ਰਾਮਗੜੀਆ ਸਿੱਖ ਆਰਗਨਾਈਜੇਸ਼ਨ ਦੀ ਹੋਈ ਅਹਿਮ ਮੀਟਿੰਗ !
• ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ : ਹਰਦੇਵ ਸਿੰਘ ਕੌਂਸਲ
ਹੁਸ਼ਿਆਰਪੁਰ , 27 ਅਗਸਤ (ਤਰਸੇਮ ਦੀਵਾਨਾ )
ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਇੱਕ ਅਹਿਮ ਮੀਟਿੰਗ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ,ਇੰਜ. ਗੁਰਦੇਵ ਸਿੰਘ ਐਕਸੀਅਨ ਰਿਟਾ. ਜਨਰਲ ਸਕੱਤਰ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ ਨੇ ਸ਼ਿਰਕਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਕਿਹਾ ਕਿ ਰਾਮਗੜ੍ਹੀਆ ਕੌਮ ਨੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਮਹਾਨ ਯੋਗਦਾਨ ਦਿੱਤਾ ਅਤੇ ਕੁਰਬਾਨੀਆਂ ਵੀ ਕੀਤੀਆਂ ਹਨ ਇੰਝ ਰਾਮਗੜ੍ਹੀਆ ਕੌਮ ਨੇ ਮਹਾਨ ਇਤਿਹਾਸ ਕਾਇਮ ਕੀਤਾ ਹੈ | ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਬੀੜਾ ਉਠਾਇਆ ਹੈ ਇਸ ਕੜੀ ਵਿੱਚ ਜ਼ਿਲਾ ਅੰਮ੍ਰਿਤਸਰ ਯੂਨਿਟ ਦੀ ਸਥਾਪਨਾ ਕੀਤੀ ਗਈ |
ਫੋਟੋ : ਅਜਮੇਰ ਦੀਵਾਨਾ