108 ਡੇਰਾ ਭਰੋਮਜਾਰਾ ਵਿਖੇ ਸੰਤ ਬਾਬਾ ਮੇਲਾ ਰਾਮ ਜੀ ਦੀ ਸਲਾਨਾ ਬਰਸੀ ਸ਼ਰਧਾ ਤੇ ਭਾਵਨਾ ਨਾਲ ਮਨਾਈ : ਸੰਤ ਕੁਲਵੰਤ ਰਾਮ ਭਰੋਮਜਾਰਾ
ਹੁਸ਼ਿਆਰਪੁਰ 28 ਅਗਸਤ (ਤਰਸੇਮ ਦੀਵਾਨਾ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਦਾ ਧੁਰਾ ਮੰਨੇ ਜਾਂਦੇ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਅਤੇ ਸੰਤ ਡਾ.ਲਛਮਣ ਦਾਸ ਦੀ ਸਰਪ੍ਰਸਤੀ ਵਿੱਚ ਸੰਤ ਬਾਬਾ ਮੇਲਾ ਰਾਮ ਦੀ 71ਵੀਂ ਬਰਸੀ ਮਨਾਈ ਗਈ ।ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਵੱਖ ਵੱਖ ਡੇਰਿਆ ਤੋ ਆਏ ਸੰਤ ਮਹਾਪੁਰਸ਼ਾ ਨੇ ਸੰਗਤਾਂ ਨਾਲ ਪ੍ਰਵਚਨ ਕੀਤੇ।ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੇ ਜਿਥੇ ਸੰਤ ਮਹਾਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਪ੍ਰਮੱੁਖ ਸ਼ਖਸ਼ੀਅਤਾ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ।ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ,ਚੇਅਰਮੈਨ ਸੰਤ ਮਹਿੰਦਰਪਾਲ ਡੇਰਾ ਸੱਚਖੰਡ ਪੰਡਵਾਂ,ਸੰਤ ਨਿਰਮਲ ਸਿੰਘ ਅਵਾਦਾਨ,ਸੰਤ ਜਸਵਿੰਦਰ ਸਿੰਘ ਸੱਚਖੰਡ ਡਾਂਡੀਆ, ਸੰਤ ਰਿਸ਼ੀਗਰ,ਸੰਤ ਦਿਨੇਸ਼ ਗਿਰ,ਸੰਤ ਸੀਤਲ ਦਾਸ ਕਾਲੇਵਾਲ ਭਗਤਾਂ,ਸੰਤ ਹਾਕਮ ਦਾਸ ਸੰਧਵਾਂ,ਸੰਤ ਓਮ ਪ੍ਰਕਾਸ਼ ਬੀਣੇਵਾਲ,ਸੰਤ ਆਤਮਾ ਦਾਸ ਅਪਰਾ,ਸੰਤ ਦੇਸ ਰਾਜ ਗੋਬਿੰਦਪੁਰਾ ,ਸੰਤ ਟਹਿਲ ਦਾਸ ਮੁਬਾਰਕ ਪੁਰ,ਸੰਤ ਓਮ ਪ੍ਰਕਾਸ਼ ਬੀਨੇਵਾਲ,ਸੰਤ ਹਰਵਿੰਦਰ ਦਾਸ ਈਸਪੁਰ ,ਸੰਤ ਗੁਰਮੁੱਖ ਨਾਥ ਲਧਾਣਾ ਉੱਚਾ,ਸੰਤ ਬੀਬੀ ਹਰਦੀਪ ਕੌਰ ਮੋਰੋ, ਵੱਖ ਵੱਖ ਗੁਰੂ ਘਰਾਂ ਤੋਂ ਨਿਹੰਗ ਜਥੇਬੰਦੀਆ ,ਸੰਤ ਤਰਸੇਮ ਲਾਲ ਗੜਸ਼ੰਕਰ,ਸੰਤ ਸਰੂਪ ਦਾਸ ਝਿੱਕਾ,ਬਾਬਾ ਸੁਖਦੇਵ ਦਾਸ ਚੱਕ ਕਲਾਲ,ਸਾਈਂ ਕਸ਼ਮੀਰ ਸ਼ਾਹ ਆਦਿ ਸੰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨਾਲ ਪ੍ਰਵਚਨ ਕੀਤੇ ।ਇਸ ਮੌਕੇ ਮੈਂਬਰ ਜਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ,ਬਿਹਾਰੀ ਲਾਲ ਨੰਗਲ ਭਾਖੜਾ,ਲੈਕਚਰਾਰ ਰਾਮ ਲੁਭਾਇਆ ਕਲਸੀ,ਹਰਜਿੰਦਰ ਕੁਮਾਰ,ਫੁਲਾ ਰਾਮ ਬੀਰਮਪੁਰ,ਜੀ.ਸੀ ਖੁੱਤਣ,ਬਲਵੰਤ ਰਾਏ ਵੜਿੰਗ,ਦੇਸ ਰਾਜ ਚੱਕ ਗੁਰੂ,ਕੁਲਦੀਪ ਸਿੰਘ ਹੈੱਡ ਗ੍ਰੰਥੀ,ਕੁਲਵਿੰਦਰ ਸਿੰਘ,ਜਗਦੀਸ਼ ਰਾਏ ਆਦਿ ਸੰਗਤਾਂ ਹਾਜਰ ਸਨ ।
ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਵਚਨ ਕਰਦੇ ਹੋਏ ਨਾਲ ਸੰਤ ਮਹਾਂਪੁਰਸ਼ । ਫੋਟੋ : ਅਜਮੇਰ ਦੀਵਾਨਾ