ਲੁੱਟਾਂ ਖੋਹਾ ਅਤੇ ਚੋਰੀਆਂ ਕਰਨ ਵਾਲੇ ਕਥਿਤ ਤਿੰਨ ਦੋਸ਼ੀ ਇੱਕ ਦੇਸੀ ਪਿਸਤੌਲ ਅਤੇ ਸੋਨਾ ਚਾਂਦੀ ਸਮੇਤ ਗ੍ਰਿਫਤਾਰ !
ਹੁਸ਼ਿਆਰਪੁਰ 13 ਸਤੰਬਰ ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਹਦਾਇਤ ਅਤੇ ਐਸ.ਪੀ/ਪੀ.ਬੀ.ਆਈ. ਮੇਜਰ ਸਿੰਘ ਪੀ ਪੀ ਐਸ , ਡੀ.ਐਸ.ਪੀ./ਡੀ ਹਰਜੀਤ ਸਿੰਘ ਪੀ ਪੀ ਐਸ ਅਤੇ ਦੀਪਕਰਨ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਬ ਡਵੀਜਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਸਮੇਤ ਚੌਂਕੀ ਇੰਚਾਰਜ ਏ.ਐਸ.ਆਈ. ਸੰਜੀਵ ਕੁਮਾਰ ਨੇ ਸਾਥੀ ਕਰਮਚਾਰੀਆਂ ਦੇ ਨਾਲ ਕਾਰਵਾਈ ਕਰਦੇ ਹੋਏ
ਗਸ਼ਤ ਦੌਰਾਨ ਕਥਿਤ ਦੋਸ਼ੀਆਨ ਬੰਟੀ ਉਰਫ ਭੇਡੂ ਪੁੱਤਰ ਸਤਪਾਲ ਵਾਸੀ ਖਾਨਪੁਰੀ ਗੇਟ ਥਾਣਾ ਸਿਟੀ ਰਕੇਸ਼ ਕੁਮਾਰ ਉਰਫ ਵਿੱਕੀ ਪੁੱਤਰ ਪ੍ਰੇਮ ਕੁਮਾਰ ਵਾਸੀ ਮਕਾਨ ਨੰਬਰ 368, ਕੱਚਾ ਟੋਬਾ ਥਾਣਾ ਸਿਟੀ ਨੂੰ ਗ੍ਰਿਫਤਾਰ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ
ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਵਲੋਂ ਕੀਤੀਆਂ ਗਈਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਦਾ ਸਮਾਂਨ ਸੋਨਾਂ ਅਤੇ ਚਾਂਦੀ ਆਦਿ ਰਾਜ ਕੁਮਾਰ (ਸੁਨਿਆਰਾ) ਪੁਤਰ ਪ੍ਰੇਮ ਕੁਮਾਰ ਵਾਸੀ ਕਮੇਟੀ ਬਜਾਰ ਹੁਸ਼ਿ: ਨੂੰ ਵੇਚਦੇ ਹਾਂ। ਪਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸੁਨਿਆਰਾ ਰਾਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ।ਉਹਨਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਪਾਸੋਂ ਇੱਕ ਐਕਟਿਵਾ, ਇੱਕ ਸੋਨੇ ਦੀ ਚੈਨ 06 ਗ੍ਰਾਮ, 01 ਕਿੱਲੋ 400 ਗ੍ਰਾਮ ਚਾਂਦੀ ਅਤੇ ਇੱਕ ਦੇਸੀ ਪਿਸਟਲ ਬਰਾਮਦ ਹੋਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ
ਦੋਸ਼ੀਆਨ ਬੰਟੀ ਉਰਫ ਭੇਡੂ ਅਤੇ ਰਕੇਸ਼ ਕੁਮਾਰ ਉਰਫ ਵਿੱਕੀ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਮੁੱਕਦਮੇ ਦਰਜ ਹਨ।
ਫੋਟੋ : ਅਜਮੇਰ ਦੀਵਾਨਾ