ਜੇਕਰ ਕਿਸੀ ਮਰੀਜ਼ ਦੀ ਮੌਤ ਇਲਾਜ ਨਾ ਹੋਣ ਦੇ ਕਾਰਨ ਹੁੰਦੀ ਹੈ ਤਾਂ ਉਸ ਦੀ ਮੌਤ ਦੇ ਜ਼ਿੰਮੇਵਾਰਸਿਰਫ ਤੇ ਸਿਰਫ ਡਾਕਟਰ ਹੀ ਹੋਣਗੇ : ਐਡਵੋਕੇਟ ਭਾਰਦਵਾਜ਼  

ਜੇਕਰ ਕਿਸੀ ਮਰੀਜ਼ ਦੀ ਮੌਤ ਇਲਾਜ ਨਾ ਹੋਣ ਦੇ ਕਾਰਨ ਹੁੰਦੀ ਹੈ ਤਾਂ ਉਸ ਦੀ ਮੌਤ ਦੇ ਜ਼ਿੰਮੇਵਾਰਸਿਰਫ ਤੇ ਸਿਰਫ ਡਾਕਟਰ ਹੀ ਹੋਣਗੇ : ਐਡਵੋਕੇਟ ਭਾਰਦਵਾਜ਼  

ਹੁਸ਼ਿਆਰਪੁਰ 13 ਸਤੰਬਰ ( ਤਰਸੇਮ ਦੀਵਾਨਾ ) ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵੇਲੇ ਹੜਤਾਲ ਕਰਕੇ ਡਾਕਟਰ ਰੱਬ ਦਾ ਨਹੀਂ ਜਲਾਦਾਂ ਦਾ ਰੂਪ ਧਾਰਨ ਕਰੀ ਬੈਠੇ ਹਨ ਹੜਤਾਲ ਕਾਰਨ ਸਿਵਲ ਹਸਪਤਾਲ ਵਿੱਚ ਮਰੀਜ਼ਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ! ਇਹਨਾ ਗੱਲਾ ਦਾ ਪ੍ਰਗਟਾਵਾ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਸ਼ਹਿਰੀ ਨੇ ਕੁਝ ਚੌਣਵੇਂ ਪੱਤਰਕਾਰਾ ਨਾਲ ਕੀਤਾ

ਉਹਨਾਂ ਕਿਹਾ ਕਿ ਡਾਕਟਰਾਂ ਵਲੋਂ ਐਮਰਜੈਂਸੀ ਵਾਰਡ ਨੂੰ ਵੀ ਤਾਲਾ ਲਗਾਉਣ ਦੇ ਕਾਰਨ ਗਰੀਬ ਤਬਕਾ ਮੁਸੀਬਤ ਦੇ ਆਲਮ ਵਿੱਚ ਹੈ ! ਕਿਉਂਕਿ ਗਰੀਬ ਲੋਕਾਂ ਲਈ ਤਾਂ ਸਿਵਿਲ ਹਸਪਤਾਲ ਹੀ ਸਭ ਕੁਝ ਹੈ ਉਹਨਾਂ ਕਿਹਾ ਕਿ ਅਮੀਰ ਵਿਅਕਤੀ ਤਾਂ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾ ਸਕਦਾ ਹੈ ਪਰ ਗਰੀਬ ਵਿਅਕਤੀ ਪ੍ਰਾਈਵੇਟ ਹਸਪਤਾਲ ਜਾਣ ਜੋਗਾ ਨਹੀਂ ਹੁੰਦਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਗ੍ਹਾ ਹੜਤਾਲਾਂ ਦਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ ਜਿਸ ਦੇ ਕਾਰਨ ਅੱਜ ਆਮ ਆਦਮੀ ਜ਼ਿੰਦਗੀ-ਮੌਤ ਤੋਂ ਗੁਜ਼ਰ ਰਿਹਾ ਹੈ। ਉਹਨਾਂ ਕਿਹਾ ਕਿ ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਨਿਕੰਮੀ ਸਰਕਾਰੀ ਦੀ ਵਜ੍ਹਾ ਨਾਲ ਲੱਗਦਾ ਧਰਤੀ ਦਾ ਭਗਵਾਨ ਰੁੱਸ ਗਿਆ ਹੈ। ਉਹਨਾਂ ਕਿਹਾ ਕਿ ਜੇ ਕਿਸੀ ਗਰੀਬ ਦੀ ਮੌਤ ਇਲਾਜ ਨਾ ਹੋਣ ਦੇ ਕਾਰਨ ਹੁੰਦੀ ਹੈ ਤਾਂ ਉਸ ਦੀ ਮੌਤ ਦੇ ਜ਼ਿੰਮੇਵਾਰ ਸਿਰਫ ਸਿਰਫ ਡਾਕਟਰ ਹੀ ਹਨ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ। ਬਿਜਲੀ ਬੋਰਡ ਦਫਤਰਾਂ ਵਿੱਚ ਹੜਤਾਲਾਂ ਦੇ ਕਾਰਨ ਕੋਈ ਕੰਮ ਨਹੀਂ ਹੋ ਰਿਹਾ। ‘‘ਪੰਜਾਬ ਜਲ ਰਿਹਾ ਹੈ ਅਤੇ ਨੀਰੋ ਬੰਸਰੀ ਵਜਾ ਰਿਹਾ ਹੈ“।ਇਕ ਪਾਸੇ ਤਾਂ ਬਿਮਾਰੀ ਦੇ ਇਲਾਜ ਲਈ 5 ਲੱਖ ਤੱਕ ਆਯੂਸ਼ਮਾਨ ਯੋਜਨਾ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਹੜਤਾਲਾਂ ਦੇ ਕਾਰਨ ਇਲਾਜ ਨਹੀਂ ਹੋ ਰਿਹਾ। ਅਤੇ ਆਏ ਦਿਨ ਗਲੀਆਂ ਦੇ ਉਦਘਾਟਨ ਹੋ ਰਹੇ ਹਨ ਅਤੇ ਜਨਤਾ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਜਨਤਾ ਦੇ ਲਈ ਹਸਪਤਾਲ ਦਾ ਐਮਰਜੈਂਸੀ ਵਾਰਡ ਵੀ ਬੰਦ ਹੋ ਗਿਆ ਹੈ। ਇਹ ਫੇਲ ਸਰਕਾਰ ਦੀ ਨਿਸ਼ਾਨੀ ਹੈ।

Leave a Reply

Your email address will not be published. Required fields are marked *