ਥਾਣਾ ਸਦਰ ਦੀ ਪੁਲਿਸ ਨੇ ਚੋਰੀ ਦੇ 16,600 ਗ੍ਰਾਮ ਸੋਨਾ ਤੇ 22,900 ਗ੍ਰਾਮ ਚਾਂਦੀ ਸਮੇਤ ਕੀਤਾ ਚੋਰ ਨੂੰ ਗ੍ਰਿਫਤਾਰ
ਹੁਸ਼ਿਆਰਪੁਰ 27 ਸਤੰਬਰ ( ਤਰਸੇਮ ਦੀਵਾਨਾ ) ਏ.ਐਸ.ਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਡੀ.ਏ.ਕਾਲਜ ਮੌਜੂਦ ਸੀ ਤਾਂ ਰਮਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਗਲੀ ਨੰਬਰ 01, ਸਿੱਖ ਲਾਈਨ, ਬੈਕ ਸਾਈਡ ਡੀ.ਏ.ਵੀ. ਕਾਲਜ ਥਾਣਾ ਸਦਰ ਨੇ ਏ.ਐਸ.ਆਈ. ਸਤਨਾਮ ਸਿੰਘ ਨੂੰ ਇਤਲਾਹ ਦਿੱਤੀ ਕਿ ਉਹ 22/23 ਦੀ ਦਰਮਿਆਨੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤੇ ਪਏ ਸੀ ਤਾਂ ਜਦੋ ਸੁਵੇਰੇ ਉੱਠ ਕੇ ਦੇਖਿਆ ਤਾਂ ਉਹਨਾਂ ਦੇ ਕਮਰੇ ਵਿੱਚ ਪਈ ਲੋਹੇ ਦੀ ਅਲਮਾਰੀ ਦੇ ਲਾਕ ਟੁੱਟੇ ਪਏ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਜਿਸ ਨੂੰ ਚੈਕ ਕਰਨ ਤੇ ਉਹਨਾਂ ਦੇ ਗਹਿਣੇ ਸੋਨਾ/ਚਾਂਦੀ ਅਤੇ 25 ਹਜਾਰ ਰੁਪਏ ਚੋਰੀ ਹੋ ਗਏ ਸੀ ਜਿਸ ਤੇ ਏ.ਐਸ.ਆਈ. ਸਤਨਾਮ ਸਿੰਘ ਵਲੋ ਤਫਤੀਸ਼ ਅਮਲ ਵਿਚ ਲਿਆਂਦੀ ਤੇ ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਆਇਆ ਪੀ ਐਸ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਪੁਲਿਸ ਕਪਤਾਨ/ਤਫਤੀਸ਼ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ/ਸਥਾਨਕ ਮਨੋਜ ਕੁਮਾਰ ਪੀ.ਪੀ.ਐਸ ਅਤੇ ਉਪ-ਕਪਤਾਨ ਪੁਲਿਸ ਸਿਟੀ ਦੇਵ ਦੱਤ ਪੀ.ਪੀ.ਐੱਸ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਦਰ ਸਬ ਇੰਸਪੈਕਟਰ ਸੋਮ ਨਾਥ ਵੱਲੋਂ 24 ਘੰਟੇ ਦੇ ਅੰਦਰ-2 ਰਾਹੁਲ ਪੁੱਤਰ ਬਲਵਿੰਦਰ ਕੁਮਾਰ ਵਾਸੀ ਗਲੀ ਨੰਬਰ 4, ਬਾਜੀਗਰ ਮੁਹੱਲਾ, ਅਸਲਾਮਾਬਾਦ
ਨੂੰ ਗ੍ਰਿਫਤਾਰ ਕੀਤਾ ਤੇ ਉਸਦਾ ਰਿਮਾਂਡ ਹਾਸਲ ਕਰਕੇ ਉਸ ਪਾਸੋ ਦੋ ਕੰਗਣ ਸੋਨਾ, ਦੋ ਲੇਡੀਜ ਬੰਗਾ ਸੋਨਾ, ਇਕ ਹਾਰ ਸੋਨਾ, ਇਕ ਚੈਨੀ ਲੇਡੀਜ ਸੋਨਾ, ਇਕ ਟੋਪਸ ਸੋਨਾ, ਦੋ ਕੰਨਾ ਦੇ ਝੁਮਕੇ ਸੋਨਾ ਜਿਨਾਂ ਦਾ ਕੁਲ ਵਜਨ 16.600 ਗ੍ਰਾਮ ਅਤੇ ਦੋ ਝਾਂਜਰਾਂ ਚਾਂਦੀ ਵਜਨੀ 22.900 ਗ੍ਰਾਮ ਬਰਾਮਦ ਕੀਤੀਆਂ । ਜਿਸ ਪਾਸੋ ਡੂੰਘਾਈ ਨਾਲ ਪੁੱਛਗਿਛ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਫੋਟੋ : ਅਜਮੇਰ ਦੀਵਾਨਾ