ਬਿਜਲੀ ਦੇ ਸ਼ਾਟ ਸਰਕਲ ਨਾਲ ਬਿਊਟੀ ਪਾਰਲਰ ਦੀ ਦੁਕਾਨ ਨੂੰ ਲੱਗੀ ਅੱਗ, ਜਿਸ ਨਾਲ ਹੋਇਆ ਲੱਖਾਂ ਦਾ ਨੁਕਸਾਨ।
ਫਿਲੌਰ(ਸੁਨੀਲ ਕੁਮਾਰ)ਤੜਕਸਾਰ 4 ਤੋਂ 5 ਦੇ ਕਰੀਬ ਕਿਲਾ ਰੋਡ ਤੇ ਇੱਕ ਬਿਊਟੀ ਪਾਰਲਰ ਦੀ ਦੁਕਾਨ ਨੂੰ ਅੱਗ ਲੱਗ ਗਈ। ਆਲੇ ਦੁਆਲੇ ਦੇ ਲੋਕਾਂ ਨੇ ਦੁਕਾਨ ਦੇ ਮਾਲਿਕ ਨੂੰ ਫੋਨ ਕਰਕੇ ਅੱਗ ਲੱਗਣ ਬਾਰੇ ਸੂਚਨਾ ਦਿੱਤੀ। ਬਿਊਟੀ ਪਾਰਲਰ ਬੀਬੀ ਅਮਨਦੀਪ ਕੌਰ ਅਤੇ ਉਸ ਦੇ ਚਾਚੇ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਮੌਕੇ ਤੇ ਪਹੁੰਚੇ ਫਾਇਰ ਬਰਗੇਟ ਨੂੰ ਸੂਚਿਤ ਕੀਤਾ ਜਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਆਂਡ ਗਵਾਂਡ ਦੀਆਂ ਦੁਕਾਨਾਂ ਦਾ ਬਚਾਓ ਰਿਹਾ। ਕੁਲਦੀਪ ਨੇ ਦੱਸਿਆ ਹੈ ਕਿ ਅੱਗ ਲੱਗਣ ਨਾਲ ਦੁਕਾਨ ਦਾ ਤਕਰੀਬਨ ਸਾਡੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਦੁਕਾਨ ਦੇ ਮਾਲਿਕ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸਾਨੂੰ ਕਿਸੇ ਤੇ ਵੀ ਸ਼ੱਕ ਨਹੀਂ ਹੈ। ਫਿਲੌਰ ਪੁਲਿਸ ਨੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਟੀਮ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਦੁਕਾਨ ਦੇ ਮਾਲਕਾਂ ਦੇ ਬਿਆਨ ਨੋਟ ਕੀਤੇ।