77 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਰਕਾਰਾਂ ਭਾਰਤ ਦੇ ਮੂਲਨਿਵਾਸੀਆ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ : ਬੇਗਮਪੁਰਾ ਟਾਈਗਰ ਫੋਰਸ 

77 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਰਕਾਰਾਂ ਭਾਰਤ ਦੇ ਮੂਲਨਿਵਾਸੀਆ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ : ਬੇਗਮਪੁਰਾ ਟਾਈਗਰ ਫੋਰਸ 

ਭਾਰਤ ਦੀ ਕਿਸੇ ਵੀ ਅਦਾਲਤ ਨੂੰ ਕੋਈ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ : ਪੰਜਾਬ ਪ੍ਰਧਾਨ ਬੀਰਪਾਲ ਠਰੋਲੀ 

Oplus_131072

ਹੁਸ਼ਿਆਰਪੁਰ 6 ਸਤੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਫੋਰਸ ਦੇ

ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਧਾਕੜ ਤੇ ਜਾਂਬਜ਼ ਸੂਬਾ ਪ੍ਰਧਾਨ ਬੀਰਪਾਲ ਠਰੋਲੀ, ਦੁਆਬਾ ਪ੍ਰਧਾਨ ਨੇਕੂ ਅਜਨੋਹਾ, ਦੁਆਬਾ ਇੰਚਾਰਜ ਜੱਸਾ ਨੰਦਨ

ਤੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਸ਼ੇਰਗ੍ਹੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ

77 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਭਾਰਤ ਦੇਸ਼ ਦਾ ਮੂਲ ਨਿਵਾਸੀ ਦਲਿਤ ਪਛੜਾ ਤੇ ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਸਾਰੀਆਂ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ ਜਦੋਂ ਕਿ ਸਰਕਾਰਾਂ ਬਣਾਉਣ ਵਿੱਚ ਮੂਲਨਿਵਾਸੀਆਂ ਦਾ ਮੁੱਖ ਰੋਲ ਹੁੰਦਾ ਹੈ ਉਹਨਾਂ ਕਿਹਾ ਕਿ ਇੱਕ ਅਗਸਤ 2024 ਨੂੰ ਜੋ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਐਸਸੀ ਐਸਟੀ ਵਰਗਾਂ ਦੇ ਰਾਖਵਾਕਰਨ ਸਬੰਧੀ ਕਰੀਮੀਲੇਅਰ ਨੂੰ ਰਾਖਵਾ ਕਰਨ ਤੋਂ ਵੰਚਤ ਕਰਨਾ ਅਤੇ ਸਾਰੀਆਂ ਐਸਸੀ ਐਸਟੀ ਜਾਤਾ ਤੁਹਾਨੂੰ ਸਬ ਕਲਾਸੀਫਿਕੇਸ਼ਨ ਵਿੱਚ ਵੰਡ ਕੇ ਸੱਤ ਜੱਜਾਂ ਵਿੱਚੋਂ ਛੇ ਜੱਜਾ ਨੇ ਫੈਸਲਾ ਸੁਣਾਇਆ ਹੈ ਉਹਨਾ ਕਿਹਾ ਕਿ ਇਹ ਫੈਸਲਾ ਭਾਰਤੀ ਸੰਵਿਧਾਨ ਦੀ ਧਾਰਾ 340 ਦੀ ਉਲੰਘਣਾ ਕਰਕੇ ਸੁਣਾਇਆ ਗਿਆ ਹੈ ਉਹਨਾਂ ਕਿਹਾ ਕਿ ਕੋਈ ਵੀ ਅਦਾਲਤ ਕਾਨੂੰਨ ਬਣਾ ਨਹੀਂ ਸਕਦੀ ਸਿਰਫ ਦੇਸ਼ ਦੀ ਸਰਵ ਉੱਚ ਪਾਰਲੀਮੈਂਟ ਹੀ ਕਾਨੂੰਨ ਬਣਾ ਸਕਦੀ ਹੈ ਅਦਾਲਤਾਂ ਦਾ ਕੰਮ ਤਾਂ ਸਿਰਫ ਤੇ ਸਿਰਫ ਕਾਨੂੰਨ ਨੂੰ ਲਾਗੂ ਕਰਨਾ ਤੇ

ਕਰਵਾਉਣਾ ਹੁੰਦਾ ਹੈ ਨਾ ਕਿ ਨਵਾਂ ਕਾਨੂੰਨ ਬਣਾ ਕੇ ਲੋਕਾਂ ਉੱਪਰ ਥੋਪਣਾ ਹੁੰਦਾ ਹੈ ਉਹਨਾਂ ਕਿਹਾ ਕਿ ਜਿਹੜੀ ਪਾਰਟੀ ਸੰਵਿਧਾਨ ਦੀ ਕਾਪੀ ਹੱਥ ਵਿੱਚ ਲੈ ਕੇ ਸੰਵਿਧਾਨ ਬਚਾਉਣ ਦਾ ਨਾਅਰਾ ਮਾਰਕੇ ਗਰੀਬਾਂ ਤੋਂ ਵੋਟਾਂ ਮੰਗਦੀ ਸੀ ਅੱਜ ਇਸ ਫੈਸਲੇ ਸਬੰਧੀ ਕਿਸੇ ਵੀ ਪਾਰਟੀ ਦੇ ਲੀਡਰ ਨੇ ਮੂੰਹ ਨਹੀ ਖੋਲਿਆ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਵਿੱਚ ਇਸ ਫੈਸਲੇ ਨੂੰ ਬਦਲਿਆ ਇਸ ਵੇਲੇ ਉਹ ਵੀ ਚੁੱਪ ਧਾਰੀ ਬੈਠੀ ਹੈ ਉਹਨਾਂ ਕਿਹਾ ਕਿ ਅੱਜ ਰਾਜਨੀਤਿਕ ਸਾਰਿਆਂ ਪਾਰਟੀਆਂ ਐਸੀ ਐਸਟੀ ਦੀ ਵੋਟ ਬੈਂਕ ਨਾਲ ਪੂਰਾ ਮੋਹ ਕਰਦੀਆਂ ਹਨ ਪਰ ਅਸਲ ਵਿੱਚ ਜਦੋਂ ਇਹਨਾਂ ਐਸਸੀ ਸਮਾਜ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਸਾਰੀਆਂ ਮਨੂੰਵਾਦੀ ਪਾਰਟੀਆਂ ਇਹਨਾਂ ਐਸਸੀ ਸਮਾਜ ਦੇ ਖਿਲਾਫ ਭੁਗਤ ਦੀਆਂ ਹਨ ਉਹਨਾਂ ਇਹ ਵੀ ਕਿਹਾ ਕਿ ਸਾਰੀਆ ਹੀ ਪਾਰਟੀਆ ਦੇ ਆਗੂ ਸਿਰਫ ਤੇ ਸਿਰਫ ਐਸਸੀ ਐਸਟੀ ਅਤੇ ਓਬੀਸੀ ਸਮਾਜ ਦੀਆਂ ਵੋਟਾਂ ਲੈਣ ਤੱਕ ਹੀ ਸੀਮਤ ਹੁੰਦੇ ਹਨ

ਅੰਤ ਵਿੱਚ ਉਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋ ਕੱਢੇ ਹੋਏ ਕੁਝ ਸ਼ਰਾਰਤੀ ਅਨਸਰ ਸਰਕਾਰੇ ਦਰਬਾਰੇ ਅਤੇ ਲੋਕਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਗੁਮਰਾਹ ਕਰ ਰਹੇ ਹਨ ਜਦਕਿ ਬੇਗਮਪੁਰਾ ਟਾਇਗਰ ਫੋਰਸ ਇਕ ਰਜਿ. ਜਥੇਬੰਦੀ ਹੈ ਇਸ ਕਰਕੇ ਫੋਰਸ ਵਿੱਚੋ ਕੱਢੇ ਹੋਏ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ,ਰਾਜ ਕੁਮਾਰ ਬੱਧਣ ਸ਼ੇਰਗੜ੍ਹ

, ਜੱਸਾ ਸਿੰਘ ਨੰਦਨ, ਰਾਹੁਲ ਡਾਡਾ ਮੁਨੀਸ਼ , ਮੁਲਖ ਰਾਜ ਰੋਹਿਤ ਨਾਰਾਂ, ਢਿੱਲੋ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *