ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਮਾਲਵੇ ਦੀਆਂ ਸੰਗਤਾਂ ਵਲੋੰ ਆਮ ਇਜਲਾਸ ਬੁਲਾਉਣ ਦੀ ਮੰਗ
ਹੁਸ਼ਿਆਰਪੁਰ 24ਸਤੰਬਰ (ਤਰਸੇਮ ਦੀਵਾਨਾ ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਮਿਹਨਤ ਕਰਕੇ ਮਾਲਵੇ ਦੀ ਧਰਤੀ ਤੇ ਵੱਡੇ ਵੱਡੇ ਸਤਿਸੰਗ ਪ੍ਰੋਗਰਾਮ ਕਰਾਕੇ ਸੰਗਤਾਂ ਨੂੰ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਨਾਲ ਜੁੜਨ ਦੀ ਪ੍ਰੇਰਣਾ ਕਰਨ ਵਾਲੇ ਧਾਰਮਿਕ,ਸਮਾਜਿਕ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਕੈਂਪੁਰ (ਦਿੜਵਾ) ਵਿਖੇ ਹੋਈ,ਜਿਸ ਵਿਚ ਬਿਕਰਮ ਸਿੰਘ ਭਵਾਨੀਗੜ੍ਹ, ਗੁਰਜੀਤ ਸਿੰਘ ਲਹਿਰਾ ਗਾਗਾ, ਸੁਖਵੀਰ ਸਿੰਘ ਦੁਗਾਲ, ਜਗਸੀਰ ਸਿੰਘ ਕੈਂਪੁਰ, ਪ੍ਰਿਤਪਾਲ ਸਿੰਘ ਘਲੀ ਮੋਹਾਲੀ, ਹਰਭਜਨ ਸਿੰਘ ਰੇਤਗੜ , ਪਰਵਿੰਦਰ ਸਿੰਘ ਨਾਭਾ, ਜੁਗਿੰਦਰ ਸਿੰਘ ਅਕਬਰ ਪੁਰ, ਗੁਰਮੇਲ ਸਿੰਘ ਖਨਾਲ ਖੁਰਦ, ਸਰਬਜੀਤ ਸਿੰਘ ਦਿੜਬਾ, ਗੁਰਮੁੱਖ ਸਿੰਘ, ਜਗਸੀਰ ਸਿੰਘ, ਚਰਨਜੀਤ ਨਠਰੀਆ ਸੰਗਰੂਰ, ਗੁਰਪ੍ਰੀਤ ਸਿੰਘ ਲਹਿਰਾ ਗਾਗਾ, ਸੰਜੀਵ ਸਿੰਘ ਸੰਗਰੂਰ, ਨਾਨਕ ਅੰਬੇਡਕਰੀ ਬਾਲੀਆ, ਕਰਮਜੀਤ ਸਿੰਘ , ਛੱਜੂ ਸਿੰਘ ਕਮਾਲ ਪੁਰ, ਪ੍ਰੀਤ ਸਿੰਘ ਘਰਾਟ ਆਦਿ ਹਾਜਰ ਸਨ।
ਇਨਾਂ ਸਾਰੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੌਮ ਦੇ ਪੂਜਨੀਕ ਸੰਤਾਂ ਮਹਾਂਪੁਰਸ਼ਾਂ ਵਲੋੰ ਕੀਤੇ ਸਤਿਸੰਗ ਪ੍ਰੋਗਰਾਮਾਂ ਨਾਲ ਮਾਲਵੇ ਦੀਆਂ ਸੰਗਤਾਂ ਅੰਦਰ ਵੱਡੀ ਧਾਰਮਿਕ ਅਤੇ ਸਮਾਜਿਕ ਜਾਗਰਤੀ ਪੈਦਾ ਹੋਈ ਸੀ ਜਿਸ ਕਰਕੇ ਮਾਲਵੇ ਖੇਤਰ ਦੇ ਬਹੁਤ ਸਾਰੇ ਪੜੇ ਲਿਖੇ ਨੌਜਬਾਨ ਨਿਰਸਵਾਰਥ ਹੋ ਕੇ ਗੁਰੂਘਰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਵਿਖੇ ਸੇਵਾ ਨਿਭਾਉਣ ਲੱਗ ਪਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂਘਰ ਨਤਮਸਤਿਕ ਹੁੰਦੀਆਂ ਸਨ। ਉਨਾਂ ਕਿਹਾ ਕਿ ਗੁਰੂਘਰ ਦੇ ਪ੍ਰਧਾਨ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ , ਗੁਰੂਘਰ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਹਿਸਾਬ ਕਿਤਾਬ ਵਿਚ ਹੋਈਆਂ ਬੇਨਿਯਮੀਆਂ ਦਾ ਵਿਰੋਧ ਕਰਨ ਕਰਕੇ ਗੁਰੂਘਰ ਦੇ ਪ੍ਰਧਾਨ ਨੇ ਮੈਨੇਜ਼ਰ, ਕੈਸ਼ੀਅਰ, ਰਾਗੀ,ਪ੍ਰਚਾਰਕ,ਲਾਂਗਰੀ ਅਤੇ ਸਕੂਲ ਵਿੱਚ ਪੜਾਈ ਕਰਦੇ ਬੱਚੇ ਸਾਰਿਆਂ ਨੂੰ ਇਕ ਇਕ ਕਰਕੇ ਘਰਾਂ ਨੂੰ ਵਾਪਸ ਭੇਜ ਦਿੱਤਾ,
ਜਿਸ ਕਰਕੇ ਮਾਲਵੇ ਦੀਆਂ ਸੰਗਤਾਂ ਦੀ ਸ਼ਰਧਾ,ਪ੍ਰੇਮ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਵੱਜੀ ਹੈ ਅਤੇ ਸੰਗਤਾਂ ਦੇ ਮਨਾਂ ਵਿਚ ਭਾਰੀ ਰੋਸ ਹੈ। ਉਨਾਂ ਕਿਹਾ ਗੁਰੂਘਰ ਸ੍ਰੀ ਚਰਨਛੋਹ ਗੰਗਾ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਵੱਡੀ ਮੁਹਿੰਮ ਵਿੱਢੀ ਜਾਵੇਗੀ ਅਤੇ ਆਡਿਟ ਕਮੇਟੀ ਬਣਾਉਣ, ਆਮ ਇਜਲਾਸ ਬੁਲਾਉਣ ਲਈ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਮੰਗ ਪੱਤਰ ਭੇਜਿਆ ਜਾਵੇਗਾ।ਇਨਾਂ ਆਗੂਆਂ ਨੇ ਅਪੀਲ ਕੀਤੀ ਕਿ ਗੁਰੂਘਰ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਲਈ ਸੰਗਤਾਂ ਆਪ ਅੱਗੇ ਆਉਣ ਅਤੇ ਸੰਗਤਾਂ ਦਾ ਆਮ ਇਜਲਾਸ ਬੁਲਾਇਆ ਜਾਵੇ ਜਿਸ ਲਈ ਮਾਲਵੇ ਦੀਆਂ ਸੰਗਤਾਂ ਤਨ ਮਨ ਧਨ ਨਾਲ ਸਹਿਯੋਗ ਕਰਨਗੀਆਂ ਇ
ਫੋਟੋ : ਅਜਮੇਰ ਦੀਵਾ
ਨਾ