ਜੇਕਰ ਪੰਚਾਇਤੀ ਚੋਣਾਂ ਦੀ ਤਰੀਕ ਪੰਜਾਬ ਸਰਕਾਰ ਨੇ ਨਹੀਂ ਬਦਲੀ ਤਾਂ 4 ਅਕਤੂਬਰ ਨੂੰ ਕਰਾਂਗੇ ਜਲੰਧਰ ਬੰਦ: ਜੱਸੀ ਤਲਣ
ਜਲੰਧਰ (ਸੁਨੀਲ ਕੁਮਾਰ)ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲਣ ਨੇ ਦੱਸਿਆ ਕਿ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਤਰੀਕ ਪੰਜਾਬ ਸਰਕਾਰ ਵੱਲੋਂ ਰੱਖੀ ਗਈ ਹੈ।ਜਦਕਿ 17 ਅਕਤੂਬਰ ਨੂੰ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਹੈ।ਜੋ ਕਿ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ 16 ਅਕਤੂਬਰ ਨੂੰ ਸ਼ੋਭਾ ਯਾਤਰਾ ਹੈ। ਪਰ ਪੰਜਾਬ ਸਰਕਾਰ ਨੇ ਜੋ ਪੰਚਾਇਤੀ ਚੋਣਾਂ ਦੀ ਤਰੀਕ ਹੈ ਉਹ 15 ਅਕਤੂਬਰ ਰੱਖੀ ਹੈ ਜੋ ਕਿ ਬਹੁਤ ਗਲਤ ਹੈ। ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਇਹ ਤਰੀਕ ਨਹੀਂ ਬਦਲੀ ਗਈ ਤਾਂ ਅਸੀਂ 4 ਅਕਤੂਬਰ ਨੂੰ ਜਲੰਧਰ ਬੰਦ ਦੀ ਕਾਲ ਦਿਆਂਗੇ ਅਤੇ ਸੰਪੂਰਨ ਤੌਰ ਤੇ ਬੰਦ ਕਰਾਂਗੇ।