22 ਸਤੰਬਰ ਨੂੰ ਹੁਸ਼ਿਆਰਪੁਰ ਵਿਖ਼ੇ ਮਨਾਇਆ ਜਾਵੇਗਾ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ
ਸੂਬਾ ਤੇ ਜਿਲਾ ਪੱਧਰ ਦੀਆਂ ਕੀਤੀਆਂ ਨਿਯੁਕਤੀਆਂ
ਹੁਸ਼ਿਆਰਪੁਰ, 10 ਸਤੰਬਰ ( ਤਰਸੇਮ ਦੀਵਾਨਾ ) ਰਾਮਗੜੀਆ ਸਿੱਖ ਔਰਗੇਨਾਈਜੇਸ਼ਨ ਇੰਡੀਆ ਦੀ ਇੱਕ ਅਹਿਮ ਮੀਟਿੰਗ ਮੋਤੀ ਮਹਿਲ ਹੁਸ਼ਿਆਰਪੁਰ ਵਿਖੇ ਚੇਅਰਮੈਨ ਇੰਡੀਆ ਕੁਲਦੀਪ ਸਿੰਘ ਖਾਂਬਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਉਚੇਚੇ ਤੌਰ ਤੇ ਸਰਪ੍ਰਸਤ ਇੰਡੀਆ ਸੰਤ ਬਾਬਾ ਰਣਜੀਤ ਸਿੰਘ ਮੁਖੀ ਗੁਰਦੁਆਰਾ ਸ਼ਹੀਦਾਂ ਸਿੰਘਾਂ, ਪ੍ਰਧਾਨ ਇੰਡੀਆ ਹਰਦੇਵ ਸਿੰਘ ਕੌਂਸਲ,ਕਸ਼ਮੀਰ ਸਿੰਘ ਗੀਗਨਵਾਲ,ਪਰਮਜੀਤ ਸਿੰਘ ਕਲਿਆਣ, ਰਵਿੰਦਰ ਸਿੰਘ ਚੱਢਾ, ਮਲਕੀਤ ਸਿੰਘ ਮਰਵਾਹਾ, ਅਮਰਜੀਤ ਸਿੰਘ ਆਸੀ ਨੇ ਵੀ ਸ਼ਿਰਕਤ ਕੀਤੀ | ਮੀਟਿੰਗ ਵਿੱਚ ਰਾਮਗੜੀਆ ਸਿੱਖ ਔਰਗੇਨਾਈਜੇਸ਼ਨ ਇੰਡੀਆ ਵੱਲੋਂ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੂੰ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਬਰਨਾਲਾ ਦੇ ਚੇਅਰਮੈਨ ਚੁਣੇ ਜਾਣ ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ| ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 672 ਵਾਂ ਜਨਮ ਦਿਹਾੜਾ 22 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਰਾਮਗੜੀਆ ਵਿਸ਼ਵਕਰਮਾ ਸਭਾ ਵਿਖੇ ਮਨਾਇਆ ਜਾਵੇਗਾ ਅਤੇ ਇਸ ਮੌਕੇ ਸੂਬਾ ਪੱਧਰ ਤੇ ਸਮਾਗਮ ਕੀਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਐਲਾਨ ਕੀਤਾ ਕਿ ਇਸ ਵਾਰ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਵੱਲੋਂ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ ਸਰਦਾਰ ਨਛੱਤਰ ਸਿੰਘ ਹੰਡਿਆਇਆ ਮਾਲਕ ਸਟੈਂਡਰਡ ਕੰਬਾਈਨ ਹੰਡਿਆਇਆ ਨੂੰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਭਾਈ ਲਾਲੋ ਜੀ ਐਪਰੀਸੀਏਸ਼ਨ ਐਵਾਰਡ ਬਾਬਾ ਹਰਜੀਤ ਸਿੰਘ ਭੰਬਰਾ,ਜਤਿੰਦਰ ਸਿੰਘ ਗਾਗੀ ਪ੍ਰਧਾਨ ਰਾਮਗੜ੍ਹੀਆ ਬੋਰਡ ਦਿੱਲੀ,ਭਾਈ ਦਰਸ਼ਨ ਸਿੰਘ ਲੁਧਿਆਣਾ, ਭਾਈ ਮਨਜੀਤ ਸਿੰਘ ਖਾਲਸਾ ਪ੍ਰਧਾਨ ਰਾਜ ਕਰੇਗਾ ਗੱਤਕਾ ਅਖਾੜਾ ਟਾਂਡਾ ਅਤੇ ਭਾਈ ਸੁਰਜੀਤ ਸਿੰਘ ਸੇਵਕ ਜਲੰਧਰ ਨੂੰ ਦਿੱਤਾ ਜਾਵੇਗਾ |
ਫੋਟੋ : ਅਜਮੇਰ ਦੀਵਾਨਾ