ਜ਼ਿਲਾ ਸਿਹਤ ਅਫ਼ਸਰ ਵਲੋਂ ਮੁਕੇਰੀਆ ਤੇ ਹਾਜੀਪੁਰ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਤੇ ਕੀਤੀ ਛਾਪੇਮਾਰੀ

ਜ਼ਿਲਾ ਸਿਹਤ ਅਫ਼ਸਰ ਵਲੋਂ ਮੁਕੇਰੀਆ ਤੇ ਹਾਜੀਪੁਰ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਤੇ ਕੀਤੀ ਛਾਪੇਮਾਰੀ

ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ: ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ 

ਹੁਸ਼ਿਆਰਪੁਰ 3 ਅਕਤੂਬਰ (ਤਰਸੇਮ ਦੀਵਾਨਾ )

ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡਾ ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਤੇ ਉਹਨਾਂ ਦੀ ਟੀਮ ਵਲੋਂ ਮੁਕੇਰੀਆਂ ਤੇ ਹਾਜੀਪੁਰ ਵਿੱਚ ਮਿਠਾਈਆ ਦੀ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ।

 

ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣਾ ਸਿਹਤ ਵਿਭਾਗ ਦੀ ਜਿਮੇਵਾਰੀ ਹੈ। ਇਸ ਦੇ ਤਹਿਤ ਲਗਾਤਰ ਫੂਡ ਸੇਫਟੀ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ ਅਤੇ ਉਹਨਾਂ ਦੀ ਟੀਮ ਵਲੋਂ ਕਸਬਾ ਮੁਕੇਰੀਆ ਤੇ ਹਾਜੀਪੁਰ ਵਿੱਚ ਮਿਠਆਈ ਬਨਾਉਣ ਵਾਲੀ ਫੈਕਟਰੀ ਦੀ ਚੈਕਿੰਗ ਕੀਤੀ ਗਈ। ਸਿਹਤ ਵਿਭਾਗ ਵਲੋਂ ਇੱਥੇ ਘਟੀਆ ਮਿਠਾਈਆਂ ਨੂੰ ਮੌਕੇ ਤੇ ਨਸ਼ਟ ਕਰਵਾਇਆ ਤੇ 3 ਸੈਪਲ ਵੀ ਲਏ ਗਏ। ਲਏ ਗਏ ਸੈਂਪਲ ਨਰੀਖਣ ਲਈ ਫੂਡ ਲੈਬ ਖਰੜ ਵਿਖੇ ਭੇਜ ਦਿੱਤੇ ਗਏ, ਜਿਹਨਾਂ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਫੈਕਟਰੀ ਮਾਲਕ ਨੂੰ ਤਾੜਨਾ ਕਰਕੇ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤਾ ਗਿਆ।

 

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਆਉਣ ਕਰਕੇ ਹਲਵਾਈਆਂ ਵੱਲੋ ਵੱਡੀ ਪੱਧਰ ਤੇ ਮਿਠਿਆਈ ਬਣਾਈਆ ਜਾ ਰਹੀਆ ਹਨ ਤੇ ਕਈ ਮਿਲਾਵਟ ਖੋਰ ਜਿਆਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਪਰ ਸਿਹਤ ਵਿਭਾਗ ਵੱਲੋ ਇਹਨਾਂ ਉਤੇ ਪੈਨੀ ਨਜਰ ਰੱਖੀ ਜਾ ਰਹੀ ਤੇ ਕਿਸੇ ਵੀ ਗਲਤ ਕੰਮ ਕਰਨ ਵਾਲੇ ਨੂੰ ਬੱਖਸਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਜਿਲੇ ਦੇ ਸਾਰੇ ਢਾਬੇ, ਹਲਵਾਈ, ਬੇਕਰੀਆ ਆਦਿ ਤੇ ਖਾਧ ਪਦਾਰਥ ਤਿਆਰ ਕਰਨ ਵਾਲਿਆ ਨੂੰ ਏਪਰਨ, ਟੋਪੀ, ਦਸਤਾਨੇ ਤੇ ਮਾਸਕ ਪਾਉਂਣੇ ਬਹੁਤ ਜਰੂਰੀ ਹੈ। ਉਹਨਾਂ ਹਲਵਾਈਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੋ ਸਰਕਾਰ ਵੱਲੋ ਮੰਨਜੂਰ ਕੀਤੇ ਰੰਗ ਜਿੰਨੀ ਮਾਤਰਾ ਤੈਅ ਕੀਤੀ ਗਈ ਉਨੇ ਹੀ ਪਾਏ ਜਾਣ। ਉਹਨਾਂ ਕਿਹਾ ਜੇਕਰ ਕਿਸੇ ਨੇ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਦੀ ਕੋਸਿਸ਼ ਕੀਤੀ ਤਾਂ ਉਸਤੇ ਬਣਦੀ ਕਾਰਵਾਈ ਕੀਤੀ ਜਾ ਜਾਵੇਗੀ। ਉਹਨਾਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਮਿਠਿਆਈਆ ਖਰੀਦਣ ਵੇਲੇ ਦੇਖ ਪਰਖ ਕੇ ਧਿਆਨ ਨਾਲ ਖਰੀਦਣ। ਉਹਨਾਂ ਦੱਸਿਆ ਕਿ ਜਿਲੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਤੇ ਤਾਂ ਜੋ ਲੋਕਾਂ ਨੂੰ ਵਧੀਆ ਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਏ ਜਾ ਸਕਣ।

ਫੋਟੋ ਅਜਮੇਰ

ਦੀਵਾਨਾ

Leave a Reply

Your email address will not be published. Required fields are marked *