ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਪਾਰਟੀ ਵੱਲੋਂ ਕੀਤਾ ਗਿਆ ਅਸਤੀਫਾ ਨਾ ਮਨਜ਼ੂਰ
ਚੰਡੀਗੜ੍ਹ (ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਪਾਰਟੀ ਵੱਲੋਂ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਅਤੇ ਬੀ ਜੇ ਪੀ ਪਾਰਟੀ ਇਸ ਅਸਤੀਫੇ ਵਾਲੀ ਖਬਰ ਨੂੰ ਵੀ ਨਕਾਰ ਰਹੀ ਹੈ। ਪੰਚਾਇਤੀ ਚੋਣਾਂ ਲਈ ਰੱਖੀ ਗਈ ਮੀਟਿੰਗ ਵਿੱਚ ਸੁਨੀਲ ਜਾਖੜ ਗੈਰ ਹਾਜ਼ਰ ਸਨ।ਭਾਜਪਾ ਆਗੂ ਅਨੀਲ ਸਰੀਨ ਵੱਲੋਂ ਜਾਖੜ ਦੇ ਅਸਤੀਫ਼ੇ ਦੀ ਖ਼ਬਰ ਦਾ ਖੰਡਨ ਕਰ ਦਿੱਤਾ ਗਿਆ ਹੈ। ਸ਼ਰਾਰਤੀ ਅੰਸਰਾਂ ਵੱਲੋਂ ਇਹ ਖਬਰ ਫੈਲਾਈ ਜਾ ਰਹੀ ਹੈ। ਜਿਸ ਵਿੱਚ ਰੱਤਾ ਵੀ ਸੱਚਾਈ ਨਹੀਂ ਹੈ ਸੁਨੀਲ ਜਾਖੜ ਹੀ ਪੰਜਾਬ ਪ੍ਰਧਾਨ ਦੇ ਅਹੁਦੇ ਨੂੰ ਨਿਭਾ ਰਹੇ ਹਨ।