ਭਾਰੀ ਮਾਤਰਾ ਵਿੱਚ ਚੋਰੀ ਕੀਤੇ ਗਹਿਣਿਆ ਸਮੇਤ ਚੋਰ ਚੜ੍ਹੇ ਪੁਲਿਸ ਦੇ ਹੱਥੇ !
ਹੁਸ਼ਿਆਰਪੁਰ 29 ਸਤੰਬਰ ( ਤਰਸੇਮ ਦੀਵਾਨਾ )ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਚੋਰੀ ਅਤੇ ਲੁੱਟਾਂ ਖੋਹਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਕਤਪਾਨ ਪੁਲਿਸ ਗੜਸ਼ੰਕਰ ਦੀਆ ਹਦਾਇਤਾ ਅਨੁਸਾਰ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ ਐਸ ਆਈ ਦਿਲਬਾਗ ਸਿੰਘ ਕੋਲ ਉਂਕਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਵਾਰਡ ਨੰਬਰ 01 ਗਲੀ ਬਾਬੂ ਗੰਗਾ ਦਾਸ ਥਾਣਾ ਮਾਹਿਲਪੁਰ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਦੀ ਦਵਾਈ ਲੈਣ ਬੰਗਿਆ ਸ਼ੀਹਰ ਨੂੰ ਚਲੇ ਗਿਆ ਸੀ। ਜਦੋਂ ਦੁਪਿਹਰ ਨੂੰ ਵਾਪਸ ਘਰ ਆਇਆ ਤਾ ਦੇਖਿਆ ਕਿ ਘਰ ਦੇ ਅੰਦਰ ਕਮਰਿਆਂ ਦੇ ਵਿਚ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਵਿੱਚ ਪਏ 20,000 ਰੁਪਏ ਭਾਰਤੀ ਕਰੰਸੀ, ਦੋ ਸੋਨੇ ਦੇ ਲੇਡੀਜ ਸੈੱਟ, 04 ਲੇਡੀਜ ਸੋਨੇ ਦੀਆਂ ਮੁੰਦਰੀਆਂ, 02 ਜੈਂਟਸ ਮੁੰਦਰੀਆਂ ਸੋਨਾ, ਕੰਨਾ ਦੇ 04 ਸੋਨੇ ਦੇ ਝੁੰਮਕੇ, 02 ਸੈਂਟ ਸੋਨੇ ਦੀਆਂ ਵਾਲੀਆਂ, 03 ਜੋੜੇ ਚਾਂਦੀ ਦੀਆਂ ਝਾਜਰਾਂ, 01 ਸੋਨੇ ਦੀ ਘੜੀ, ਇੱਕ ਬੱਚੇ ਦਾ ਚਾਂਦੀ ਦਾ ਕੰਗਣਾਂ ਦਾ ਸੈੱਟ ਅਤੇ ਇੱਕ ਕੜਾ ਚਾਂਦੀ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਉਹਨਾਂ ਦੱਸਿਆ ਕਿ ਚੋਰੀ ਹੋਣ ਤੋ ਕਰੀਬ 05 ਘੰਟਿਆ ਵਿੱਚ ਹੀ ਕਥਿਤ ਦੋਸ਼ੀਆ ਨੂੰ ਟਰੇਸ ਕਰਕੇ ਨਰਿੰਦਰ ਸਿੰਘ ਉਰਫ ਨਿੰਦਰ ਪੁੱਤਰ ਰਣਜੀਤ ਸਿੰਘ ਵਾਸੀ ਬੱਸੀ ਮੁਸਤਫਾ ਅਤੇ ਅਮਰੀਕ ਸਿੰਘ ਉਰਫ ਗੋਰਾ ਪੁੱਤਰ ਬਲਬੀਰ ਚੰਦ ਵਾਸੀ ਇਲਾਹਾਬਾਦ ਨੂੰ ਗ੍ਰਿਫਤਾਰ ਕੀਤਾ ਗਿਆ । ਜਿਹਨਾ ਨੂੰ ਅੱਜ ਅਦਾਲਤ ਵਿੱਚ ਕਰਕੇ ਤੇਂ ਇਹਨਾ ਦਾ ਰਿਮਾਡ ਹਾਸਲ ਕਰਕੇ ਇਹਨਾ ਪਾਸੋ ਚੋਰੀ ਕੀਤੇ ਗਹਿਣਿਆ ਅਤੇ ਪੈਸਿਆ ਸੰਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।