ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ 

ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ 

ਹੁਸ਼ਿਆਰਪੁਰ, 6 ਸਤੰਬਰ (ਤਰਸੇਮ ਦੀਵਾਨਾ )

ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੂੰ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਬਰਨਾਲਾ ਜ਼ਿਲਾ ਹੁਸ਼ਿਆਰਪੁਰ ਦੇ ਚੇਅਰਮੈਨ ਚੁਣ ਲਿਆ ਗਿਆ ਹੈ | ਇਸ ਸੰਬੰਧੀ ਕਿਲ੍ਹਾ ਸਿੰਘਪੁਰ ਬਰਨਾਲਾ ਜ਼ਿਲਾ ਹੁਸ਼ਿਆਰਪੁਰ ਵਿਖ਼ੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਕਮੇਟੀ ਰਜਿ. ਦੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਮੂੰਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਹਰਦੇਵ ਸਿੰਘ ਕੌਂਸਲ ਨੂੰ ਚੇਅਰਮੈਨ ਨਿਯੁਕਤ ਕਰਨ ਦੇ ਫੈਸਲੇ ਨੂੰ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ ਜਿਸ ਉਪਰੰਤ ਨਵੇਂ ਚੁਣੇ ਚੇਅਰਮੈਨ ਹਰਦੇਵ ਸਿੰਘ ਕੌਂਸਲ ਨੂੰ ਸ਼੍ਰੀ ਸਾਹਿਬ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਨਵੀਂ ਨਿਯੁਕਤੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਹਰਬੰਸ ਸਿੰਘ ਟਾਂਡਾ ਨੇ ਕਿਹਾ ਕਿ ਸਿੰਗਪੁਰ ਬਰਨਾਲੇ ਦਾ ਇਹ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਵੱਲੋਂ ਆਪਣੇ ਰਾਜ ਦੌਰਾਨ ਸਥਾਪਿਤ ਕੀਤੇ ਗਏ 360 ਕਿਲਿਆਂ ਵਿੱਚੋਂ ਇੱਕ ਪ੍ਰਮੁੱਖ ਕਿਲਾ ਹੈ। ਜਿਸ ਨੂੰ ਇਤਿਹਾਸਿਕ ਤੇ ਵਿਰਾਸਤੀ ਦਿੱਖ ਦੇਣ ਲਈ ਇਸ ਕਿਲੇ ਦੇ ਨਵ ਨਿਰਮਾਣ ਲਈ ਚੇਅਰਮੈਨ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਹਿੰਮ ਆਰੰਭ ਕੀਤੀ ਜਾਵੇਗੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਨਵੇਂ ਚੁਣੇ ਗਏ ਚੇਅਰਮੈਨ ਸਰਦਾਰ ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਉਨਾਂ ਉੱਪਰ ਭਰੋਸਾ ਕਰਕੇ ਜੋ ਸੰਗਤ ਵੱਲੋਂ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਚੇਅਰਮੈਨ ਵਜੋਂ ਸੇਵਾ ਸੌਂਪੀ ਹੈ ਉਸ ਉੱਤੇ ਉਹ ਪੂਰੇ ਉਤਰਣਗੇ ਅਤੇ ਸਾਰੇ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਇਸ ਅਸਥਾਨ ਦੀ ਦਿੱਖ ਵਿਰਾਸਤੀ ਅਤੇ ਅਲੀਸ਼ਾਨ ਬਣਾਉਣ ਦਾ ਹਰ ਸੰਭਵ ਉਪਰਾਲਾ ਕਰਨਗੇ | ਇਸ ਮੌਕੇ ਹਰਬੰਸ ਸਿੰਘ ਟਾਂਡਾ ਪ੍ਰਧਾਨ, ਪ੍ਰਦੀਪ ਪਲਾਹਾ, ਕਾਬਲ ਸਿੰਘ ਦਸੂਹਾ ,ਧਰਮਪਾਲ ਸਲਗੌਤਰਾ,ਲਖਵੀਰ ਸਿੰਘ ਸਿੰਘਪੁਰ, ਬਲਵੀਰ ਸਿੰਘ, ਡਾ. ਚੈਨ ਸਿੰਘ ਦਸੂਹਾ,ਅਮਰਜੀਤ ਸਿੰਘ ਆਸੀ, ਗੁਰਬਿੰਦਰ ਸਿੰਘ ਪਲਾਹਾ, ਹਰਮਿੰਦਰ ਸਿੰਘ ਭੱਚੂ, ਕੁਲਦੀਪ ਸਿੰਘ, ਦਵਿੰਦਰ ਸਿੰਘ ਘੋਗਰਾ,ਮਨਜੀਤ ਸਿੰਘ, ਦਵਿੰਦਰ ਸਿੰਘ ਆਸੀ, ਰਵਿੰਦਰ ਸਿੰਘ ਮੁਕੇਰੀਆਂ, ਦਲਜੀਤ ਸਿੰਘ, ਪਰਮਜੀਤ ਸਿੰਘ ਸੱਗਰਾਂ, ਕਰਨੈਲ ਸਿੰਘ ਮਾਲਵਾ, ਪਰਮਜੀਤ ਕੌਰ, ਸੁਖਵਿੰਦਰ ਕੌਰ, ਰਾਜਵੰਤ ਕੌਰ, ਜਸਵਿੰਦਰ ਕੌਰ, ਸੰਤੋਸ਼ ਕੌਰ, ਰਜਿੰਦਰ ਕੌਰ, ਜਸਵਿੰਦਰ ਕੌਰ, ਸ਼ਾਮ ਕੌਰ, ਮਹਿੰਦਰ ਸਿੰਘ, ਪਰਵਿੰਦਰ ਸਿੰਘ, ਸਰੂਪ ਸਿੰਘ ਭੱਟੀ, ਗੁਰਦੀਪ ਸਿੰਘ, ਤੀਰਥ ਸਿੰਘ, ਗੁਰਮੁਖ ਸਿੰਘ ਆਦਿ ਮੌਜੂਦ ਸਨ |

 

ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਬਰਨਾਲਾ ਦਾ ਚੇਅਰਮੈਨ ਚੁਣੇ ਜਾਣ ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦਾ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ

ਫੋਟੋ : ਅਜਮੇਰ ਦੀ

ਵਾਨਾ

Leave a Reply

Your email address will not be published. Required fields are marked *