ਆਮ ਆਦਮੀ ਪਾਰਟੀ ਬਲਕਾਰ ਸਿੰਘ ਨੂੰ ਪੰਜਾਬ ਦਾ ਡਿਪਟੀ ਸੀ. ਐਮ ਲਾ ਕੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਰੰਟੀ ਪੂਰੀ ਕਰੇ : ਖੋਸਲਾ  

ਆਮ ਆਦਮੀ ਪਾਰਟੀ ਬਲਕਾਰ ਸਿੰਘ ਨੂੰ ਪੰਜਾਬ ਦਾ ਡਿਪਟੀ ਸੀ. ਐਮ ਲਾ ਕੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਰੰਟੀ ਪੂਰੀ ਕਰੇ : ਖੋਸਲਾ 

Oplus_131072

 ਹੁਸ਼ਿਆਰਪੁਰ 9 ਅਕਤੂਬਰ ( ਤਰਸੇਮ ਦੀਵਾਨਾ ) ਆਮ ਆਦਮੀ ਪਾਰਟੀ ਦੇ ਸੁਪ੍ਰਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਸਤਾ ਸੰਭਾਲਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਇੱਕ ਇਹ ਵੀ ਗਰੰਟੀ ਦਿੱਤੀ ਸੀ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਸਭ ਤੋਂ ਪਹਿਲਾ ਪੰਜਾਬ ਵਿਚ ਐਸ. ਸੀ ਸਮਾਜ ਵਿੱਚੋਂ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਲਗਾਵਾਂਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੇਟਿਕ ਲੋਕ ਦਲ ਅਤੇ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੱਗਭਗ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਢਾਈ ਸਾਲ ਦਾ ਸਮਾਂ ਬੀਤ ਚੁੱਕਾ ਪਰ ਅੱਜ ਤੱਕ ਐਸ. ਸੀ ਸਮਾਜ ਵਿੱਚੋਂ ਡਿਪਟੀ ਸੀ. ਐਮ ਨਹੀਂ ਲਾ ਪਾਏ! ਜੇਕਰ ਦੁਆਬੇ ਤੋਂ ਐਸ. ਸੀ ਸਮਾਜ ਵਿੱਚੋਂ ਬਲਕਾਰ ਸਿੰਘ ਨੂੰ ਕੈਬਨਿਟ ਮੰਤਰੀ ਦਾ ਆਹੂਦਾ ਦੇ ਕਿ ਨਿਵਾਜਿਆ ਸੀ ਤਾਂ ਉਸ ਤੋਂ ਵੀ ਆਹੁਦਾ ਵਾਪਿਸ ਲੈ ਕੇ ਵਾਲਮੀਕਿ ਮਹੱਜ਼੍ਹਬੀ ਸਿੱਖ ਸਮਾਜ ਨਾਲ ਆਮ ਆਦਮੀ ਪਾਰਟੀ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ! ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕੇ ਬਲਕਾਰ ਸਿੰਘ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਲਾ ਕੇ ਆਮ ਆਦਮੀ ਪਰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੋਈ ਗਰੰਟੀ ਨੂੰ ਪੂਰਾ ਕਰੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ,ਬਾਬਾ ਇੰਦਰਜੀਤ ਸਿੰਘ ਮਨਾ ਤਲਵੰਡੀ ਜਨਰਲ ਸਕੱਤਰ ਪੰਜਾਬ, ਸੁਰਿੰਦਰ ਖੋਸਲਾ, ਤਿਲਕ ਰਾਜ ਭੁਲੱਥ, ਜਸਪਾਲ ਸਿੰਘ ਬਗਣ, ਬੱਚਨ ਸਿੰਘ ਆਦਿ ਸਾਥੀ ਮੌਜੂਦ ਸਨ!

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *