ਭਾਜਪਾ ਦੀ ਸੋਚੀ ਸਮਝੀ ਸਾਜਿਸ਼ ਤਹਿਤ ਕੰਗਣਾ ਰਣੌਤ ਕਰ ਰਹੀ ਹੈ ਭੱਦੀ ਬਿਆਨਬਾਜੀ : ਸਿੰਗੜੀਵਾਲਾ
ਹੁਸ਼ਿਆਰਪੁਰ 27 ਅਗਸਤ ( ਤਰਸੇਮ ਦੀਵਾਨਾ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਦੌਰਾਨ ਦੇਸ਼ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਹਰ ਸਾਲ ਬੇਰੁਜ਼ਗਾਰ ਨੌਜਵਾਨਾਂ ਲਈ ਦੋ ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਜਿਸ ਨਾਲ ਹਰ ਇੱਕ ਦੇ ਖਾਤੇ ਵਿੱਚ 15-15 ਲੱਖ ਆ ਜਾਣਗੇ ਆਦਿ ਹੋਰ ਵਾਅਦੇ ਝੂਠੇ ਸਾਬਤ ਹੋਏ ਤੇ ਹੁਣ ਭਾਜਪਾ ਨੂੰ ਲੋਕ ਸਭਾ ਚੋਣਾਂ ਚ ਆਸ ਮੁਤਾਬਕ ਜਿਤ ਪ੍ਰਾਪਤ ਨਹੀਂ ਹੋਈ ਤੇ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਚ ਬਹੁਤ ਗਿਣਤੀ ਦਾ ਵੋਟ ਬੈਂਕ ਇਕੱਠਾ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮੰਡੀ ਤੋਂ ਬਦ ਦਿਮਾਗ ਸੰਸਦ ਮੈਂਬਰ ਕੰਗਣਾ ਰਣੌਤ ਤੋਂ ਸਿੱਖ ਕੌਮ ਅਤੇ ਕਿਸਾਨਾਂ ਖਿਲਾਫ ਭੱਦੀ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇੇ ਬੀਜੇਪੀ ਸਾਂਸਦ ਕੰਗਣਾ ਰਨੌਤ ਦੀ ਬਿਆਨਬਾਜੀ ਦਾ ਸਖਤ ਨੋਟਿਸ ਲੈਂਦਿਆਂਂ ਹੋਇਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਭਾਜਪਾ ਵਿੱਚ ਬੈਠੇ ਉਹ ਖੁਦਗਰਜ ਅਤੇ ਮਰੀ ਹੋਈ ਜਮੀਰ ਵਾਲੇ ਮਨਿੰਦਰ ਸਿੰਘ ਸਿਰਸਾ, ਆਰ ਪੀ ਸਿੰਘ, ਹਰਦੀਪ ਸਿੰਘ ਪੁਰੀ ਤੇ ਤਰਨਜੀਤ ਸਿੰਘ ਸੰਧੂ ਵਰਗੇ ਸਿੱਖ ਅਤੇ ਕਿਸਾਨ ਆਗੂ ਹੁਣ ਕਿੱਥੇ ਮਰ ਗਏ ਹਨ ਜੋ ਛੋਟੀ ਜਿਹੀ ਘਟਨਾ ਹੋਣ ਤੇ ਵੀ ਸੰਗ ਪਾੜ ਪਾੜ ਕਿ ਭਾਜਪਾ ਲਈ ਬਿਆਨਬਾਜੀ ਕਰਦੇ ਹਨ ਉਨਾਂ ਕਿਹਾ ਕਿ ਸਾਂਸਦ ਕੰਗਣਾ ਰਣੌਤ ਖਿਲਾਫ ਭਾਜਪਾ ਵੱਲੋਂ ਤੁਸ ਕਾਰਵਾਈ ਦਿਖਾਵੇ ਤੋਂ ਵੱਧ ਕੁਝ ਵੀ ਨਹੀਂ ਜਿਸ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਸਖਤੀ ਨਾਲ ਵਿਰੋਧ ਕਰਨਗੇ