ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਪੜੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਵੀ ਸਰਪੰਚ ਬਣਾਇਆ ਜਾਵੇ : ਅਵਤਾਰ ਸਿੰਘ ਭੀਖੋਵਾਲ 

ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਪੜੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਵੀ ਸਰਪੰਚ ਬਣਾਇਆ ਜਾਵੇ : ਅਵਤਾਰ ਸਿੰਘ ਭੀਖੋਵਾਲ 

ਹੁਸ਼ਿਆਰਪੁਰ 1 ਅਕਤੂਬਰ ( ਤਰਸੇਮ ਦੀਵਾਨਾ ) ਜਦੋ ਦਾ ਪੰਜਾਬ ‘ਚ ਪੰਚਾਇਤੀ ਚੋਣਾ ਦਾ ਐਲਾਨ ਹੋ ਗਿਆ ਹੈ ਉਦੋ ਤੋ ਹੀ ਪਿੰਡਾਂ – ਪਿੰਡਾਂ ‘ਚ ਜਗ੍ਹਾ – ਜਗ੍ਹਾ ਖੜ੍ਹੇ ਹੋ ਕੇ ਇਹੀ ਗੱਲਾਂ ਚੱਲ ਰਹੀਆਂ ਨੇ ਕਿ ਇਸ ਵਾਰ ਕਿਸ ਪਾਰਟੀ ਦਾ ਸਰਪੰਚ ਬਣ ਕੇ ਸਾਹਮਣੇ ਆਵੇਗਾ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਾਰਟੀ ਤੋਂ ਹੱਟ ਕੇ ਪਿੰਡ ਲੈਵਲ ਤੇ ਕਿਸੇ ਪੜ੍ਹੇ ਲਿਖੇ ਤੇ ਸੂਝਵਾਨ ਨੂੰ ਸਰਪੰਚ ਬਣਾਇਆ ਜਾਵੇ ਜਿਹੜਾ ਪਿੰਡ ਦੇ ਸੁਧਾਰ ਲਈ ਹਰ ਸੰਭਵ ਕੋਸ਼ਿਸ਼ ਕਰੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖਵਾਲ ਨੇ ਸਾਡੇ ਪੱਤਰਕਾਰ ਨਾਲ ਕੀਤਾ। ਉਹਨਾਂ ਕਿਹਾ ਕਿ ਜੇਕਰ ਪਿੰਡ ਦੇ ਹਾਲਾਤ ਵਧੀਆਂ ਹੋਣਗੇ ਤਾਂ ਸ਼ਹਿਰ ਵਧੀਆਂ ਹੋਵੇਗਾ ਜੇਕਰ ਸ਼ਹਿਰ ਵਧੀਆਂ ਹੈ ਤੇ ਸਾਰਾ ਸੂਬਾ ਵਧੀਆਂ ਰਹੇਗਾ । ਉਹਨਾਂ ਕਿਹਾ ਕਿ ਇਸ ਵਾਰ ਵੀ ਪੰਚਾਇਤੀ ਚੋਣਾ ਦਾ ਐਲਾਨ ਹੁੰਦਿਆ ਹੀ ਪਿੰਡਾਂ ਵਿੱਚ ਖਲਬਲੀ ਮੱਚ ਗਈ ਹੈ ਤੇ ਪਿੰਡਾਂ ਦੇ ਲੋਕ ਸਰਪੰਚੀ ਨੂੰ ਲੈ ਕੇ ਪਿੰਡ ਵਾਸ਼ੀ ਆਪਣੇ ਲੈਵਲ ਤੇ ਨੁੱਕੜ ਮੀਟਿੰਗਾ ਕਰ ਰਹੇ ਹਨ ਕਿ ਇਸ ਵਾਰ ਕਿਸੇ ਪੜ੍ਹੇ ਲਿਖੇ ਨੌਜਵਾਨ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਵੇ ਤਾ ਜੋ ਪਿੰਡ ਦੇ ਸੁਧਾਰ ਲਈ ਅੱਗੇ ਹੋ ਕੇ ਕੰਮ ਕਰ ਸਕੇ ਤੇ ਪਿੰਡ ਦੇ ਹਰ ਮਸਲੇ ਲੜ੍ਹਾਈ – ਝਗੱੜਿਆਂ ਨੂੰ ਥਾਣਿਆਂ ਵਿੱਚ ਲੈ ਜਾਣ ਦੀ ਬਜਾਏ ਪਿੰਡ ਵਿੱਚ ਬੈਠ ਕੇ ਹੀ ਸਮਝੋਤਾ ਕਰਵਾਇਆ ਜਾਵੇ ਇਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਘੱਟ ਜਾਵੇਗੀ ਤੇ ਪੁਲਿਸ ਥਾਣਿਆ ਤੇ ਫਾਲਤੂ ਛੋਟੀ ਮੋਟੀ ਲੜ੍ਹਾਈ ਨੂੰ ਲੈ ਕੇ ਜੋ ਭੀੜ੍ਹ ਬਣੀ ਰਹਿੰਦੀ ਹੈ ਉਸ ਤੋਂ ਪੁਲਿਸ ਵੀ ਸੁਖਾਲੀ ਹੋ ਜਾਵੇਗੀ। ਉਹਨਾਂ ਕਿਹਾ ਕਿ ਸਰਪੰਚ ਉਹੀ ਜਿਹੜਾ ਪਿੰਡ ਤੇ ਮੱਸਲੇ ਪਿੰਡ ‘ਚ ਬੈਠ ਕੇ ਹੱਲ ਕਰੇ ਤੇ ਸਰਪੰਚ ਉਹ ਨਹੀ ਹੁੰਦਾ ਜਿਹੜਾ ਆਪ ਹੀ ਛੋਟੇ ਮੋਟੇ ਮਸਲੇ ਲਈ ਪਿੰਡ ਵਾਸ਼ੀਆਂ ਨੂੰ ਥਾਣਿਆ `ਚ ਲਿਜਾਂਦਾ ਰਹੇ।ਉਨ੍ਹਾਂ ਨੇ ਕਿਹਾ ਕਿ ਕਈ ਪਿੰਡਾਂ ‘ਚ ਇਹੋ ਜਿਹਾ ਮਾਹੌਲ ਹੈ ਜਿਥੇ ਸਮਝੋਤਾ ਨਾ ਦੀ ਚੀਜ਼ ਨਹੀ ਹੈ ਤੇ ਹਰ ਕੋਈ ਸਰਪੰਚੀ ਤੇ ਖੜ੍ਹਾ ਹੋਣਾ ਚਾਹੁੰਦਾ ਹੈ ਜਿਸ ਨਾਲ ਪਿੰਡ ਦਾ ਭਲਾ ਜਾਂ ਪਿੰਡ ਦਾ ਸੁਧਾਰ ਹੋਣਾ ਤਾਂ ਔਖਾ ਜਾਪਦਾ ਹੈ ਉਥੇ ਹੀ ਪਿੰਡਾਂ ਵਿੱਚ ਧੜੱਲੇਬਾਜ਼ੀ ਬਣ ਕੇ ਨਫ਼ਰਤ ਪੈਦਾ ਹੋ ਜਾਂਦੀ ਹੈ ਜਿਸ ਨਾਲ ਪਿੰਡ ਵਿਕਾਸ ਪੱਧਰ ਤੋਂ ਹੇਠਾਂ ਢਿੱਗ ਜਾਂਦਾ ਹੈ ਪਰ ਦੇਖਿਆ ਜਾਵੇ ਤਾਂ ਪਿੰਡ ਵਾਸ਼ੀ ਵੀ ਕਾਫੀ ਸਿਆਣੇ ਹੋ ਗਏ ਹਨ ਉਹ ਵੀ ਇਹੀ ਸੋਚਦੇ ਹਨ ਜਿਹੜਾ ਪਿੰਡ ਦੇ ਸੁਧਾਰ ਵਾਸਤੇ ਪਹਿਲਾਂ ਹੀ ਸਾਡੇ ਸਾਰਿਆਂ ਵਿੱਚ ਬੈਠ ਕੇ ਪਿੰਡ ਦੇ ਸੁਧਾਰ ਲਈ ਕੁਝ ਦੇਣ ਤੇ ਕੁਝ ਕਰਨ ਦਾ ਵਾਅਦਾ ਕਰੇਗਾ ਉਸਨੂੰ ਹੀ ਪੰਚਾਇਤੀ ਚੋਣਾਂ ਦੋਰਾਨ ਸਰਬਸੰਮਤੀ ਜਾਂ ਵੋਟਾਂ ਪਾ ਕੇ ਜਿਤਾਇਆ ਜਾਵੇਗਾ।

Leave a Reply

Your email address will not be published. Required fields are marked *