾ ) ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਨਵੀਨ ਸਿੰਗਲਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ਼, ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਅਭਿਆਨ ਤਹਿਤ ਨੌਜਵਾਨਾਂ ਅਤੇ ਬੱਚਿਆ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਅੱਜ ਸਵੇਰੇ 7:00 ਵਜੇ ਪੁਲਿਸ ਲਾਈਨ, ਹੁਸ਼ਿਆਰਪੁਰ ਤੋਂ 05 ਕਿਲੋਮੀਟਰ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ। ਇਹ ਮੈਰਾਥਨ ਦੌੜ ਥਾਣਾ ਸਾਈਬਰ ਕਰਾਈਮ (ਨਜ਼ਦੀਕ ਪੁਲਿਸ ਲਾਈਨ) ਤੋਂ ਸ਼ੁਰੂ ਹੋ ਕੇ ਸਰਵਿਸ ਕਲੱਬ, ਪੀ.ਡਬਲਯੂ.ਡੀ ਰੈਸਟ ਹਾਊਸ, ਏ.ਆਰ.ਓ ਚੌਂਕ, ਸ਼ਿਮਲਾ ਪਹਾੜੀ ਚੌਂਕ, ਬਹਾਦਰਪੁਰ ਚੌਂਕ, ਗੌਰਾਂਗੇਟ ਚੌਂਕ, ਘੰਟਾ ਘਰ ਚੌਂਕ, ਕਮਾਲਪੁਰ ਚੌਂਕ, ਗੌਰਮਿੰਟ ਕਾਲਜ ਚੌਂਕ, ਸੈਸ਼ਨ ਚੌਂਕ, ਪੁਰਾਣੀ ਕਚਹਿਰੀ ਚੌਂਕ, ਮਾਹਿਲਪੁਰ ਅੱਡਾ ਚੌਂਕ, ਸਦਰ ਚੌਂਕ, ਸਰਵਿਸ ਕਲੱਬ ਤੋਂ ਹੁੰਦੇ ਹੋਏ ਪੁਲਿਸ ਲਾਈਨ ਵਿਖੇ ਸਮਾਪਤ ਹੋਵੇਗੀ। ਇਸ ਮੈਰਾਥਨ ਦੌੜ ਵਿੱਚ ਪਹਿਲੇ 3 ਜੇਤੂ ਖਿਡਾਰੀਆਂ ਨੂੰ 5100/- ਰੁਪਏ, ਦੂਸਰੇ ਨੰਬਰ ਤੇ ਆਉਣ ਵਾਲੇ 5 ਜੇਤੂ ਖਿਡਾਰੀਆਂ ਨੂੰ 3100/- ਰੁਪਏ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ 10 ਜੇਤੂ ਖਿਡਾਰੀਆਂ ਨੂੰ 1100/- ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੈਰਾਥਨ ਦੌੜ ਵਿੱਚ ਭਾਗ ਲੈਣ ਵਾਸਤੇ ( ਰਜਿ. ) ਅਤੇ ਨਾਨ (ਰਜਿ.) ਸਪੋਰਟਸ ਕਲੱਬ/ ਟੀਮਾਂ, ਐਨ.ਜੀ.ਓਜ਼, ਸਮੂਹ ਇਲਾਕਾ ਨਿਵਾਸੀਆਂ ਅਤੇ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

 

Leave a Reply

Your email address will not be published. Required fields are marked *