ਵਿਦੇਸ਼ ਬੈਠੇ ਗੈਂਗਸਟਰ ਨੇ ਕਾਰੋਬਾਰੀ ਤੋਂ ਮੰਗੀ 50 ਲੱਖ ਦੀ ਫਿਰੌਤੀ 

ਵਿਦੇਸ਼ ਬੈਠੇ ਗੈਂਗਸਟਰ ਨੇ ਕਾਰੋਬਾਰੀ ਤੋਂ ਮੰਗੀ 50 ਲੱਖ ਦੀ ਫਿਰੌਤੀ 

ਫਿਰੌਤੀ ਲੈਣ ਆਏ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ ਅਸਲਾ ਕੀਤਾ ਬਰਾਮਦ 

ਬਠਿੰਡਾ (ਬਿਊਰੋ) ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਮਾਜ ਵਿਰੋਧੀ ਅੰਸਰਾਂ ਖਿਲਾਫ ਵਿੱਢੀ ਮੁਹਿਮ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਤਲਵੰਡੀ ਸਾਬੋ ਦੇ ਇੱਕ ਕਾਰੋਬਾਰੀ ਨੂੰ 50 ਲੱਖ ਦੀ ਫਰੌਤੀ ਦੀ ਕਾਲ ਕਰਕੇ ਧਮਕਾਉਣ ਵਾਲੇ ਗਿਰੋਹ ਦੇ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਣੇ ਗ੍ਰਿਫਤਾਰ ਕੀਤਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਇਕ ਕਾਰੋਬਾਰੀ ਨੂੰ ਪਿਛਲੇ ਦਿਨੀ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਪੀ ਲਾਹੌਰੀਆ ਗੈਂਗਸਟਰ ਦੱਸਦੇ ਹੋਏ 50 ਲੱਖ ਰੁਪਏ ਫਰੋਤੀ ਦੀ ਮੰਗ ਕੀਤੀ ਸੀ ਕਾਰੋਬਾਰੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸੀਆਈ ਏ ਸਟਾਫ ਦੋ ਦੇ ਇਨਚਾਰਜ ਕਰਨਦੀਪ ਸਿੰਘ ਦੀ ਟੀਮ ਵੱਲੋਂ ਫਰੌਤੀ ਲੈਣ ਆਏ ਚਾਰ ਗੁਰਗਿਆਂ ਸਾਹਿਲ ਸ਼ਰਮਾ ਨਿਵਾਸੀ ਨਿਊ ਪਰਵਾਨਾ ਨਗਰ ਮੋਗਾ ਅਸ਼ੋਕ ਕੁਮਾਰ ਬਾਜ਼ੀਗਰ ਕਬੀਰ ਨਗਰ ਮੋਗਾ ਮਨੀਸ਼ ਕੁਮਾਰ ਨਿਵਾਸੀ ਮਹੱਲਾ ਸੋਢੀਆਂ ਵਾਲਾ ਜਿਲਾ ਮੋਗਾ ਅਤੇ ਕੁਲਦੀਪ ਸਿੰਘ ਵਾਸੀ ਸੇਖਾਂਵਾਲਾ ਚੌਂਕ ਮੋਗਾ ਨੂੰ ਗਿਰਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਇੱਕ ਪਿਸਤੌਲ ਦੇਸੀ 32 ਬੋਰ ਦੋ ਜਿੰਦਾ ਕਾਰਤੂਸ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ ਉਹਨਾਂ ਦੱਸਿਆ ਕਿ ਇਹ ਚਾਰੇ ਨੌਜਵਾਨ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਹੌਰੀਆ ਦੇ ਕਹਿਣ ਤੇ ਫਰੋਤੀ ਦੀ ਰਕਮ ਲੈਣ ਲਈ ਆਏ ਸਨ ਗਿਰਫਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਸਾਹਿਲ ਸ਼ਰਮਾ ਅਤੇ ਅਸ਼ੋਕ ਕੁਮਾਰ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹਨ ਪੁਲਿਸ ਵੱਲੋਂ ਹੋਰ ਪੁੱਛਕਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਹੋਰ ਕਿੰਨਾਂ ਕਿੰਨਾਂ ਲੋਕਾਂ ਤੋ ਫਰੌਤੀ ਲੈਣ ਲਈ ਧਮਕੀਆਂ ਦਿੱਤੀਆਂ ਗਈਆਂ ਹ

ਨ।

Leave a Reply

Your email address will not be published. Required fields are marked *