ਜਿਲ੍ਹਾਂ ਲੇਖ਼ਕ ਮੰਚ ਹੁਸ਼ਿਆਰਪੁਰ ਵੱਲੋਂ ਕਰਵਾਇਆ ਗਿਆ ਆਲ ਇੰਡੀਆ ਮੁਸ਼ਾਇਰਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ !
ਹੁਸ਼ਿਆਰਪੁਰ 23 ਸਤੰਬਰ ( ਤਰਸੇਮ ਦੀਵਾਨਾ ) ਜਿਲ੍ਹਾਂ ਲੇਖ਼ਕ ਮੰਚ ਹੁਸ਼ਿਆਰਪੁਰ ਵੱਲੋਂ ਆਲ ਇੰਡਿਆ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿੱਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਵੱਲੋਂ ਇਸ ਵਾਰ ਦਾ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ-2024, ਸ਼ਾਇਰਾਂ, ਫ਼ਨਕਾਰਾਂ ਅਤੇ ਕਲਾਕਾਰਾਂ ਦੀ ਮੌਜੂਦਗੀ ਵਿੱਚ ਲਲਿਤ ਚੌਬੇ ਆਰਟਿਸਟ ਦਿੱਲੀ ਨੂੰ ਦਿੱਤਾ ਗਿਆ।ਇਸ ਆਲ ਇੰਡਿਆ ਮੁਸ਼ਾਇਰੇ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਦਿਸ਼ਾਵਾਂ ਤੋਂ ਆਏ ਸ਼ਾਇਰਾਂ ਨੇ ਹਿੰਦੀ, ਪੰਜਾਬੀ ਅਤੇ ਉਰਦੂ ਵਿੱਚ ਆਪੋ ਆਪਣੀਆਂ ਨਜ਼ਮਾਂ, ਗਜ਼ਲਾਂ ਤੇ ਗੀਤ ਸੁਣਾ ਕੇ ਕਈ ਘੰਟੇ ਮਾਹੌਲ ਨੂੰ ਖੁਸ਼ ਗਵਾਰ ਬਣਾਈ ਰੱਖਿਆ।ਆਪੋ-ਆਪਣੇ ਕਲਾਮ ਪੇਸ਼ ਕਰਨ ਵਾਲਿਆਂ ਵਿੱਚ ਮਹੁੰਮਦ ਫਿਆਜ਼ ਫਾਰੂਕੀ, ਪ੍ਰੋ. ਅਸਰਾਰ ਨਸੀਮੀ ਬਰੇਲੀ (ਯੂ.ਪੀ.), ਡਾ. ਸੰਦੇਸ਼ ਤਿਆਗੀ (ਰਾਜਿਸਥਾਨ), ਡਾ. ਜਾਵੇਦ ਰਾਹੀ (ਜੰਮੂ-ਕਸ਼ਮੀਰ), ਡਾ. ਅਰੂਣ ਸ਼ਹੇਰੀਆ (ਸ਼੍ਰੀ ਗੰਗਾਨਗਰ), ਡਾ. ਅੰਤਰ ਨੀਰਵ ਸਵਾਮੀ (ਜੰਮੂ), ਨਰੇਸ਼ ਨਿਸਾਰ (ਹਿਮਾਚਲ ਪ੍ਰਦੇਸ਼), ਏਜਾਜ਼ ਫਾਰੂਕੀ (ਅਲਾਹਾਬਾਦ), ਚਮਨ ਲਾਲ ਸ਼ਰਮਾ (ਚੰਡੀਗੜ੍ਹ), ਅਕੀਲ ਜਿਆ ਦਰੀਆਬਾਦ ਬਾਰਾਬੰਕੀ (ਯੂ.ਪੀ.), ਜਾਹਿਦ ਅਬਰੋਲ ਊਨਾ, (ਹਿਮਾਚਲ ਪ੍ਰਦੇਸ਼), ਮਨਸੂਰ ਅਸਮਾਨੀ ਮੁਰਾਦਾਬਾਦ (ਯੂ.ਪੀ.), ਡਾ. ਨਫ਼ਸ ਅੰਬਾਲਵੀ (ਹਰਿਆਣਾ), ਡਾ. ਜਨਮੀਤ (ਕੌਲਪੁਰ), ਅਜਾਇਬ ਸਿੰਘ ਹੁੰਦਲ (ਅੰਮ੍ਰਿਤਸਰ), ਜਤਿੰਦਰ ਪਨੂੰ (ਜਲੰਧਰ), ਪ੍ਰੋ. ਅਜੀਤ ਲੰਗੇਰੀ (ਮਾਹਿਲਪੁਰ), ਜਗਸੀਰ ਜੀਦਾ (ਬਠਿੰਡਾ), ਜ਼ਮੀਰ ਅਲੀ ਜ਼ਮੀਰ (ਮਲੇਰਕੋਟਲਾ), ਹਰਸਿਮਰਤ ਕੌਰ (ਲੁਧਿਆਣਾ), ਡਾ. ਮਹੁੰਮਦ ਰਫੀ (ਮਲੇਰਕੋਟਲਾ), ਪਰਮਜੀਤ ਸਿੰਘ ਵਿਰਕ (ਪਟਿਆਲਾ), ਗੁਰਦਿਆਲ ਰੌਸ਼ਨ (ਲੁਧਿਆਣਾ), ਅਮਰਜੀਤ ਕੌਰ ਅਮਰ (ਭਾਮ) ਆਦਿ ਸ਼ਾਮਲ ਹੋਏ
ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਸਟੇਜ਼ ਸਕੱਤਰ ਦੀ ਭੂਮਿਕਾ ਬੜੇ ਵਿਲੱਖਣ ਅੰਦਾਜ਼ ਵਿੱਚ ਨਿਭਾਈ ਤੇ ਸਰੋਤਿਆਂ ਵੱਲੋਂ ਵੀ ਹਰ ਸ਼ਾਇਰ ਦੇ ਸ਼ੇਅਰਾਂ ਉੱਤੇ ਤਾਲੀਆਂ ਵੱਜੀਆਂ ਤੇ ਵਾਹ-ਵਾਹ ਹੋਈ। ਉਰਦੂ ਵਾਲਿਆਂ ਨੇ ਹੀ ਨਹੀਂ, ਹਿੰਦੀ
ਅਤੇ ਪੰਜਾਬੀ ਵਾਲਿਆਂ ਨੇ ਵੀ ਬੱਲੇ-ਬੱਲੇ ਕਰਵਾ ਦਿੱਤੀ।
ਮੰਚ ਦੇ ਕਨਵੀਨਰ ਟੇਰਕਿਆਨਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਡਾ 12ਵਾਂ ਮੁਸ਼ਾਇਰਾਂ ਹੈ ਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਜਾਰੀ ਰਹਿਣਗੇ। ਉਨ੍ਹਾਂ ਵਾਅਦਾ ਕੀਤਾ ਕਿ ਆਉਂਦੇ ਸਮੇਂ ਵਿੱਚ ਮੁਸ਼ਾਇਰੇ ਨੂੰ ਆਲਮੀ ਪੱਧਰ ਤੱਕ ਲਿਜਾਣ ਲਈ ਬਾਹਰਲੇ ਦੇਸ਼ਾਂ ਦੇ ਸ਼ਾਇਰਾਂ ਨੂੰ ਵੀ ਉਚੇਚੇ ਤੌਰ ਤੇ ਬੁਲਾਇਆ ਜਾਵੇਗਾ। ਸੱਚਮੁੱਚ ਹੀ ਇਹ ਸਮਾਗਮ ਲੋਕਾਂ ਦੇ ਮਨਾਂ ਉੱਤੇ ਇੱਕ ਅਮਿੱਟ ਛਾਪ ਛੱਡ ਗਿਆ ਤੇ ਸ਼ਾਇਰਾਂ ਦੇ ਚੰਗੇ ਸ਼ੇਅਰ ਲੋਕਾਂ ਦੇ ਜਿਹਨ ਵਿੱਚ ਬਹੁਤ ਦੇਰ ਤੱਕ ਘੁੰਮਦੇ ਰਹਿਣਗੇ।
ਇਸ ਪ੍ਰੋਗਰਾਮ ਵਿੱਚ ਜਿਲ੍ਹਾ ਲੇਖਕ ਮੰਚ ਦੇ ਸਰਗਰਮ ਮੈਂਬਰਾਂ ਤੋਂ ਇਲਾਵਾ ਨਾਮਵਰ ਸ਼ਖ਼ਸ਼ੀਅਤਾਂ ਵੀ ਸ਼ਾਮਲ ਸਨ-ਜਿਸ ਵਿੱਚ ਏ.ਬੀ. ਭੱਲਾ, ਪੀ.ਜੀ.ਆਈ. (ਚੰਡੀਗੜ੍ਹ), ਸ਼ੈਲਜਾ ਭੱਲਾ (ਪੰਚਕੂਲਾ), ਲੈਫਟਿਨੈਨਟ ਜਰਨਲ ਜੇ.ਐਸ. ਢਿੱਲੋ, ਕ੍ਰਾਂਤੀ ਪਾਲ (ਹੈਂਡਰਾਈਟਿੰਗ ਐਕਸਪਰਟ), ਪ੍ਰੋ.ਅਜੀਤ ਸਿੰਘ ਜੱਬਲ, ਰਵਿੰਦਰ ਸ਼ੇਰਗਿੱਲ ਵਕੀਲ, ਪ੍ਰਿੰ. ਜਸਪਾਸ ਸਿੰਘ, ਪਲਵਿੰਦਰ ਪਲਵ ਵਕੀਲ, ਪ੍ਰੋ. ਜਸਵੰਤ ਗੌਤਮ ਨਗਰ, ਪ੍ਰਿੰ. ਅਮਰਜੀਤ ਟਾਟਰਾ, ਲਖਵੀਰ ਸਿੰਘ ਸਰਪੰਚ ਮੀਰਪੁਰ, ਮਾਸਟਰ ਮੁਕੇਸ਼ ਮੁਕੇਰੀਆ, ਸੰਦੀਪ ਸੋਹਲ ਵਕੀਲ, ਨਰਿੰਦਰ ਨੈਸ਼ਨਲ ਅਥਲੀਟ, ਹਰਦਿਆਲ ਅਰਨਿਆਲਾ, ਮਹਿੰਦਰ ਪਾਲ ਪੰਛੀ, ਡਾ. ਮੁਝੈਲ ਸਿੰਘ ਗੜਦੀਵਾਲਾ, ਰਿਪੂਦਮਨ ਭਾਟੀਆ ਵਕੀਲ, ਦੇਵ ਹਰਿਆਨਵੀ ਸੰਗੀਤਕਾਰ, ਮਨਪ੍ਰੀਤ ਰੈਹਸੀ ਆਈਟੀ ਬ੍ਰੇਨਸ, ਕੁਲਵਿੰਦਰ ਚੀਮਾ, ਦਲਜਿੰਦਰ ਯੂਨਾਇਟਡ ਵਰਕਸ, ਜਸਵਿੰਦਰ ਸੈਫ, ਰਜੇਸ਼ ਇੰਕਮਟੈਕਸ ਵਕੀਲ, ਪੂਜਾ ਕਲੇਰ ਐਡਵੋਕੇਟ, ਅਮਰਜੀਤ ਨਡਾਓ, ਪਵਨ ਅਰੋੜਾ, ਪੀ.ਕੇ. ਸ਼ਰਮਾ, ਡਾ. ਹਰਜਿੰਦਰ ਓਬਰਾਏ, ਕੁਲਵਿੰਦਰ ਸਿੰਘ ਜੰਡਾ, ਤਰਮੇਸ ਸੈਣੀ ਐਡਵੋਕੇਟ ਦਸੂਹਾ, ਹਰੀਸ਼ ਤਿਵਾੜੀ ਐਡਵੋਕੇਟ ਜਲੰਧਰ, ਰਜੀਵ ਬਜਾਜ, ਭਗਵਾਨ ਸਿੰਘ ਹਰਸੀਪਿੰਡ, ਮਹਿੰਦਰ ਲਾਲ ਸਟੈਨੋ, ਇੰਜ. ਨਰਿੰਦਰ ਸਿੰਘ, ਨੈਸ਼ਨਲ ਅਵਾਰਡ ਰੂਪਨ ਮਠਾਰੂ ਤੋਂ ਇਲਾਵਾ ਵੱਖ-ਵੱਖ ਪ੍ਰਾਂਤਾਂ ਤੋਂ ਆਏ ਸ਼ਾਇਰਾਂ ਨੇ ਪੰਜਾਬੀ ਲੋਕਾਂ ਦੇ ਪਿਆਰ, ਮੁਹੱਬਤ ਖਲੂਸ ਤੇ ਨਿੱਘ ਦੀ ਵਡਿਆਈ ਕੀਤੀ।
ਫੋਟੋ : ਅਜਮੇਰ ਦੀਵਾਨਾ