ਪੰਜਾਬ ਦੇ ਕਈ ਸ਼ਹਿਰਾਂ ਚ ਈਡੀ ਦੀ ਰੇਡ ਤੋ ਬਾਅਦ ਜਲੰਧਰ ਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰਸ ਬੀਜੇਪੀ ਤੇ ਲਗਾਏ ਵੱਡੇ ਇਲਜਾਮ
ਜਲੰਧਰ (ਸੁਨੀਲ ਕੁਮਾਰ)ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਪਵਨ ਕੁਮਾਰ ਟੀਨੂ ਨੇ ਦੱਸਿਆ ਕਿ ਬੀਜੇਪੀ ਪੰਜਾਬ ਦੇ ਵਿੱਚ ਬਿਨਾਂ ਕਿਸੇ ਕਾਰਨ ਈਡੀ ਨੂੰ ਤੋਰੀ ਫਿਰਦੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਈਡੀ ਦਾ ਉਪਯੋਗ ਕਰਕੇ ਪੰਜਾਬ ਤੋਂ ਆਪਣੀ ਹਾਰ ਦਾ ਬਦਲਾ ਲੈ ਰਹੀ ਹੈ ਉਹਨਾਂ ਕਿਹਾ ਕਿ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਪਹਿਲਾ ਵੀ ਕਈ ਲੀਡਰ ਚੁੱਕੇ ਨੇ ਪਰ ਸਾਬਤ ਕੁਝ ਨਹੀਂ ਕਰ ਸਕੀ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਇਹ ਸੋਚਦੀ ਹੈ ਕਿ ਜਿਸ ਰਾਜ ਨੂੰ ਉਹ ਜਿੱਤ ਨਹੀਂ ਸਕਦੀ ਉਸ ਤੋ ਬਦਲੇ ਲੈਣ ਲਈ ਜਿੱਤੀ ਹੋਈ ਪਾਰਟੀ ਦੇ ਲੀਡਰਾਂ ਨੂੰ ਝੂਟੇ ਕੇਸਾਂ ਚ ਫਸਾਉਂਦੀ ਹੈ ਤੇ ਉਹਨਾਂ ਨੂੰ ਡਰਾ ਕੇ ਆਪਣੇ ਵੱਲ ਕਰਦੀ ਹੈ ।