ਰੱਬ ਚਾਹੇ ਤਾਂ ਸਲਾਮਾ ਹੁੰਦੀਆਂ ਨੇ,15 ਅਕਤੂਬਰ ਤੱਕ ਪੰਚਾ, ਸਰਪੰਚਾ ਦੇ ਸਾਹ ਸੂਤੇ ਹੀ ਰਹਿਣਗੇ : ਇੰਦਰਜੀਤ
ਹੁਸ਼ਿਆਰਪੁਰ 13 ਅਕਤੂਬਰ (ਤਰਸੇਮ ਦੀਵਾਨਾ ) ਪੰਜਾਬ ‘ਚ ਪੰਚਾਇਤੀ ਚੌਣਾ ਦਾ ਐਲਾਨ ਹੁੰਦਿਆ ਹੀ ਪਿੰਡਾਂ ਵਿੱਚ ਪੰਚਾਇਤ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਹਨ
ਕਈ ਪਿੰਡਾਂ ਵਿੱਚ ਸੂਝਵਾਨ ਵਾਸੀਆਂ ਵਲੋਂ ਪਿੰਡ ਦੇ ਵਿਕਾਸ ਤੇ ਸੁਧਾਰ ਨੂੰ ਮੁੱਖ ਰੱਖਦਿਆਂ ਸਰਬਸੰਮਤੀ ਨਾਲ ਸਰਪੰਚ ਤੇ ਪੰਚਾ ਦੀ ਚੌਣ ਕੀਤੀ ਗਈ ਕਿ ਪੰਜਾਬ ਸਰਕਾਰ ਵਲੋਂ ਸਰਬਸਮੰਤੀ ਨਾਲ ਚੋਣ ਕਰਨ ਵਾਲੇ ਪਿੰਡ ਨੂੰ ਸਰਕਾਰ ਵਲੋਂ 5 ਲੱਖ ਰੁਪਏ ਪਿੰਡ ਦੇ ਸੁਧਾਰ ਕਰਨ ਲਈ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵਲੋਂ ਲੋੜ ਮੁਤਾਬਿਕ ਸਟੇਡੀਅਮ , ਕਲੀਨਿਕ ਦਾ ਵੀ ਲਾਭ ਉਠਾਇਆ ਜਾਵੇ
ਇਨ੍ਹਾ ਗੱਲਾਂ ਦਾ ਪ੍ਰਗਟਾਵਾਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ( ਰਜ਼ਿ) ਪੰਜਾਬ ਇੰਡੀਆ ਮੁਕੇਰੀਆਂ ਯੂਨਿਟ ਦੇ ਪ੍ਰਧਾਨ ਇੰਦਰਜੀਤ ਨੇ ਚੌਣਵੇਂ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਲੋਕਤੰਤਰ ਹੈ ਹਰ ਨਾਗਰਿਕ ਚੌਣ ਮੈਦਾਨ ਵਿੱਚ ਆਪਣੀ ਕਿਸਮਤ ਅਜਮਾ ਸਕਦਾ ਹੈ ਭਾਵੇਂ ਉਹ ਗਰੀਬ ਵਰਗ ਨਾਲ ਸਬੰਧ ਰੱਖਦਾ ਹੋਵੇ ਜਾਂ ਸਾਹੂਕਾਰ ਹੋਵੇ ਸਭ ਨੂੰ ਬਰਾਬਰ ਕਾਨੂੰਨੀ ਅਧਿਕਾਰ ਹੈ ਉਹਨਾ ਕਿਹਾ ਕਿ ਕਈ ਪਿੰਡਾਂ ‘ਚ ਦੇਖਿਆ ਜਾ ਰਿਹਾ ਹੈ ਕਿ ਗਰੀਬ ਵਰਗ ਦੇ ਨਾਗਰਿਕ ਨੂੰ ਚੌਣ ਲੜ੍ਹਣ ਤੋਂ ਡਰਾਇਆ ਜਾ ਰਿਹਾ ਹੈ ਪੈਸੇ ਦੇ ਧਨੀ ਲੋਕ ਹਰ ਸਭੰਵ ਕੋਸ਼ਿਸ ਕਰ ਰਹੇ ਹਨ ਕਿ ਗਰੀਬ ਵਰਗ ਦਾ ਨਾਗਰਿਕ ਸਾਡਾ ਮੁਕਾਬਲਾ ਕਰ ਰਿਹਾ ਹੈ ਕਈ ਸਾਹੂਕਾਰਾਂ ਨੂੰ ਤਾਂ ਹੱਥਾਂ ਪੈਰਾ ਦੀ ਪਈ ਹੈ । ਯੂਨਿਟ ਪ੍ਰਧਾਨ ਇੰਦਰਜੀਤ ਹੁਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਵਰਗ ਦੇ ਨਾਗਰਿਕ ਜੋ ਪੰਚਾਇਤੀ ਚੌਣ ਲੜ੍ਹ ਰਿਹਾ ਹੈ ਉਸਦੀ ਕਾਨੂੰਨੀ ਤੌਰ ਤੇ ਮਦੱਦ ਕੀਤੀ ਜਾਵੇ ਤਾਂ ਜੋ ਉਹ ਬੇਝਿਜਕ ਚੌਣ ਲੜ੍ਹ ਸਕੇ ਤੇ ਇਹੋ ਜਿਹੇ ਸਾਹੂਕਾਰਾਂ ਨੂੰ ਨੱਥ ਪਾਈ ਜਾਵੇ ਜੋ ਪੈਸੇ ਦੇ ਹੰਕਾਰ ‘ਚ ਬੁਰਖਲਾਹੇ ਫਿਰਦੇ ਹਨ।