ਚੌਥਾ ਗੁਰਮਤਿ ਸਲਾਨਾ ਸਮਾਗਮ ਤੇ ਸੁੱਭ ਅਵਸਰ ਤੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ( ਰਜ਼ਿ) ਦੇ ਸਹਿਯੋਗ ਨਾਲ ਐਸ. ਐਸ. ਮੈਡੀਸਿਟੀ ਹਸਪਤਾਲ ਵਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾ ਨੇ ਲਿਆ ਲਾਭ – ਡਾ. ਹਰਜੀਤ
ਮਕੇਰੀਆਂ 13 ਅਕਤੂਬਰ ( ਇੰਦਰਜੀਤ ਵਰਿਕਿਆ ) ਧੰਨ – ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਪੂਰਬ ਨੂੰ ਸਮਰਪਿਤ ਚੌਥਾ ਗੁਰਮਤਿ ਸਲਾਨਾ ਸਮਾਗਮ ਦੇ ਸੰਬੰਧ ‘ਚ ਐਸ. ਐਸ. ਮੈਡੀਸਿਟੀ ਹਸਪਤਾਲ ਤਲਵਾੜਾ ਰੋਡ ਮੁਕੇਰੀਆਂ ਵਲੋਂ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ( ਰਜਿ) ਦੇ ਸਹਿਯੋਗ ਨਾਲ ਪਿੰਡ ਪੁਰੀਕੇ ਮੁਕੇਰੀਆਂ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਥੇ ਐਸ. ਐਸ. ਮੈਡੀਸਿਟੀ ਹਸਪਤਾਲ ਦੇ ਸੀਨੀਅਰ ਡਾਕਟਰ ਹਰਜੀਤ ਸਿੰਘ ਵਲੋਂ ਆਏ ਮਰੀਜ਼ਾ ਦਾ ਫ੍ਰੀ ਚੈਕਅਪ ਕੀਤਾ ਗਿਆ ਤੇ ਮਰੀਜ਼ਾ ਨੂੰ ਫ੍ਰੀ ਦਵਾਈ ਮੁਹੱਈਆ ਕਰਵਾਈ ਗਈ ਸ੍ਰੀ ਗੁਰੂ ਸਿੰਘ ਸਭਾ ਪਿੰਡ ਪੁਰੀਕਾ ਮੁਕੇਰੀਆਂਵਿਖੇ ਆਏ ਹੋਏ ਰਾਗੀ ਢਾਡੀ ਜੱਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਿਆ । ਇਸ ਮੋਕੇ ਤੇ ਪੱਤਕਾਰਾਂ ਦੇ ਸਵਾਲਾਂ ਤੇ ਜਵਾਬ ਦਿੰਦਿਆ ਡਾ. ਹਰਜੀਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਵੱਖ – ਵੱਖ ਪਿੰਡਾਂ ‘ਚ ਮੈਡੀਕਲ ਫ੍ਰੀ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਗਰੀਬ ਵਰਗ ਦੇ ਲੋਕ ਇਸ ਕੈਂਪ ਦਾ ਲਾਭ ਉਠਾ ਸਕਣ । ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿੱਚ 100 ਤੋਂ ਵੱਧ ਲੋਕਾਂ ਨੇ ਫ੍ਰੀ ਚੈਕਅਪ ਕਰਵਾ ਕੇ ਫ੍ਰੀ ਦਵਾਈਆਂ ਦਾ ਲਾਭ ਲਿਆ ਤੇ ਅਮਨ ਕਲੀਨਿਕ ਲੈਬੋਰਟਰੀ ਐਮਾਂ ਮਾਂਗਟ ਵਲੋਂ ਈ. ਸੀ. ਜੀ ਅਤੇ ਬਲੱਡ ਟੈਸਟ ਫ੍ਰੀ ਕੀਤੇ ਗਏl ਡਾਕਟਰ ਹਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਫ੍ਰੀ ਮੈਡੀਕਲ ਕੈਂਪ ਸ. ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋ ਗੁ ਪ੍ਰਬੰਧਕ ਕਮੇਟੀ, ਸ. ਸਰਬਜੋਤ ਸਿੰਘ ਸਾਬੀ, ਸਤਨਾਮ ਸਿੰਘ ਧਨੋਆ ਪ੍ਰਧਾਨ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ, ਭੁਪਿੰਦਰ ਸਿੰਘ ਪਿੰਕੀ ਸਮਾਜ ਸੇਵਕ, ਉਂਕਾਰ ਸਿੰਘ, ਪ੍ਰਮਜੀਤ ਸਿੰਘ, ਤਰੁੱਣ ਕੁਮਾਰ, ਮਨਜੀਤ ਸਿੰਘ, ਸ. ਸੁਰਜੀਤ ਸਿੰਘ ( ਐਮਾਮਾਂਗਟ), ਸ. ਸੁਖਵਿੰਦਰ ਸਿੰਘ ਐਨ.ਆਰ.ਆਈ, ਮਾਸਟਰ ਪਿਆਰਾ ਸਿੰਘ ਪੁਰੀਕਾ, ਜੱਥੇਦਾਰ ਬਾਬਾ ਗੁਰਦੇਵ ਸਿੰਘ ( ਸਭਾ ਦੇ ਮੁੱਖ ਸਲਾਹਕਾਰ) ਦਸੂਹਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਜੀ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਭਾ ਦੇ ਰਾਗੀ ਕਥਾ ਵਾਚਕਾ ਦੇ ਸਹਿਯੋਗ ਨਾਲ ਸਪੂਰਨ ਹੋਇਆ। ਇਸ ਦੁਰਾਨ ਆਏ ਹੋਏ ਲੋਕਾਂ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਕ੍ਰਿਪਾ ਹੋਵੇ ਤਾਂ ਹੀ ਸੇਵਾ ਮਿਲਦੀ ਹੈ ਪਰ ਸੇਵਾ ਕਰਨ ਦਾ ਤਰੀਕਾ ਵੱਖ – ਵੱਖ ਹੋ ਸਕਦਾ ਹੈ ਇੰਨ੍ਹਾਂ ਨੇ ਕਿਹਾ ਕਿ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਐਸ. ਐਸ. ਮੈਡੀਸਿਟੀ ਹਸਪਤਾਲ ਤਲਵਾੜਾ ਰੋਡ ਮੁਕੇਰੀਆਂ ਦੇ ਡਾਕਟਰ ਹਰਜੀਤ ਸਿੰਘ ਆਪਣੀ ਸਮੁੱਚੀ ਟੀਮ ਨਾਲ ਸੇਵਾ ਕਰਦੇ ਰਹਿਣ l ਇਸ ਮੋਕੇ ਤੇ ਪਿੰਡ ਪੁਰੀਕੇ ਦੇ ਐਨ.ਆਰ.ਆਈ ਵੀਰਾਂ ਵਲੋਂ ਆਏ ਮਰੀਜ਼ਾ ਲਈ ਲੰਗਰ ਲਗ੍ਹਾ ਕੇ ਸੇਵਾ ਨਿਭਾਈ ਗਈ।।