ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਲਈ ਰਵੀਦਾਸੀਆ ਸਮਾਜ ਵਲੋਂ ਬਹਾਦਰਗੜ੍ਹ ਵਿਖੇ, ਕੀਤਾ ਗਿਆ ਵੱਡਾ ਇਕੱਠ

ਪਟਿਆਲਾ 19ਫ਼ਰਵਰੀ(ਬਿਉਰੋ) ਸ੍ਰੀ ਗੁਰੂ ਰਵਿਦਾਸ ਗੁਰੂ ਘਰ ਬਹਾਦਰਗੜ੍ਹ ਦੇ ਰਸਤੇ ਦੇ ਸਬੰਧ ਵਿਚ ਸੰਤ ਸਮਾਜ, ਵੱਖ-ਵੱਖ ਜੱਥੇਬੰਦੀਆਂ ਅਤੇ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਾਨ-ਸਨਮਾਨ ਨੂੰ ਬਰਕਰਾਰ ਰੱਖਣ ਲਈ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਪ੍ਰਸ਼ਾਸ਼ਨ ਵੀ ਪਹੁੰਚਿਆ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਮੌਕਾ ਦੇਖਣ ਪਹੁੰਚੇ। ਸੰਤ ਸਮਾਜ ਅਤੇ ਜੱਥੇਬੰਦੀਆਂ ਦੇ ਆਗੂਆਂ ਨੇ ਮੌਕਾ ਦੇਖ ਕੇ ਕਿਹਾ ਕੇ ਗੁਰੂ ਘਰ ਸਮੂਹ ਸੰਗਤਾਂ ਦਾ ਸਾਂਝਾ ਸਥਾਨ ਹੈ ਅਤੇ ਧਰਮਸ਼ਾਲਾ ਵੀ ਸਾਰਿਆਂ ਦੀ ਸਾਂਝੀ ਹੁੰਦੀ ਹੈ। ਇਸ ਕਰਕੇ ਗੁਰੂ ਘਰ ਦਾ ਰਸਤਾ ਰੋਕਣ ਲਈ ਜੋ ਪਿੱਲਰ ਅਤੇ ਕੰਧ ਕੀਤੀ ਗਈ ਹੈ ਇਹ ਗੁਰੂ ਰਵਿਦਾਸ ਸਮੂਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਵਾਲਾ ਕੰਮ ਹੈ। ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮੌਕਾ ਦੇਖ ਕੇ ਕਿਹਾ ਕਿ ਇਹ ਗੁਰੂ ਘਰ ਤੇ ਧਰਮਸ਼ਾਲਾ ਨਾ ਮੇਰੇ ਹਨ ਅਤੇ ਨਾ ਹੀ ਇਹ ਕਿਸੇ ਦੀ ਨਿੱਜੀ ਜਾਇਦਾਦ ਹਨ। ਗੁਰੂ ਘਰ ਸਾਰਿਆਂ ਦੇ ਸਾਂਝੇ ਹੁੰਦੇ ਹਨ ਇਸ ਕਰਕੇ ਇਸ ਤਰ੍ਹਾਂ ਗੁਰੂ ਘਰ ਦਾ ਰਸਤਾ ਬੰਦ ਕਰਨਾ ਠੀਕ ਨਹੀਂ ਹੈ। ਸੰਤ ਸਮਾਜ ਅਤੇ ਸਮੂਹ ਜੱਥੇਬੰਦੀਆਂ ਦੇ ਆਗੂਆਂ ਨਾਲ ਸਾਂਝੀ ਮੀਟਿੰਗ ਤੋਂ ਬਾਅਦ ਵਿਧਾਇਕ ਪਠਾਣਮਾਜਰਾ ਸਾਹਿਬ ਨੇ ਕਿਹਾ ਕਿ ਮੈਂ ਖ਼ੁਦ ਗੁਰੂ ਰਵਿਦਾਸ ਗੁਰੂ ਘਰ ਬਹਾਦਰਗੜ੍ਹ ਦੇ ਰਸਤੇ ਦਾ ਮਸਲਾ ਅਗਲੇ 5-7 ਦਿਨਾਂ ਵਿਚ ਹੱਲ ਕਰਵਾ ਦੇਵਾਂਗਾ। ਇਸ ਲਈ ਜੋ ਵੀ ਖਰਚਾ ਆਵੇਗਾ ਉਹ ਮੈਂ ਆਪਣੇ ਕੋਲੋਂ ਦੇਵਾਂਗਾ। ਸੰਤ ਸਮਾਜ, ਆਈਆਂ ਹੋਈਆਂ ਸੰਗਤਾਂ ਅਤੇ ਸਮੂਹ ਜੱਥੇਬੰਦੀਆਂ ਨੇ ਐਮ.ਐਲ.ਏ ਸਾਹਿਬ ਦਾ ਇਸ ਮਸਲੇ ਨੂੰ ਨਿਬੇੜਨ ਦਾ ਭਰੋਸਾ ਦਵਾਉਣ ‘ਤੇ ਧੰਨਵਾਦ ਕੀਤਾ ਗਿਆ। ਇਕ ਮੌਕੇ ਸੰਤ ਕੁਲਵੰਤ ਰਾਮ ਮਹਾਰਾਜ ਜੀ (ਗੱਦੀ ਨਸ਼ੀਨ ਡੇਰਾ ਭਰੋਮਜਾਰਾ), ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ, ਸਮੂਹ ਗੁਰੂ ਰਵਿਦਾਸ ਸਭਾਵਾਂ, ਭੀਮ ਆਰਮੀ ਪੰਜਾਬ, ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਰਜਿ, ਡਾ. ਅੰਬੇਦਕਰ ਸੰਭਾਵਾਂ ਨੈਸ਼ਨਲ ਸਡਿਊਲ ਕਾਸਟਸ ਅਲਾਈਂਸ (N.S.C.A) ਅਤੇ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹਾਜ਼ਰ ਸਨ

Leave a Reply

Your email address will not be published. Required fields are marked *